ਕੰਗਨਾ ਉੱਤੇ ਲੱਗਿਆ ਕਾਪੀਰਾਈਟ ਉਲੰਘਣਾ ਦਾ ਮਾਮਲਾ

ਮੁੰਬਈ (ਅਮਰਨਾਥ) : ਸਥਾਨਕ ਪੁਲਿਸ ਨੇ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਕਥਿਤ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇਹ ਕੇਸ ਅਦਾਲਤ ਵੱਲੋਂ ‘ਦਿੱਦਾ : ਦਿ ਵਾਰੀਅਰ ਕੁਈਨ ਆਫ ਕਸ਼ਮੀਰ’ ਦੇ ਲੇਖਕ ਦੀ ਪਟੀਸ਼ਨ ‘ਤੇ ਦਿੱਤਾ ਹੈ ਜਿਸ ‘ਚ ਉਨ੍ਹਾਂ ਕਾਪੀ ਰਾਈਟ ਉਲੰਘਣਾ ਦਾ ਦੋਸ਼ ਲਾਇਆ ਸੀ।
ਪੁਲਿਸ ਨੇ ਕੰਗਨਾ, ਕਮਲ ਕੁਮਾਰ ਜੈਨ, ਰੰਗੋਲੀ ਚੰਦੇਲ ਤੇ ਅਕਸ਼ਤ ਰਣੌਤ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਕਿਤਾਬ ਦੇ ਲੇਖਕ ਆਸ਼ੀਸ਼ ਕੌਲ ਨੇ ਦੋਸ਼ ਲਾਇਆ ਕਿ ਇਸ ਕਿਤਾਬ ਦਾ ਕਾਪੀ ਰਾਈਟ ਉਨ੍ਹਾਂ ਕੋਲ ਹੀ ਹੈ। ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਕਿਤਾਬ ਦੀ ਸਟੋਰੀ ਲਾਈਨ ਕੰਗਨਾ ਨੂੰ ਈਮੇਲ ਰਾਹੀਂ ਭੇਜੀ ਸੀ ਤੇ ਉਨ੍ਹਾਂ ਨੇ ਇਸ ਦੀ ਸਟੋਰੀ ਦਾ ਕੁਝ ਹਿੱਸਾ ਉਨ੍ਹਾਂ ਦੀ ਇਜਾਜ਼ਤ ਬਿਨਾਂ ਹੀ ਟਵੀਟ ਕੀਤਾ ਤੇ ਆਪਣੀ ਫਿਲਮ ਦਾ ਐਲਾਨ ਕਰ ਦਿੱਤਾ। ਬਾਂਦਰਾ ਮੈਟਰੋਪੋਲਿਟਨ ਮੈਜਿਸਟ੍ਰੇਟ ਦੇ ਆਦੇਸ਼ ‘ਤੇ ਕੰਗਨਾ ਖਿਲਾਫ਼ ਐੱਫਆਈਆਰ ਦਰਜ ਕਰ ਲਈ ਗਈ ਹੈ।




