ਮੁਲਾਜ਼ਿਮ ਤੇ ਇਕ ਮੁਕੱਦਮਾ ਐਨ.ਡੀ.ਪੀ.ਐੱਸ. ਅਤੇ 25 ਅਸਲਾ ਐਕਟ ਥਾਣਾ ਮੇਹਣਾ ਜ਼ਿਲ੍ਹਾਂ ਮੋਗਾ ਵਿਚ ਵੀ ਦਰਜ

ਤਰਨਤਾਰਨ (ਜਸਬੀਰ ਸਿੰਘ) : ਜ਼ਿਲ੍ਹਾਂ ਤਰਨਤਾਰਨ ਦੇ ਥਾਣਾ ਸਿਟੀ ਪੱਟੀ ਪੁਲੀਸ ਵਲੋਂ ਕੀਤੀ ਨਾਕਾਬੰਦੀ ਦੌਰਾਨ ਗੁਰਚੇਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਬੰਗਲਾਰਾਏ ਜੋ ਸਕਾਰਪੀਓ ਗੱਡੀ ਪੀਬੀ03 ਬੀਐਫ 1456 ਤੇ ਜਾ ਰਿਹਾ ਸੀ ਨੂੰ ਕਾਬੂ ਕਰ ਉਸਦੇ ਕਬਜ਼ੇ ਵਿਚੋਂ 450 ਗ੍ਰਾਮ ਹੈਰੋਇਨ 1 ਕਾਰ, 47000 ਡਰੱਗਮਨੀ 2 ਇਲੈਕਟ੍ਰਿਕ ਕੰਡੇ 2 ਪਿਸਟਲ,ਮੈਗਜ਼ੀਨ ਅਤੇ ਕਾਰਤੂਸ ਬਰਾਮਦ ਕੀਤੇ ਹਨ
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਤਰਨਤਾਰਨ ਦੇ ਐੱਸਐੱਸਪੀ ਧਰੁਮਨ ਐੱਚ ਨਿੰਬਲੇ ਨੇ ਦੱਸਿਆ ਕਿ ਪੁਲੀਸ ਵੱਲੋਂ ਨਸ਼ੇ ਖਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ ਵਿਸ਼ੇਸ਼ ਜਾਂਚ ਦੌਰਾਨ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਜਿਸਦੇ ਤਹਿਤ ਇਸ ਗੱਲ ਸਾਹਮਣੇ ਆਈ ਹੈ ਸਾਲ 2019 ਵਿਚ ਉਕਤ ਮੁਲਜ਼ਮ ਗੁਰਚੇਤ ਸਿੰਘ ਤੇ ਮੁਕੱਦਮਾ ਨੰਬਰ 114 ਜੁਰਮ 307,186,353,34 ਐਨਡੀਪੀਐੱਸ,25 ਅਸਲਾ ਐਕਟ ਥਾਣਾ ਮੋਹਨਾ ਜ਼ਿਲ੍ਹਾਂ ਮੋਗਾ ਵਿਚ ਦਰਜ ਹੈ ਜਿਸ ਵਿਚ ਉਕਤ ਮੁਲਜ਼ਮ ਗੁਰਚੇਤ ਸਿੰਘ ਅਤੇ ਉਸਦਾ ਸਾਥੀ ਜੋਬਨਪ੍ਰੀਤ ਸਿੰਘ ਵਾਸੀ ਪੱਟੀ ਦਾ ਐੱਸਟੀਐਫ ਦੀ ਟੀਮ ਨਾਲ ਨੇ ਮੁਕਾਬਲਾ ਕੀਤਾ ਸੀ ਮੁਕਾਬਲੇ ਦੌਰਾਨ ਗੁਰਚੇਤ ਸਿੰਘ ਉਕਤ ਜ਼ਖਮੀ ਹੋ ਗਿਆ ਸੀ ਅਤੇ ਇਸਦੇ ਸਾਥੀ ਜੋਬਨਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ ਉਸ ਸਮੇਂ ਵੀ ਉਕਤ ਮੁਲਜ਼ਮ ਕੋਲੋ ਪਾਸੋਂ ਹੈਰੋਇਨ ਅਤੇ ਨਾਜਾਇਜ਼ ਅਸਲਾ ਐਮੁਨੇਸ਼ਨ ਦੀ ਰਿਕਵਰੀ ਹੋਈ ਸੀ ਇਸ ਤੋਂ ਇਲਾਵਾ ਗੁਰਚੇਤ ਸਿੰਘ ਤੇ ਵੱਖ ਵੱਖ ਧਾਰਾਵਾਂ ਤਹਿਤ ਕੁੱਲ 4 ਮੁਕੱਦਮੇ ਦਰਜ ਹਨ ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਨੂੰ ਅੱਜ ਅਦਾਲਤ ਵਿਚ ਪੇਸ਼ ਕਰ ਰਿਮਾਂਡ ਲੈਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਵਿਚ ਕਾਫੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ






