17.4 C
Chandigarh

TODAY NOW NEWS

Friday, March 20, 2026
HomeEDUCATIONਪੇਂਟਿੰਗ ਦੀ ਕਲਾ ਲਈ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ...

ਪੇਂਟਿੰਗ ਦੀ ਕਲਾ ਲਈ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ ਭਿੱਖੀਵਿੰਡ ਦੀ ਦੱਸ ਸਾਲ ਦੀ ਬੱਚੀ

ਮੇਰੀ ਬੇਟੀ ਜਾਨਵੀ ਨੂੰ ਸ਼ੁਰੂ ਤੋਂ ਹੀ ਸ਼ੌਕ ਸੀ ਕਿ ਉਹ ਪੇਂਟਿੰਗ ਬਣਾਇਆ ਕਰੇਗੀ : ਜਾਨਵੀ ਦੇ ਪਿਤਾ

ਤਰਨਤਾਰਨ (ਰਿੰਪਲ ਗੋਲਣ) : ਹਲਕਾ ਖੇਮਕਰਨ ਕਸਬਾ ਭਿੱਖੀਵਿੰਡ ਵਿਖੇ ਇਕ ਦੱਸ ਸਾਲ ਦੀ ਬੱਚੀ ਵੱਲੋਂ ਬਣਾਈਆਂ ਜਾ ਰਹੀਆਂ ਭਗਵਾਨ ਵਿਸ਼ਨੂੰ ਸ਼ਿਵ ਭਗਵਾਨ ਰਾਧਾ ਕ੍ਰਿਸ਼ਨ ਅਤੇ ਸੀਤਾ ਰਾਮ ਜੀ ਹਨੂਮਾਨ ਜੀ ਦੀ ਪੇਂਟਿੰਗ ਦੀ ਕਲਾ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ ਭਿੱਖੀਵਿੰਡ ਦੀ ਦੱਸ ਸਾਲ ਦੀ ਬੱਚੀ ਜਾਨ੍ਹਵੀ ਧਵਨ ਜੋ ਕਿ ਕੇਂਦਰੀ ਵਿਦਿਆਲਾ ਬੀ ਐਸ ਐਫ ਸਕੂਲ ਵਿਚ ਛੇਵੀਂ ਕਲਾਸ ਵਿਚ ਭਿੱਖੀਵਿੰਡ ਪੜ੍ਹਦੀ ਹੈ ਅਤੇ ਲਾਕਡਾਊਨ ਦੌਰਾਨ ਉਸ ਨੇ ਆਪਣਾ ਮਨ ਬਣਾਇਆ ਕਿ ਉਹ ਆਨਲਾਈਨ ਪੜ੍ਹਾਈ ਤੋਂ ਬਾਅਦ ਹਰ ਰੋਜ਼ ਪੇਂਟਿੰਗ ਦੌਰਾਨ ਭਗਵਾਨ ਸ਼ਿਵ ਅਤੇ ਭਗਵਾਨ ਵਿਸ਼ਨੂੰ ਭਗਵਾਨ ਰਾਧਾ ਕ੍ਰਿਸ਼ਨ ਭਗਵਾਨ ਸ੍ਰੀ ਰਾਮ ਸ੍ਰੀ ਹਨੂੰਮਾਨ ਆਦਿ ਦੀ ਪੇਂਟਿੰਗ ਬਣਾਵਾਂਗੇ ਜਿਸ ਗੱਲ ਨੂੰ ਲੈ ਕੇ ਉਸ ਨੇ ਆਪਣੇ ਮਨ ਦੀ ਤਮੰਨਾ ਪੂਰੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਵਿੱਚ ਉਸ ਦੇ ਪਿਤਾ ਨਰਿੰਦਰ ਧਵਨ ਅਤੇ ਜਾਨਵੀ ਦੀ ਮਾਤਾ ਮਮਤਾ ਧਵਨ ਵੱਲੋਂ ਵੀ ਆਪਣੀ ਬੇਟੀ ਦਾ ਭਰਪੂਰ ਸਾਥ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਪੇਂਟਿੰਗ ਵਿੱਚ ਏਨੀ ਜ਼ਿਆਦਾ ਕਾਰਗਰ ਹੋਈ ਕਿ ਇਸ ਦਸ ਸਾਲ ਬੱਚੀ ਨੇ ਭਗਵਾਨ ਦੇ ਹਰ ਰੂਪ ਦੀ ਪੇਂਟਿੰਗ ਬਣਾ ਰਹੀ ਹੈ ਅਤੇ ਇਹੀ ਬੱਚੀ ਇਲਾਕੇ ਵਿੱਚ ਪੇਂਟਿੰਗਾਂ ਨੂੰ ਲੈ ਕੇ ਕਾਫ਼ੀ ਖਿੱਚ ਦਾ ਕੇਂਦਰ ਬਣੀ ਹੋਈ ਹੈ ਇਸ ਉਪਰੰਤ ਜਾਣਕਾਰੀ ਦੇਂਦੇ ਹੋਏ ਜਾਨਵੀ ਧਵਨ ਦੇ ਪਿਤਾ ਨਰਿੰਦਰ ਧਵਨ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੂੰ ਸ਼ੁਰੂ ਤੋਂ ਹੀ ਸ਼ੌਕ ਸੀ ਕਿ ਉਹ ਪੇਂਟਿੰਗ ਬਣਾਇਆ ਕਰੇਗੀ ਅਤੇ ਲਾਕਡਾਊਨ ਵਿੱਚ ਉਸ ਨੇ ਆਪਣਾ ਮਨ ਬਣਾ ਲਿਆ ਜਿਸ ਤੇ ਉਨ੍ਹਾਂ ਵੱਲੋਂ ਆਪਣੀ ਬੇਟੀ ਦਾ ਭਰਪੂਰ ਸਾਥ ਦਿੱਤਾ ਗਿਆ ਅਤੇ ਉਨ੍ਹਾਂ ਦੀ ਬੇਟੀ ਵੱਲੋਂ ਬਣਾਈਆਂ ਪੇਂਟਿੰਗਾਂ ਵੇਖਣ ਲਈ ਦੂਰ ਦੂਰ ਤੋਂ ਲੋਕ ਆ ਰਹੇ ਹਨ ਜਿਸ ਕਰਕੇ ਉਨ੍ਹਾਂ ਨੂੰ ਆਪਣੀ ਬੇਟੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਇਸੇ ਤਰ੍ਹਾਂ ਹੀ ਜਾਨਵੀ ਧਵਨ ਦੀ ਮਾਤਾ ਮਮਤਾ ਧਵਨ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੀ ਛੋਟੀ ਬੱਚੀ ਪੇਂਟਿੰਗਾਂ ਬਣਾਉਣ ਦੇ ਹੁਨਰ ਵਿੱਚ ਵਧ ਕੇ ਅੱਗੇ ਆ ਰਹੀ ਹੈ ਉਨ੍ਹਾਂ ਕਿਹਾ ਕਿ ਲਡ਼ਕੀਆਂ ਨੂੰ ਲਡ਼ਕਿਆਂ ਤੋਂ ਘੱਟ ਨਹੀਂ ਸਮਝਣਾ ਚਾਹੀਦਾ ਇਸ ਕਰਕੇ ਸਾਨੂੰ ਸਭ ਨੂੰ ਧੀਆਂ ਨੂੰ ਅੱਗੇ ਵਧਣ ਦਾ ਇੱਕ ਸਾਥ ਜ਼ਰੂਰ ਦੇਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਪੈਰਾਂ ਸਿਰ ਖੜ੍ਹੀਆਂ ਹੋ ਸਕਣ

Today Now News

RELATED ARTICLES
- Advertisment -

POPULAR POSTS