ਇਹ ਲੰਗਰ ਦੀ ਸੇਵਾ ਸਮਾਜਿਕ ਸਾਂਝ, ਆਪਸੀ ਭਾਈਚਾਰੇ ਤੇ ਇਨਸਾਨੀਅਤ ਨੂੰ ਸਮਰਪਿਤ : ਪ੍ਰਬੰਧਕ

ਮੋਗਾ (ਆਰ. ਸਿੰਗਲਾ) : ਕੱਲ 11 ਮਾਰਚ, ਮੋਗਾ ਦੇ ਅੰਮਿਰਤਸਰ ਰੋਡ ਤੇ ਬੱਸ ਸਟੈਂਡ ਦੇ ਸਾਹਮਣੇ ਇੱਕ ਵਿਸ਼ਾਲ ਲੰਗਰ ਲਗਾਇਆ ਗਿਆ ਜਿਸ ਵਿੱਚ ਸੈਂਕੜੇ ਸੰਗਤਾਂ ਨੇ ਕੁਲਚੇ-ਛੋਲਿਆਂ ਦੇ ਲੰਗਰ ਦਾ ਆਨੰਦ ਮਾਣਿਆ । ਕੱਲ ਸ਼ਿਵਰਾਤਰੀ ਦੇ ਮੌਕੇ ਸ਼ਹਿਰ ਵਿੱਚ ਹੋਰ ਵੀ ਬਹੁਤ ਥਾਂਵਾਂ ਤੇ ਧਾਰਮਿਕ ਸੰਸਥਾਵਾਂ ਵੱਲੋਂ ਲੰਗਰ ਲਗਾਇਆ ਗਿਆ ਸੀ । ਜਦੋ ਇਸ ਲੰਗਰ ਦੇ ਪ੍ਰਬੰਧਕਾਂ ਨਾਲ ਗੱਲ ਬਾਤ ਕੀਤੀ ਤਾਂ ਉਹਨਾਂ ਦੱਸਿਆ ਕੇ ਅੱਸੀਂ ਸਾਰੇ ਕਿਸੇ ਧਾਰਮਿਕ ਸੰਸਥਾ ਦੇ ਤੌਰ ਤੇ ਇਹ ਲੰਗਰ ਨਹੀਂ ਲਗਾਇਆ, ਅੱਜ ਸ਼ਿਵਰਾਤਰੀ ਦਾ ਪਵਿੱਤਰ ਦਿਹਾੜਾ ਤਾਂ ਜਰੂਰ ਹੈ ਪਾਰ ਸਾਡਾ ਇਹ ਉਪਰਾਲਾ ਪੂਰੀ ਤਰ੍ਹਾਂ ਸਮਾਜਿਕ ਸਾਂਝ, ਆਪਸੀ ਭਾਈਚਾਰੇ ਤੇ ਇਨਸਾਨੀਅਤ ਨੂੰ ਸਮਰਪਿਤ ਹੈ ।
ਲੰਗਰ ਦੌਰਾਨ ਕੋਵਿਡ ਮਹਾਮਾਰੀ ਸਬੰਧਿਤ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਦਾ ਪੂਰਾ ਪੂਰਾ ਧਿਆਨ ਰੱਖਿਆ ਗਿਆ । ਲੰਗਰ ਦੌਰਾਨ ਸਾਰੇ ਸੇਵਾਦਾਰਾਂ ਨੇ ਮੂੰਹ ਉੱਪਰ ਮਾਸਕ ਅਤੇ ਹੱਥਾਂ ਵਿੱਚ ਦਸਤਾਨੇ ਪਾਏ ਹੋਏ ਸਨ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਇਨਫੈਕਸ਼ਨ ਨਾ ਫੈਲੇ । ਸਾਹੀਲ ਸਚਦੇਵਾ ਦੇ ਸਹਿਯੋਗ ਨਾਲ ਲੰਗਰ ਮੌਕੇ ਰਾਹਗੀਰਾਂ ਨੂੰ ਮਾਸਕ ਵੀ ਵੰਡੇ ਗਏ ।

ਪ੍ਰਬੰਧਕ ਯਸ਼ ਪਾਲ ਸੈਣੀ ਨੇ ਦੱਸਿਆ ਕੇ ਸਾਡੀ ਕੋਈ ਸੰਸਥਾ ਨਹੀਂ ਹੈ ਅਸੀਂ ਸਾਰੇ ਵੀਰ ਬਸ ਐਤਵਾਰ ਨੂੰ ਇਕੱਠੇ ਹੋ ਕੇ ਕ੍ਰਿਕਟ ਖੇਡਦੇ ਹਾਂ ਤੇ ਲੰਬੇ ਸਮੇ ਤੋਂ ਸਮਾਜਿਕ ਤੌਰ ਤੇ ਕੁਝ ਕਰਨ ਦੀ ਸੋਚ ਰਹੇ ਸੀ ਤੇ ਅੱਜ ਅਸੀਂ ਇਸ ਲੰਗਰ ਦਾ ਆਯੋਜਨ ਕੀਤਾ ਹੈ ।
ਇਸ ਸਮੇਂ ਨਰੇਸ਼ ਕੁਮਾਰ, ਰਮਨ ਸਿੰਗਲਾ, ਬਲਕਰਨ ਸਿੰਘ, ਦੀਪਕ, ਰਾਜਕੁਮਾਰ, ਅਮਿਤ ਮਨਚੰਦਾ, ਰੋਹਿਤ ਧਵਨ, ਰੋਬੀ, ਐਨੀ ਅਰੋੜਾ, ਪਰਮਵੀਰ ਸਿੰਘ, ਗੁਰਮੀਤ ਸਿੰਘ, ਅਰਨਵ, ਹਰਮਨ ਸੈਣੀ, ਵਰੁਣ ਗੁਪਤਾ ਤੇ ਮਲਕੀਤ ਸੈਣੀ ਸੇਵਾਦਾਰ ਵਜੋਂ ਮੌਜੂਦ ਸਨ ।






