ਮੁਹੱਲਾ ਨਿਵਾਸੀਆਂ ਦੁਆਰਾ ਕਾਬੂ ਕੀਤੀ ਨਸ਼ਾ ਤਸਕਰ ਨੂੰ ਬਿਨਾ ਕਾਰਵਾਈ ਛੱਡਣ ਦੇ ਐਸ.ਐਚ.ਓ. ਤੇ ਆਰੋਪ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਸ੍ਰੀ ਮੁਕਤਸਰ ਸਾਹਿਬ ਦੇ ਬੂੜਾਗੁਜਰ ਰੋਡ ਦੇ ਵਾਸੀ ਅਜ ਐਸ ਐਸ ਪੀ ਸ੍ਰੀ ਮੁਕਤਸਰ ਸਾਹਿਬ ਨੂੰ ਮਿਲੇ। ਮੁਹਲਾ ਵਾਸੀਆਂ ਨੇ ਕਿਹਾ ਕਿ ਉਹਨਾਂ ਨੇ ਇਕ ਔਰਤ ਨੂੰ ਨਸ਼ੇ ਸਮੇਤ ਫੜਾਇਆ ਪਰ ਪੁਲਿਸ ਨੇ ਉਸਨੂੰ ਛਡ ਦਿੱਤਾ।
ਭਾਵੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਮੇਂ ਸਮੇਂ ਤੇ ਮੁਹਿੰਮਾਂ ਚਲਾਈਆ ਜਾਂਦੀਆ ਹਨ ਪਰ ਆਲਮ ਇਹ ਹੈ ਕਿ ਆਮ ਲੋਕ ਨਸ਼ਾ ਤਸਕਰਾਂ ਤੋਂ ਅਜੇ ਵੀ ਡਾਹਢੇ ਪ੍ਰੇਸ਼ਾਨ ਹਨ।ਅਜਿਹਾ ਹਾਲ ਸ੍ਰੀ ਮੁਕਤਸਰ ਸਾਹਿਬ ਦੇ ਬੂੜਾਗੁਜਰ ਰੋਡ ਵਾਸੀਆਂ ਦਾ ਹੈ। ਇਸ ਰੋਡ ਦੇ ਵਸਨੀਕਾਂ ਨੇ ਆਪਣੇ ਪਧਰ ਤੇ ਸੰਸਥਾ ਬਣਾ ਕਿ ਨਸ਼ੇ ਦੇ ਕਾਲੇ ਕਾਰੋਬਾਰ ਨਾਲ ਜੁੜੇ ਵਿਅਕਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਗਲਤ ਕੰਮ ਛਡ ਦੇਣ। ਅਜ ਮੁਹੱਲਾ ਵਾਸੀ ਐਸ ਐਸ ਪੀ ਡੀ ਸੁਡਰਵਿਜੀ ਨੂੰ ਮਿਲੇ ਅਤੇ ਕਥਿਤ ਤੌਰ ਤੇ ਦੋਸ਼ ਲਾਏ ਕਿ ਬੀਤੇ ਦਿਨ ਉਹਨਾਂ ਇਕ ਔਰਤ ਨੂੰ ਨਸ਼ਾ ਤਸਕਰੀ ਕਰਦਿਆ ਪੁਲਿਸ ਨੂੰ ਫੜਾਇਆ ਪਰ ਥਾਣਾ ਸਿਟੀ ਪੁਲਿਸ ਨੇ ਉਸ ਨੂੰ ਇਹ ਕਹਿ ਛਡ ਦਿੱਤਾ ਕਿ ਨਸ਼ੇ ਦੀ ਤਾਦਾਦ ਥੋੜੀ ਸੀ। ਉਧਰ ਦੂਜੇ ਪਾਸੇ ਥਾਣਾ ਸਿਟੀ ਐਸ ਐਚ ਓ ਮੋਹਨ ਲਾਲ ਨੇ ਕਿਹਾ ਕਿ ਔਰਤ ਕੋਲੋ ਨਸ਼ਾ ਬਰਾਮਦ ਹੀ ਨਹੀਂ ਹੋਇਆ ਅਤੇ ਉਸ ਨੂੰ ਛਡ ਦਿੱਤਾ ਗਿਆ। ਮਹਲਾ ਵਾਸੀਆਂ ਕਾਰਵਾਈ ਦੀ ਮੰਗ ਕਰਦਿਆ ਕਥਿਤ ਤੌਰ ਤੇ ਇਕ ਲਿਸਟ ਵੀ ਐਸ ਐਸ ਪੀ ਨੂੰ ਸੌਂਪੀ ਜਿਸ ਵਿਚ ਕਥਿਤ ਤੌਰ ਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਵਿਅਕਤੀਆਂ ਦੇ ਨਾਮ ਹਨ। ਮੁਹੱਲਾ ਵਾਸੀਆਂ ਵੱਲੋ ਉਸ ਔਰਤ ਤੇ ਲਾਏ ਜਾ ਰਹੇ ਕਥਿਤ ਦੋਸ਼ਾਂ ਦੀ ਸਚਾਈ ਤਾਂ ਭਾਵੇ ਜਾਂਚ ਦਾ ਵਿਸ਼ਾ ਹੈ । ਪਰ ਇਕ ਗਲ ਜਰੂਰ ਸਾਹਮਣੇ ਹੈ ਕਿ ਚਾਰ ਹਫਤਿਆਂ ਚ ਨਸ਼ਾ ਬੰਦ ਕਰਨ ਦਾ ਵਾਅਦਾ ਕਰ ਸਤਾ ਚ ਆਈ ਕਾਂਗਰਸ ਦੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਹਾਲ ਇਹ ਹੈ ਕਿ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣ ਲਈ ਆਪ ਕਮੇਟੀਆਂ ਬਣਾ ਕੇ ਨਸ਼ਾ ਤਸਕਰਾਂ ਨਾਲ ਖੁਦ ਜੰਗ ਲੜਣੀ ਪੈ ਰਹੀ ਹੈ।






