16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੁਕਤਸਰ : ਕਾਂਗਰਸ ਦੇ ਪੰਜਾਬ ਪ੍ਰਦੇਸ਼ ਜਨਰਲ ਸਕੱਤਰ ਹਨੀ ਫੱਤਣਵਾਲਾ ਨੇ ਕੀਤੀ...

ਮੁਕਤਸਰ : ਕਾਂਗਰਸ ਦੇ ਪੰਜਾਬ ਪ੍ਰਦੇਸ਼ ਜਨਰਲ ਸਕੱਤਰ ਹਨੀ ਫੱਤਣਵਾਲਾ ਨੇ ਕੀਤੀ ਪ੍ਰੈੱਸ ਕਾਨਫਰੰਸ

ਉਹਨਾਂ ਕਿਹਾ ਮੁਕਤਸਰ ਨਗਰ ਕੌਂਸਲ ਦੀ ਪ੍ਰਧਾਨਗੀ ਐਸ.ਸੀ. ਜਾਂ ਬੀ.ਸੀ. ਕੌਂਸਲਰ ਨੂੰ ਦਿੱਤੀ ਜਾਵੇ

ਸ੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਚੱਲੀ ਆ ਰਹੀ ਚੁੱਪ ਆਖਰ ਟੁੱਟ ਗਈ ਹੈ। ਇਹ ਚੁੱਪ ਤੋੜੀ ਹੈ ਕਾਂਗਰਸੀ ਆਗੂ ਹਨੀ ਫੱਤਣਵਾਲਾ ਨੇ, ਕਾਂਗਰਸ ਦੇ ਪੰਜਾਬ ਪ੍ਰਦੇਸ਼ ਜਨਰਲ ਸਕੱਤਰ ਹਨੀ ਫੱਤਣਵਾਲਾ ਨੇ ਇਸ ਮਾਮਲੇ ’ਚ ਅੱਜ ਪ੍ਰੈੱਸ ਕਾਨਫਰੰਸ ਕੀਤੀ ਹੈ। ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੀ ਪ੍ਰਧਾਨਗੀ ਸਬੰਧੀ ਭਾਵੇ ਅਜੇ ਨੋਟੀਫਿਕੇਸ਼ਨ ਬਾਕੀ ਨਗਰ ਕੌਂਸਲਾਂ ਦਾ ਨਾਲ ਹੀ ਹੋਣਾ ਹੈ ਪਰ ਹੁਣ ਕਾਂਗਰਸੀ ਆਗੂ ਇਸ ਮਾਮਲੇ ’ਚ ਬਹੁਤਾ ਚੁੱਪ ਰਹਿੰਦੇ ਨਜ਼ਰ ਨਹੀਂ ਆ ਰਹੇ। ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਅੱਜ ਕੁਝ ਐਸ ਸੀ,  ਬੀ.ਸੀ. ਕੌਸਲਰਾਂ ਦੀ ਹਾਜ਼ਰੀ ’ਚ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦਾ ਪ੍ਰਧਾਨ ਐਸ.ਸੀ. ਜਾਂ ਬੀ.ਸੀ. ਕੌਂਸਲਰ ਨੂੰ ਹੀ ਬਣਾਇਆ ਜਾਣਾ ਚਾਹੀਦਾ ਹੈ। ਹਨੀ ਫੱਤਣਵਾਲਾ ਨੇ ਖਦਸ਼ਾ ਜਾਹਿਰ ਕੀਤਾ ਕਿ ਨਗਰ ਕੌਂਸਲ ਚੋਣਾਂ ’ਚ ਕਾਂਗਰਸ ਨੂੰ 17 ਸੀਟਾਂ ਤੇ ਜਿੱਤ ਨਸੀਬ ਹੋਈ। ਜੇਕਰ ਪ੍ਰਧਾਨਗੀ ਜਨਰਲ ਵਰਗ ਨੂੰ ਦਿੱਤੀ ਜਾਂਦੀ ਹੈ ਤਾਂ ਬਹੁਤ ਸਾਰੇ ਦਿਗਜ ਦਾਅਵੇਦਾਰ ਹਨ ਅਜਿਹੇ ਵਿਚ ਹਰ ਛੇ ਮਹੀਨਿਆਂ ਬਾਅਦ ਨਗਰ ਕੌਂਸਲ ਦਾ ਪ੍ਰਧਾਨ ਬਦਲਣ ਤਕ ਦੀ ਨੌਬਤ ਆ ਸਕਦੀ ਜੋਂ ਬੀਤੇ ਸਮੇਂ ਦੌਰਾਨ ਕਾਂਗਰਸ ਨਾਲ ਹੋਇਆ ਵੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਿਚ ਕਾਂਗਰਸ ਦੇ ਟਕਸਾਲੀ ਐਸ.ਸੀ. ਉਮੀਦਵਾਰ ਵੀ ਹਾਰ ਗਏ ਜਿਸਦਾ ਵੱਡਾ ਕਾਰਨ ਇਹ ਹੈ ਕਿ ਹਲਕੇ ਵਿਚ ਐਸ.ਸੀ. ਬੀ.ਸੀ. ਵੋਟ ਕਾਂਗਰਸ ਤੋਂ ਦੂਰ ਹੋ ਰਹੀ ਕਿਉਂਕਿ ਉਨ੍ਹਾਂ ਨੂੰ ਪਾਰਟੀ ’ਚ ਬਣਦਾ ਹਕ ਨਹੀਂ ਦਿੱਤਾ ਜਾ ਰਿਹਾ। ਅਜਿਹੇ ਵਿਚ ਇਸ ਵਾਰ ਨਗਰ ਕੌਂਸਲ ਦਾ ਪ੍ਰਧਾਨ ਐਸ.ਸੀ. ਜਾਂ ਬੀ.ਸੀ. ਵਰਗ ਨਾਲ ਸਬੰਧਿਤ ਕੌਂਸਲਰ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਖਦਸ਼ਾ ਜਾਹਿਰ ਕੀਤਾ ਕਿ ਜਿਸ ਤਰ੍ਹਾਂ ਪ੍ਰਧਾਨਗੀ ਨੂੰ ਲੈ ਕੇ ਜਨਰਲ ਵਰਗ ਵਿਚ ਅੰਦਰੂਨੀ ਖਿਚੋਤਾਣ ਚਲ ਰਹੀ ਅਜਿਹੇ ਵਿਚ ਨਗਰ ਕੌਂਸਲ ਦੀ ਮੁੱਖ ਵਿਰੋਧੀ ਧਿਰ ਸ੍ਰੋਮਣੀ ਅਕਾਲੀ ਦਲ ਲਾਹਾ ਖੱਟਣ ਦੀ ਤਾਕ ਵਿਚ ਹੈ। ਇਸ ਮੌਕੇ ਕੌਂਸਲਰ ਮਹਿੰਦਰ ਚੌਧਰੀ, ਕੰਚਨ ਬਾਲਾ, ਇੰਦਰਜੀਤ ਸਿੰਘ ਗੋਰਾ,ਰਵੀ ਮੋਰਿਆ, ਹਰਬੰਸ ਸਿੰਘ ਸਿੱਧੂ,  ਮਦਨ ਸਿੰਘ, ਸੁਭਾਸ਼ ਲੋਕਾਚਾਰ, ਚੰਦਗੀ ਰਾਮ, ਕ੍ਰਿਸ਼ਨ ਔਲਖ, ਬੌਬੀ ਕਾਲੜਾ, ਸ਼ਗਨ ਲਾਲ, ਵਿਸ਼ਾਲਦੀਪ, ਗੋਗਾ ਚੌਧਰੀ, ਸਾਜਨ ਸਹੌਤਾ, ਅਮ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS