17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਐਸ.ਡੀ.ਕਾਲਜ ਵਿਖੇ ਮਹਿਲਾ ਦਿਵਸ ਮੌਕੇ ਕਰਵਾਇਆ ਸੈਮੀਨਾਰ

ਐਸ.ਡੀ.ਕਾਲਜ ਵਿਖੇ ਮਹਿਲਾ ਦਿਵਸ ਮੌਕੇ ਕਰਵਾਇਆ ਸੈਮੀਨਾਰ

ਇਸ ਵਕਰਸ਼ਾਪ ਵਿੱਚ ਸ਼ਾਮਲ ਹੋਏ ਅਤੇ ਔਰਤਾਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਜਾਣੂ ਕਰਵਾਇਆ ਗਿਆ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਅੰਤਰ-ਰਾਸ਼ਟਰੀ ਮਹਿਲਾ ਦਿਵਸ ’ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀ ਪਰਦੀਪ ਸਿੰਘ ਗਿੱਲ ਵੱਲੋਂ ਐਸ.ਡੀ. ਕਾਲਜ ਕੰਨਿਆ ਮਹਾਂਵਿਦਿਆਲਿਆ ਵਿਖੇ ਵਨ ਸਟਾਪ ਸੈਂਟਰ (ਸਖੀ) ਸਕੀਮ ਅਧੀਨ ਇੱਕ ਵਰਕਸ਼ਾਪ ਕਰਵਾਈ ਗਈ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸੈਕਟਰੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਅਮਨਦੀਪ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਇਨ੍ਹਾਂ ਦੇ ਨਾਲ ਵਕੀਲ ਸ਼੍ਰੀ ਬਲਵੰਤ ਸਿੰਘ ਭਾਟੀਆ ਵੀ ਇਸ ਵਕਰਸ਼ਾਪ ਵਿੱਚ ਸ਼ਾਮਲ ਹੋਏ ਅਤੇ ਔਰਤਾਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਜਾਣੂ ਕਰਵਾਇਆ ਗਿਆ।
ਇਸ ਉਪਰੰਤ ਸੈਂਟਰ ਐਡਮਿਨ ਵਨ ਸਟਾਪ ਸੈਂਟਰ ਸ਼੍ਰੀਮਤੀ ਗਗਨਦੀਪ ਕੌਰ ਵੱਲੋਂ ਵਨ ਸਟਾਪ ਸੈਂਟਰ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਗਿਆ ਕਿ ਸ਼ਖੀ ਸੈਂਟਰ ਵਿੱਚ ਘਰੇਲੂ ਹਿੰਸਾ, ਦਾਜ-ਦਹੇਜ, ਕੁੱਟ ਮਾਰ, ਪਰਿਵਾਰਿਕ ਝਗੜੇ, ਜਬਰ-ਜਨਾਹ, ਛੇੜ-ਛਾੜ, ਧੋਖਾਧੜੀ ਆਦਿ ਮਾਮਲਿਆਂ ਵਿੱਚ ਔਰਤਾਂ ਨੂੰ ਕਾਨੂੰਨੀ ਸਹਾਇਤਾ, ਮੈਡੀਕਲ ਸਹਾਇਤਾ, ਕਾਊਂਸਲਿੰਗ, ਐਮਰਜੈਂਸੀ ਸ਼ੈਲਟਰ ਸੁਵਿਧਾਵਾਂ ਮੁਫ਼ਤ ਵਿੱਚ ਇੱਕ ਹੀ ਛੱਤ ਹੇਠ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਇਸ ਤੋਂ ਇਲਾਵਾ ਜਿਲ੍ਹਾ ਬਾਲ ਸੁਰੱਖਿਆ ਅਫਸਰ ਡਾ. ਸ਼ਾਇਨਾ ਕਪੂਰ ਅਤੇ ਕਾਊਂਸਲਰ ਸ਼੍ਰੀ ਰਜਿੰਦਰ ਕੁਮਾਰ ਕਾਊਂਸਰ ਵੱਲੋਂ ਬੱਚਿਆਂ ਦੀ ਸੁਰੱਖਿਆ ਅਤੇ ਪੋਕਸੋ ਐਕਟ ਬਾਰੇ ਜਾਣੂ ਕਰਵਾਇਆ ਗਿਆ। ਇਸ ਤੋਂ ਬਾਅਦ ਸ਼੍ਰੀ ਭੋਲਾ ਸਿੰਘ ਵਿਰਕ ਇੰਸਪੈਕਟਰ ਸਿਹਤ ਵਿਭਾਗ ਵੱਲੋਂ ਵੂਮੈਨ ਹੈਲਥ ਐਂਡ ਵੈਲ ਬਿੰਗ ਵਿਸ਼ੇ ’ਤੇ ਚਰਚਾ ਕੀਤੀ ਗਈ।

Today Now News

RELATED ARTICLES
- Advertisment -

POPULAR POSTS