16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਲੋਕ ਇਨਸਾਫ਼ ਪਾਰਟੀ ਨੇ ਭ੍ਰਿਸ਼ਟਾਚਾਰ ਦੇ ਖਿਲਾਫ਼ ਸੰਘਰਸ਼ੀ ਧਿਰਾਂ ਨਾਲ ਮਿਲ ਕੇ...

ਲੋਕ ਇਨਸਾਫ਼ ਪਾਰਟੀ ਨੇ ਭ੍ਰਿਸ਼ਟਾਚਾਰ ਦੇ ਖਿਲਾਫ਼ ਸੰਘਰਸ਼ੀ ਧਿਰਾਂ ਨਾਲ ਮਿਲ ਕੇ ਬਿਜਲੀ ਦਫ਼ਤਰ ਮਾਨਸਾ ਅੱਗੇ ਦਿੱਤਾ ਸ਼ਾਂਤਮਈ ਧਰਨਾ- ਰਾਏਪੁਰ

ਮਿਸਤਰੀ ਹਰਪ੍ਰੀਤ ਸਿੰਘ ਸੱਦਾ ਸਿੰਘ ਵਾਲਾ ਨੇ ਕਿਹਾ ਕਿ ਕੁਲਦੀਪ ਸਿੰਘ ਜੇ.ਈ. ਨੇ ਮੈਥੋਂ 2011 ਵਿੱਚ 93000/- ਰੁਪਏ ਡਰਾਅ-ਧਮਕਾ ਕੇ ਰਿਸ਼ਵਤ ਲਿਆ ਸੀ

ਮਾਨਸਾ : (ਗੁਰਜੰਟ ਸਿੰਘ ਬਾਜੇਵਾਲੀਆ) : ਭ੍ਰਿਸ਼ਟਾਚਾਰ ਦੇ ਖਿਲਾਫ਼ ਲੋਕ ਇਨਸਾਫ਼ ਪਾਰਟੀ ਨੇ ਸੰਘਰਸ਼ੀ ਧਿਰਾਂ ਅਤੇ ਭਰਾਤਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਬਿਜਲੀ ਬੋਰਡ ਦੇ ਦਫ਼ਤਰ ਮਾਨਸਾ ਅੱਗੇ ਕੀਤਾ ਰੋਸ ਧਰਨਾ ਪ੍ਰਦਰਸ਼ਨ। ਧਰਨੇ ਨੂੰ ਸੰਬੋਧਨ ਕਰਦਿਆਂ ਮਿਸਤਰੀ ਹਰਪ੍ਰੀਤ ਸਿੰਘ ਸੱਦਾ ਸਿੰਘ ਵਾਲਾ ਨੇ ਕਿਹਾ ਕਿ ਕੁਲਦੀਪ ਸਿੰਘ ਜੇ.ਈ. ਨੇ ਮੈਥੋਂ 2011 ਵਿੱਚ 93000/- ਰੁਪਏ ਡਰਾਅ-ਧਮਕਾ ਕੇ ਰਿਸ਼ਵਤ ਲਿਆ ਸੀ। ਜਿਸ ਦੀਆਂ ਸ਼ਿਕਾਇਤਾਂ ਪੀੜਿਤ ਹਰਪ੍ਰੀਤ ਸਿੰਘ ਲਗਾਤਾਰ ਬਿਜਲੀ ਮਹਿਕਮੇ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਦਿੰਦਾ ਰਿਹਾ ਸੀ। ਕੋਈ ਸੁਣਵਾਈ ਨਾ ਹੋਣ ਕਾਰਨ ਪੀੜਿਤ ਹਰਪ੍ਰੀਤ ਸਿੰਘ ਨੇ ਇੱਕ ਐਫੀਡੈਬਿਟ ਰਾਹੀਂ ਵਿਜੀਲੈਂਸ ਵਿਭਾਗ ਨੂੰ ਇਸ ਬਾਰੇ ਜਾਣੂ ਕਰਵਾਇਆ ਸੀ ਜਿਸ ਦੀ ਇਨਕੁਆਰੀ ਕਰਕੇ ਮਾਨਸਾ ਤੋਂ ਵਿਜੀਲੈਂਸ ਵਿਭਾਗ ਨੇ ਪੱਤਰ ਨੰ. 780 ਮਿਤੀ 21.08.2020 ਨੂੰ ਬਠਿੰਡਾ ਭੇਜ ਦਿੱਤੀ ਸੀ। ਜੇ.ਈ. ਕੁਲਦੀਪ ਸਿੰਘ ਨੂੰ ਜਦੋਂ ਇਸ ਦਾ ਪਤਾ ਲੱਗਿਆ ਤਾਂ ਉਸ ਨੇ ਜੇ.ਈ ਸਰਬਜੀਤ ਸਿੰਘ, ਜੇ.ਈ. ਕਾਕਾ ਸਿੰਘ, ਜੇ.ਈ. ਸੁਰਿੰਦਰਪਾਲ ਸ਼ਰਮਾ ਅਤੇ ਲਾਭ ਸਿੰਘ ਯੂਰੀਆ ਸੱਦਾ ਸਿੰਘ ਵਾਲਾ ਰਾਹੀਂ 60,000/- ਰੁਪਏ ਦੀ ਰਕਮ ਵਾਪਿਸ ਕਰ ਦਿੱਤੀ। ਜੋ ਕਿ ਪੀੜਿਤ ਦੀ ਵਰਕਸ਼ਾਪ ਵਿੱਚ ਸੀ.ਸੀ.ਟੀ.ਵੀ ਕੈਮਰੇ ਵਿੱਚ ਆ ਗਏ। ਪੀੜਿਤ ਹਰਪ੍ਰੀਤ ਸਿੰਘ ਸੱਦਾ ਸਿੰਘ ਵਾਲਾ ਨੇ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਰਿਸ਼ਵਤਖੋਰ ਕੁਲਦੀਪ ਸਿੰਘ ਜੇ.ਈ. ਇੱਕ ਪਾਸੇ ਤਾਂ ਮੈਨੂੰ 60,000/- ਰੁਪਏ ਲਈ ਹੋਈ ਰਿਸ਼ਵਤ ਵਿੱਚੋਂ ਵਾਪਿਸ ਕਰ ਰਿਹਾ ਹੈ ਅਤੇ ਦੂਜੇ ਪਾਸੇ ਝੂਠੀ ਦਰਖਾਸਤ ਦੇ ਕੇ ਮੇਰੇ ਉੱਤੇ 182 ਦਾ ਕੁਲੰਦਰਾ ਭਰਾ ਰਿਹਾ ਹੈ। ਇਸੇ ਰੰਜਸ ਦੇ ਚੱਲਦਿਆਂ ਬਿਜਲੀ ਮਹਿਕਮੇ ਨੇ ਇਕੱਲੇ ਪੀੜਿਤ ਹਰਪ੍ਰੀਤ ਸਿੰਘ ਦੀ ਵਰਕਸ਼ਾਪ ਤੇ ਪਾਵਰ ਫੈਕਟਰ ਸਰਚਾਰਜ ਲਗਾ ਦਿੱਤਾ, ਜੋ ਕਿ ਬਿਜਲੀ ਬਿੱਲ ਤੋਂ ਇਲਾਵਾ 8500/- ਰੁਪਏ ਹੋਰ ਵਾਧੂ ਭਰਾਇਆ ਜਾਂਦਾ ਹੈ। ਇਹ 8500/- ਰੁਪਏ ਪ੍ਰਤੀ ਮਹੀਨਾ ਜਨਵਰੀ 2012 ਤੋਂ ਤਕਰੀਬਨ ਇੱਕ ਸਾਲ ਭਰਦਾ ਰਿਹਾ ਸੀ। ਇਹ ਮੀਟਰ ਬਿਜਲੀ ਮਹਿਕਮੇ ਨੇ ਤੰਗ-ਪ੍ਰੇਸ਼ਾਨ ਕਰਕੇ ਕਮਰਸ਼ੀਅਲ ਵਿੱਚ ਕਰ ਦਿੱਤਾ। ਸਿਰਫ਼ ਤੇ ਸਿਰਫ਼ ਮੈਨੂੰ ਬਦਲਾਖੋਰੀ ਦੀ ਭਾਵਨਾ ਨਾਲ ਇਹ ਲਾਇਆ ਹੋਇਆ ਹੈ। ਜਦੋਂ ਕਿ ਬਾਕੀ ਖੋਖਰ ਰੋਡ ਮਾਨਸਾ ਵਿਖੇ ਵਰਕਸ਼ਾਪਾਂ ਤੇ ਇਹ ਨਹੀਂ ਲਾਇਆ ਜਾਂਦਾ। ਅੰਤ ਵਿੱਚ ਲੋਕ ਇਨਸਾਫ਼ ਪਾਰਟੀ ਦੇ ਮਾਨਸਾ ਜਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਇਨਸਾਨ ਨਾਲ ਸਮਾਜ ਵਿੱਚ ਹੋ ਰਹੇ ਧੱਕੇ ਦੇ ਖਿਲਾਫ਼ ਜੰਗ ਜਾਰੀ ਰੱਖਾਂਗੇ। ਹਰ ਇੱਕ ਵਰਗ ਤੇ ਇੱਕ ਇੱਕ ਇਨਸਾਨ ਨੂੰ ਇਨਸਾਫ਼ ਦਿਵਾ ਕੇ ਰਹਾਂਗੇ। ਪੰਜਾਬ ਵਿੱਚ ਕਿਸੇ ਨਾਲ ਵੀ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਧਰਨਾਕਾਰੀਆਂ ਦਾ ਧੰਨਵਾਦ ਕਰਦਿਆਂ ਰਾਏਪੁਰ ਨੇ ਕਿਹਾ ਕਿ ਇਹ ਧਰਨਾ ਲਗਾਤਾਰ ਤਿੰਨ ਦਿਨ ਜਾਰੀ ਰਹੇਗਾ। ਧਰਨੇ ਵਿੱਚੋਂ ਇੱਕ ਵਫਦ ਨੇ ਇੱਕ ਮੰਗ ਪੱਤਰ ਮਿਸਤਰੀ ਹਰਪ੍ਰੀਤ ਸਿੰਘ ਵੱਲੋਂ ਤਹਿਸੀਲਦਾਰ ਮਾਨਸਾ ਨੂੰ ਦਿੱਤਾ ਗਿਆ ਤਾਂ ਜੋ ਪੀੜਿਤ ਹਰਪ੍ਰੀਤ ਸਿੰਘ ਨੂੰ ਇਨਸਾਫ਼ ਮਿਲ ਸਕੇ। ਭਰਾਤਰੀ ਜੱਥੇਬੰਦੀਆਂ ਅਤੇ ਸੰਘਰਸ਼ੀ ਜੱਥੇਬੰਦੀਆਂ ਨਾਲ ਗੱਲਬਾਤ ਕਰਕੇ ਕੱਲ੍ਹ ਨੂੰ ਧਰਨੇ ਦੀ ਗਿਣਤੀ ਵਧਾਈ ਜਾਵੇਗੀ ਅਤੇ ਧਰਨਾ ਸਵੇਰੇ 11:00 ਵਜੇ ਤੋਂ ਸ਼ਾਮ 3:00 ਵਜੇ ਤੱਕ ਬਿਜਲੀ ਬੋਰਡ ਮਾਨਸਾ ਦੇ ਦਫ਼ਤਰ ਅੱਗੇ ਹੀ ਜਾਰੀ ਰਹੇਗਾ। ਇਸ ਧਰਨੇ ਵਿੱਚ ਮਿਸਤਰੀ ਹਰਪ੍ਰੀਤ ਸਿੰਘ ਤੋਂ ਇਲਾਵਾ ਲੋਕ ਇਨਸਾਫ਼ ਪਾਰਟੀ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ, ਸ਼ਹਿਰੀ ਪ੍ਰਧਾਨ ਜਨਕ ਰਾਜ ਉੱਡਤ, ਬਲਵੀਰ ਸਿੰਘ ਕਾਲਾ ਕਣਕਵਾਲ ਚਹਿਲਾਂ ਬਲਾਕ ਪ੍ਰਧਾਨ ਬੁਢਲਾਡਾ, ਹਰਮੰਦਰ ਸਿੰਘ ਪ੍ਰਧਾਨ ਇਕਾਈ ਪਿੰਡ ਸੱਦਾ ਸਿੰਘ ਵਾਲਾ, ਹਰਬੰਸ ਸਿੰਘ ਖਾਲਸਾ ਸੱਦਾ ਸਿੰਘ ਵਾਲਾ, ਬਿੱਟੂ ਖੋਖਰ ਬਲਾਕ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਪਰਮਿੰਦਰ ਸਿੰਘ ਸੱਦਾ ਸਿੰਘ ਵਾਲਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਗੁਰਦੀਪ ਸਿੰਘ ਖੋਖਰ ਪੰਜਾਬ ਕਿਸਾਨ ਯੂਨੀਅਨ ਮਾਨਸਾ, ਹਰਪਾਲ ਸਿੰਘ ਸੱਦਾ ਸਿੰਘ ਵਾਲਾ ਬੀ.ਕੇ.ਯੂ. ਉਗਰਾਹਾਂ, ਗੁਰਪ੍ਰੀਤ ਸਿੰਘ ਗਾਗੋਵਾਲੀਆਂ, ਮਿਸਤਰੀ ਭੁਪਿੰਦਰ ਸਿੰਘ, ਗੁਰਚਰਨ ਸਿੰਘ ਬਾਜੇਵਾਲਾ, ਜੀਤ ਸਿੰਘ ਸੱਦਾ ਸਿੰਘ ਵਾਲਾ, ਸੁਖਦੇਵ ਸਿੰਘ ਭੁੱਦੜ, ਗੁਰਤੇਜ ਸਿੰਘ ਸੱਦਾ ਸਿੰਘ ਵਾਲਾ ਅਤੇ ਹੋਰ ਸਾਥੀ ਹਾਜ਼ਰ ਸਨ

Today Now News

RELATED ARTICLES
- Advertisment -

POPULAR POSTS