17.4 C
Chandigarh

TODAY NOW NEWS

Friday, March 20, 2026
Homeਪੰਜਾਬਅੰਮ੍ਰਿਤਸਰਮਹਿਲਾ ਦਿਵਸ 'ਤੇ ਸਰਬੱਤ ਦਾ ਭਲਾ ਟਰੱਸਟ ਨੇ ਸਰਹੱਦੀ ਖੇਤਰ 'ਚ 35...

ਮਹਿਲਾ ਦਿਵਸ ‘ਤੇ ਸਰਬੱਤ ਦਾ ਭਲਾ ਟਰੱਸਟ ਨੇ ਸਰਹੱਦੀ ਖੇਤਰ ‘ਚ 35 ਟ੍ਰਾਈ ਸਾਈਕਲ ਵੰਡੇ

ਡਾ.ਓਬਰਾਏ ਦੀ ਨਿਰਸਵਾਰਥ ਸੇਵਾ ਨੇ ਕਾਇਮ ਕੀਤੀ ਨਿਵੇਕਲੀ ਮਿਸਾਲ : ਧਾਲੀਵਾਲ, ਬਿਸ਼ਨੋਈ

ਅੰਮ੍ਰਿਤਸਰ (ਹਰਜਿੰਦਰ ਸਿੰਘ ਕਤਨਾ) : ਸਮਾਜ ਸੇਵਾ ਦੇ ਖੇਤਰ ‘ਚ ਨਿੱਤ ਨਵੇਂ ਮੀਲ੍ਹ-ਪੱਥਰ ਗੱਡ ਰਹੇ ਦੁਬਈ ਦੇ ਪ੍ਰਸਿੱਧ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ.ਐਸ.ਪੀ.ਸਿੰਘ ਓਬਰਾਏ ਵੱਲੋਂ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਰਹੱਦੀ ਪਿੰਡ ਨੌਸ਼ਹਿਰਾ ਢਾਲਾ ਵਿਖੇ ਇਲਾਕੇ ਦੇ 35 ਲੋੜਵੰਦ ਅੰਗਹੀਣ ਵਿਅਕਤੀਆਂ ਨੂੰ ਟ੍ਰਾਈ ਸਾਈਕਲ ਅਤੇ 3 ਨੂੰ ਫਹੁਡ਼ੀਆਂ ਵੰਡੀਆਂ ਗਈਆਂ।

ਇਸ ਸਬੰਧੀ ਟ੍ਰਾਂਸਪੋਰਟਰ ਗੁਲਬਾਗ ਸਿੰਘ ਸੰਧੂ,ਸਰਪੰਚ ਜਗਬੀਰ ਸਿੰਘ ਸੰਧੂ ਦੀ ਦੇਖ ਰੇਖ ‘ਚ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ ਦੌਰਾਨ ਉਚੇਚੇ ਤੌਰ ‘ਤੇ ਪਹੁੰਚੇ ਇੰਟੈਲੀਜੈਂਸ ਰੀਜਨਲ ਯੂਨਿਟ ਅੰਮ੍ਰਿਤਸਰ ਦੇ ਜਾਇੰਟ ਡਾਇਰੈਕਟਰ (ਜੀ.ਐੱਸ.ਟੀ.) ਬਲਵਿੰਦਰ ਸਿੰਘ ਧਾਲੀਵਾਲ ਅਤੇ ਜਾਇੰਟ ਡਾਇਰੈਕਟਰ (ਡੀ.ਆਰ.ਆਈ.) ਰਾਮ ਬਿਸ਼ਨੋਈ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਸਰਹੱਦੀ ਖੇਤਰ ਅੰਦਰ ਕੀਤੇ ਇਸ ਵੱਡੇ ਉਪਰਾਲੇ ਲਈ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਡਾ.ਓਬਰਾਏ ਵੱਲੋਂ ਹਰ ਮੁਸ਼ਕਿਲ ਘੜੀ ‘ਚ ਸਭ ਤੋਂ ਪਹਿਲਾਂ ਅੱਗੇ ਆ ਕੇ ਲੋੜਵੰਦ ਲੋਕਾਂ ਦੇ ਨਾਲ-ਨਾਲ ਪ੍ਰਸ਼ਾਸਨ ਦੀ ਕੀਤੀ ਜਾਂਦੀ ਨਿਰਸਵਾਰਥ ਵੱਡੀ ਮਦਦ ਨੇ ਪੂਰੀ ਦੁਨੀਆਂ ਅੰਦਰ ਇੱਕ ਨਿਵੇਕਲੀ ਮਿਸਾਲ ਪੇਸ਼ ਕੀਤੀ ਹੈ।

ਇਸ ਦੌਰਾਨ ਬੋਲਦਿਆਂ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਇਸ ਸਰਹੱਦੀ ਖੇਤਰ ਅੰਦਰ ਰਹਿਣ ਵਾਲੀਆਂ ਅੰਗਹੀਣ ਤੇ ਹੋਰ ਲੋੜਵੰਦ ਔਰਤਾਂ ਨੂੰ ਜਲਦ ਹੀ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਇਸ ਸਰਹੱਦੀ ਖਿੱਤੇ ‘ਚ ਇਕ ਲੈਬਾਰਟਰੀ ਵੀ ਸਥਾਪਤ ਕੀਤੀ ਜਾਵੇਗੀ, ਜਿਸ ਨਾਲ ਇਲਾਕੇ ਦੇ 50 ਦੇ ਕਰੀਬ ਪਿੰਡਾਂ ਅੰਦਰ ਰਹਿਣ ਵਾਲੇ ਲੋਕਾਂ ਨੂੰ ਵੱਡਾ ਲਾਭ ਪਹੁੰਚੇਗਾ ।

ਇਸ ਦੌਰਾਨ ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਸਲਾਹਕਾਰ ਸੁਖਦੀਪ ਸਿੱਧੂ, ਜਨਰਲ ਸਕੱਤਰ ਮਨਪ੍ਰੀਤ ਸੰਧੂ ਤੋਂ ਇਲਾਵਾ ਕਿਰਪਾਲ ਸਿੰਘ ਸੰਧੂ, ਤਲਜੀਤ ਸਿੰਘ ਸੰਧੂ, ਸਤਨਾਮ ਸਿੰਘ ਸੰਧੂ, ਐਡਵੋਕੇਟ ਮੰਗਲ ਢਾਲਾ,ਸੁਖਦੇਵ ਸਿੰਘ,ਸ਼ਮਸ਼ੇਰ ਸਿੰਘ ਆਦਿ ਵੀ ਮੌਜੂਦ ਸਨ।

Today Now News

RELATED ARTICLES
- Advertisment -

POPULAR POSTS