5 ਲੋੜਵੰਦ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਮਿਤੀ 7 ਮਾਰਚ 2021 ਐਤਵਾਰ ਨੂੰ ਕੀਤੇ ਗਏ

ਤਰਨਤਾਰਨ (ਜਸਬੀਰ ਸਿੰਘ) : ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆ ਦਾਨ ਸੰਸਥਾ (ਰਜਿ.) ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 644ਵੇਂ ਆਗਮਨ ਪੁਰਬ ਨੂੰ ਸਮਰਪਿਤ 5 ਲੋੜਵੰਦ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਮਿਤੀ 7 ਮਾਰਚ 2021 ਦਿਨ ਐਤਵਾਰ ਨੂੰ ਸਨਰਾਈਜ਼ ਕਮਿਊਨਿਟੀ ਸੈਂਟਰ, ਰੰਧਾਵਾ ਮਸੰਦਾਂ ਜਲੰਧਰ ਵਿਖੇ ਕੀਤੇ ਗਏ। ਸੰਸਥਾ ਸੰਸਥਾਪਕ ਸਤਪਾਲ ਮਹੇ (ਯੂ.ਏ.ਈ.) ਤੇ ਪੰਜਾਬ ਪ੍ਰਧਾਨ ਬੀਰ ਚੰਦ ਸੁਰੀਲਾ ਤੇ ਸਾਥੀਆਂ ਦੇ ਸਹਿਯੋਗ ਸਦਕਾ ਇਹ ਪੰਜਵਾਂ ਕੰਨਿਆ ਦਾਨ ਸਮਾਗਮ ਬੜੇ ਹੀ ਸੁਚੱਜੇ ਢੰਗ ਨਾਲ ਸੰਪੂਰਨ ਹੋਇਆ। ਜਿਸ ਵਿਚ ਪੰਜ ਸਮੂਹਿਕ ਵਿਆਹ ਕੀਤੇ ਗਏ। ਇਨਾਂ ਵਿਚ ਪ੍ਰਵਾਸੀ ਵੀਰਾਂ ਤੇ ਸੰਸਥਾਂ ਦੇ ਮੈਂਬਰਾਂ ਦਾ ਉੱਘਾ ਯੋਗਦਾਨ ਰਿਹਾ। ਕੰਨਿਆਦਾਨ ਨੂੰ ਉੱਤਮ ਦਾਨ ਸਮਝ ਕੇ ਨਗਰ ਨਿਵਾਸੀਆਂ ਨੇ ਵੀ ਆਪਣੀ ਸਮਰੱਥਾ ਮੁਤਾਬਿਕ ਯੋਗਦਾਨ ਪਾਇਆ। ਇਸ ਮੌਕੇ ਮੁੱਖ ਮਹਿਮਾਨ ਸੰਤ ਨਿਰਮਲ ਦਾਸ ਬਾਬੇ ਜੌੜੇ, ਸ੍ਰੀ ਵਿਜੇ ਕੁਮਾਰ ਨਾਇਬ ਤਹਿਸੀਲਦਾਰ ਜਲੰਧਰ ਅਤੇ ਸ. ਬਲਕਾਰ ਸਿੰਘ ਰਿਟਾਇਰਡ ਡੀ.ਸੀ.ਪੀ. ਪੰਜਾਬ ਪੁਲਿਸ, ਮੈਡਮ ਸੰਤੋਸ਼ ਕੁਮਾਰੀ, ਜਤਿੰਦਰ ਸਿੰਘ ਹੁੰਦਲ, ਡਾ. ਗੋਲਨ ਨੇ ਸੰਸਥਾ ਵੱਲੋਂ ਕੰਨਿਆਦਾਨ ਦੇ ਨਾਲ ਨਾਲ ਸਿੱਖਿਆ, ਖੇਡਾਂ ਅਤੇ ਮੈਡੀਕਲ ਕੈਂਪ ਲਗਾ ਕੇ ਪਰਉਪਕਾਰ ਦੇ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਧਾਨ ਬੀਰ ਚੰਦ ਸੁਰੀਲਾ, ਉਪ ਪ੍ਰਧਾਨ ਸ. ਸਰਵਣ ਸਿੰਘ ਅਤੇ ਸੰਸਥਾ ਸੰਸਥਾਪਕ ਸੁਰੇਸ਼ ਕਲੇਰ ਨੇ ਪੰਜਵੇਂ ਕੰਨਿਆਦਾਨ ਸਮਾਗਮ ‘ਚ ਸਹਿਯੋਗ ਦੇਣ ਵਾਲੇ ਹਰ ਸਹਿਯੋਗੀ ਦਾ ਤਹਿਦਿਲੋਂ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਸਹਿਯੋਗ ਦੇ ਕੇ ਸੰਸਥਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਸਫ਼ਲ ਬਨਾਉਣ ਲਈ ਹੌਂਸਲਾ ਦਿੰਦੇ ਰਹਿਣ ਦੀ ਬੇਨਤੀ ਕੀਤੀ। ਕੰਨਿਆਦਾਨ ਸੰਸਥਾ ਵੱਲੋਂ ਇਸ ਸਾਲ ਕਈ ਸਕੂਲਾਂ ਦੇ ਵਿਦਿਆਰਥੀ ਜਿਨ੍ਹਾਂ ਦੇ ਨੰਬਰ 75% ਅਤੇ 80% ਤੋਂ ਵੱਧ ਸਨ ਉਨ੍ਹਾਂ ਦਾ ਨਕਦ ਇਨਾਮ ਦੇ ਕੇ ਸਨਮਾਨ ਪੱਤਰ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਸਮਾਗਮ ਵਿਚ ਸ਼ਿਰਕਤ ਕਰਕੇ ਸੰਸਥਾ ਦਾ ਮਾਣ ਵਧਾਇਆ। ਇਸ ਮੌਕੇ ਸੰਸਥਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਿਚ, ਡਾ. ਸੁਰਿੰਦਰ ਪਾਲ ਜਨਾਗਲ, ਮਦਨ ਸਿੰਘ, ਦਵਿੰਦਰ ਸੁਰੀਲਾ, ਗੁਰਪ੍ਰੀਤ, ਸੁਨੀਲ, ਇੰਜੀ. ਜਗਦੀਪ ਵਾਲੀਆ, ਨਛੱਤਰ ਕਲੇਰ, ਵਿਨੇ ਕਲੇਰ, ਸੱਤਪਾਲ ਭੱਟੀ, ਹਰੀਸ਼ ਵਿਰਦੀ, ਐਡਵੋਕੇਟ ਜਗਜੀਵਨ ਰਾਮ, ਡਾ. ਮੱਖਣ ਲਾਲ, ਪ੍ਰਿੰਸੀਪਲ ਪਰਮਜੀਤ ਜੱਸਲ, ਗਿਆਨ ਚੰਦ ਮੱਲ, ਅਜੀਤ ਸਿੰਘ (ਜੇ.ਟੀ.ਓ.), ਤਿਲਕ ਰਾਜ, ਗੁਰਦਿਆਲ ਚੰਦ, ਸੰਜੀਵ ਕੁਮਾਰ, ਪ੍ਰਧਾਨ ਸੰਜੀਵ ਭੱਟੀ ਬੁਲੰਦਪੁਰ ਸੁਸਾਇਟੀ, ਬਾਬਾ ਜਗੀਰ ਸਿੰਘ, ਤਰਸੇਮ ਬੱਧਣ, ਬੀਬੀ ਦਲਵੀਰ ਕੌਰ, ਸਰਬਜੀਤ ਕੌਰ ਧੁੱਗਾ, ਇੰਦਰਜੀਤ ਕੌਰ, ਇੰਜੀ. ਮਮਤਾ ਮਹੇ, ਮਾਤਾ ਮਲਕੀਤੋ, ਰੂੜਾ ਰਾਮ ਮਾਹੀ, ਪ੍ਰਧਾਨ ਪਰਮਜੀਤ ਸਿੰਘ, ਕੇਵਲ ਕ੍ਰਿਸ਼ਨ ਮਾਹੀ, ਪ੍ਰੇਮ ਧਨਾਲ, ਮਹਿੰਦਰ ਲਾਲ ਸਰਪੰਚ, ਵੈਦ ਸੋਮ ਪ੍ਰਕਾਸ਼, ਜੋਗਿੰਦਰ ਸਿੰਘ, ਸਰਬਜੀਤ, ਸੁਰਜੀਤ ਲਾਲ ਸਰਪੰਚ, ਰਾਜ ਕੁਮਾਰ ਸਰਪੰਚ, ਰਮਨ ਕੁਮਾਰ, ਬਲਜੀਤ ਭੱਟੀ, ਉਂਕਾਰ ਰੱਤੂ, ਆਦਿ ਹਾਜ਼ਰ ਸਨ।






