ਹਰੇਕ ਵਿਧਾਨ ਸਭਾ ਹਲਕਾ ਵਿਚ ਐਸ. ਡੀ. ਐਮ. ਨੁੰ ਮੰਗ ਪੱਤਰ ਦਿੱਤੇ ਜਾਣਗੇ

ਤਰਨਤਾਰਨ (ਜਸਬੀਰ ਸਿੰਘ) : ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਖਿਲਾਫ ਪੰਜਾਬ ਅੰਦਰ ਹਰੇਕ ਵਿਧਾਨ ਸਭਾ ਹਲਕਾ ਵਿਚ 8ਮਾਰਚ ਨੁੰ ਧਰਨਾ ਦਿੱਤੇ ਜਾਣਗੇ ਦੇ ਨਾਲ ਨਾਲ ਐਸ ਡੀ ਐਮ ਨੁੰ,ਮੰਗ ਪੱਤਰ ਦਿੱਤੇ ਜਾਣਗੇ ਜਿਸ ਤਹਿਤ ਅੱਜ ਜਿਲਾ ਤਰਨਤਾਰਨ ਸ੍ਰੋਮਣੀ ਅਕਾਲੀਦਲ ਬਾਦਲ ਦੇ ਪ੍ਰਧਾਨ ਵਿਰਸਾ ਸਿੰਘ, ਵਲਟੋਹਾ ਦੀ ਪ੍ਰਧਾਨਗੀ ਹੇਠ ਇਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿਚ ਹਲਕਾ ਇੰਚਾਰਜ ਖਡੂਰ ਸਾਹਿਬ ਦੇ ਜਥੇਦਾਰ ਅਲਵਿੰਦਰਪਾਲ ਸਿੰਘ ਪੱਖੋਕੇ ਸਾਮਿਲ ਹੋਏ ਉਹਨਾ ਦੇ ਨਾਲ ਗੁਰਬਚਨ ਸਿੰਘ ਕਰੰਮੂਵਾਲ ਸਾਬਕਾ ਜਰਨਲ ਸਕੱਤਰ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਸਾਬਕਾ ਚੇਅਰਮੈਨ ਅਮਰੀਕ ਸਿੰਘ ਪੱਖੋਕੇ ਰਮਨਦੀਪ ਸਿੰਘ ਭਰੋਵਾਲ ਵੀ ਸਾਮਿਲ ਹੋਏ ਮੀਟਿੰਗ ਵਿੱਚ ਇਹ ਦਸਿਆ ਕਿ ਕਲ ਸੋਮਵਾਰ ਨੁੰ 11ਵਜੇ ਖਡੂਰ ਸਾਹਿਬ ਮੇਨ ਚੋਕ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਖਿਲਾਫ ਜਥੇਦਾਰ ਅਲਵਿੰਦਰਪਾਲ ਸਿੰਘ ਪੱਖੋਕੇ ਦੀ ਅਗਵਾਈ ਹੇਠ ਧਰਨਾ,ਦਿੱਤਾ ਜਾਵੇਗਾ ਅਤੇ ਐਸ ਡੀ ਐਮ ਖਡੂਰ ਸਾਹਿਬ ਨੁੰ ਮੰਗ ਪੱਤਰ ਸੌਂਪਿਆ ਜਾਵੇਗਾ






