ਸ਼ਪੈਸ਼ਲ ਟੀਮ ਵਿੱਚ ਕਪਤਾਨ ਪੁਲਿਸ, ਨੋਡਲ ਅਫਸਰ , ਉਪ ਕਪਤਾਨ ਪੁਲਿਸ ਨਿਗਰਾਨ ਅਫਸਰ ,ਇਕ ਮਹਿਲਾ ਇੰਸਪੈਕਟਰ,ਇਕ ਲੇਡੀ ਕਾਂਸਟੇਬਲ ਅਤੇ ਇਕ ਕਾਸ਼ਟੇਬਲ ਤਾਇਨਾਤ ਕੀਤੇ ਗਏ ਹਨ

ਤਰਨਤਾਰਨ (ਜਸਬੀਰ ਸਿੰਘ) : ਪੰਜਾਬ ਪੁਲਿਸ ਵੱਲੋਂ ਜ੍ਹਿਲਾ ਪੱਧਰ ਤੇ ਮਹਿਲਾਵਾਂ ਵਿਰੁੱਧ ਅਪਰਾਧਾਂ ਨੂੰ ਨੱਥ ਪਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਸੀ।ਜਿਸ ਤਹਿਤ ਜ੍ਹਿਲਾ ਤਰਨ ਤਾਰਨ ਦੇ ਹਰੇਕ ਥਾਣਾ ਦੇ ਆਉਟਰੀਚ ਸੈਟਰਾਂ, ਸਬ-ਡਵੀਜ਼ਨ ਦੇ ਸਾਝ ਕੇਂਦਰਾ ਅਤੇ ਪੀ.ਸੀ.ਆਰ ਪਰ ਦੋ-ਦੋ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਸੀ ।ਇਸ ਵੌਮੇਨ ਹੈਲਪ ਡੈਸਕ ਦਾ ਕੰਮ ਔਰਤਾਂ ਨਾਲ ਹੋਣ ਵਾਲੇ ਅਪਰਾਧਾਂ ਸਬੰਧੀ ਮੌਸੂਲ ਹੋਣ ਵਾਲੀਆਂ ਸ਼ਿਕਾਇਤਾਂ ਦਾ ਮੌਕੇ ਪਰ ਪੁੱਜ ਕੇ ਸਮੇਂ ਸਿਰ ਨਿਪਟਾਰਾ ਕਰਨਾ ਹੈ।ਇਸ ਸਬੰਧੀ ਜਦ ਵੀ ਕਿਸੇ ਔਰਤ ਨੇ ਆਪਣੀ ਸ਼ਿਕਾਇਤ ਦਰਜ਼ ਕਰਵਾਉਣੀ ਹੈ ਤਾਂ ਉਹ ਆਪਣੀ ਸ਼ਿਕਾਇਤ ਵੌਮੇਨ ਹੈਲਪ ਡੈਸਕ ਪਰ ਤਇਨਾਤ ਮਹਿਲਾ ਪੁਲਿਸ ਕਰਮਚਾਰੀ (ਮਹਿਲਾ ਮਿੱਤਰ) ਪਾਸ ਦਰਜ਼ ਕਰਵਾ ਸਕਦੀਆਂ ਹਨ ਅਤੇ ਇਸ ਤੋਂ ਇਲਾਵਾ ਆਨਲਾਈਨ ਪੋਰਟਲ ਤੇ ਜਾ ਕੇ ਵੀ ਆਪਣੀ ਸ਼ਕਾਇਤ ਦਰਜ਼ ਕਰਵਾ ਸਕਦੀਆਂ ਹਨ। ਇਸ ਮੁਹਿੰਮ ਨੂੰ ਹੋਰ ਵੀ ਬਿਹਤਰ ਅਤੇ ਜਲਦੀ ਕਾਰਵਾਈ ਕਰਨ ਲਈ ਐਸ.ਐਸ.ਪੀ ਸਾਹਿਬ ਤਰਨ ਤਾਰਨ ਜੀ ਵੱਲੋਂ ਮਾਨਯੋਗ ੲ.ਡੀ.ਜੀ.ਪੀ. ਵੂਮੈਨ ਐੱਡ ਚਾਈਲਡ ਅਫੇਅਰ ਪੰਜਾਬ ਜੀ ਦੇ ਹੁਕਮਾਂ ਅਨੁਸਾਰ ਔਰਤਾਂ ਵਿਰੁੱਧ ਅਪਰਾਧ ਜਿਵੇਂ ਘਰੇਲੂ ਹਿੰਸਾ,ਸੈਕਸੁਅਲ ਹਰਾਸਮੈਂਟ ਜਾਂ ਹੋਰ ਅਪਰਾਧਾਂ ਪਰ ਤੁਰੰਤ ਕਾਰਵਾਈ ਲਈ ਇਕ ਸ਼ਪੈਸ਼ਲ ਟੀਮ ਤਿਆਰ ਕੀਤੀ ਗਈ ਹੈ। ਜਿਸ ਵਿੱਚ ਕਪਤਾਨ ਪੁਲਿਸ ਨੋਡਲ ਅਫਸਰ , ਉਪ ਕਪਤਾਨ ਪੁਲਿਸ ਨਿਗਰਾਨ ਅਫਸਰ ,ਇਕ ਮਹਿਲਾ ਇੰਸਪੈਕਟਰ,ਇਕ ਲੇਡੀ ਕਾਂਸਟੇਬਲ ਅਤੇ ਇਕ ਕਾਸ਼ਟੇਬਲ ਤਾਇਨਾਤ ਕੀਤੇ ਗਏ ਹਨ। ਜੋ ਕਿ 181 (ਵੂਮੈਨ ਹੈਲਪਲਾਈਨ) ਪਰ ਔਰਤਾਂ ਸਬੰਧੀ ਮੌਸੂਲ ਹੋਣ ਵਾਲੀਆਂ ਸ਼ਿਕਾਇਤਾਂ ਪਰ ਤੁਰੰਤ ਕਾਰਵਾਈ ਕਰਨਗੇ। ਐਸ.ਐਸ.ਪੀ ਸਾਹਿਬ ਤਰਨ ਤਾਰਨ ਜੀ ਵੱਲੋਂ ਦੱਸਿਆ ਗਿਆ ਕਿ ਭਵਿੱਖ ਵਿੱਚ ਮਹਿਲਾਵਾਂ ਨੂੰ ਜੇਕਰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਜਾਂ ਘਰੇਲੂ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ 181 (ਵੂਮੈਨ ਹੈਲਪਲਾਈਨ) ਪਰ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ਼ ਕਰਾ ਸਕਦੀਆਂ ਹਨ।ਜਿਸ ਪਰ ਤਰਨ ਤਾਰਨ ਪੁਲਿਸ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਵੇਗੀ।ਤਰਨ ਤਾਰਨ ਪੁਲਿਸ ਔਰਤਾਂ ਦੀ ਸੁਰੱਖਿਆ ਲਈ ਵਚਨਬੱਧ ਹੈ।





