16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਵੈਰੋਵਾਲ ਪੁਲੀਸ ਨੇ ਹਥਿਆਰਾਂ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਮੁਲਜ਼ਮ ਕੀਤਾ ਕਾਬੂ

ਵੈਰੋਵਾਲ ਪੁਲੀਸ ਨੇ ਹਥਿਆਰਾਂ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਮੁਲਜ਼ਮ ਕੀਤਾ ਕਾਬੂ

ਪੁਲੀਸ ਵੱਲੋਂ ਉਕਤ ਮੁਲਜ਼ਮ ਖਿਲਾਫ ਬਣਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ

ਤਰਨਤਾਰਨ (ਜਸਬੀਰ ਸਿੰਘ) : ਜ਼ਿਲ੍ਹਾਂ ਤਰਨਤਾਰਨ ਦੇ ਥਾਣਾ ਵੈਰੋਵਾਲ ਦੀ ਪੁਲੀਸ ਨੇ ਚੈਕਿੰਗ ਲਈ ਕੀਤੀ ਨਾਕਾਬੰਦੀ ਦੌਰਾਨ ਇੱਕ ਬਿਨਾਂ ਨੰਬਰੀ ਮੋਟਰਸਾਈਕਲ ਤੇ ਆ ਰਹੇ ਵਿਆਕਤੀ ਨੂੰ ਸ਼ੱਕ ਦੇ ਅਧਾਰ ਤੇ ਕਾਬੂ ਕਰ ਉਸਦੀ ਤਲਾਸ਼ੀ ਲਈ ਤਾਂ ਉਸਦੇ ਕਬਜ਼ੇ ਵਿਚੋਂ ਇੱਕ ਰਿਵਾਲਵਰ 32 ਬੋਰ 4 ਰੋਂਦ ਇੱਕ ਦੇਸੀ ਕੱਟਾ 2 ਰੋਂਦ ਅਤੇ 280 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਪੁਲੀਸ ਵੱਲੋਂ ਉਕਤ ਮੁਲਜ਼ਮ ਖਿਲਾਫ ਬਣਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਹਿਚਾਣ ਜੋਬਨਜੀਤ ਸਿੰਘ ਵਾਸੀ ਨਾਥੁਕੇ ਵਜੋਂ ਹੋਈ ਹੈ ਅਤੇ ਇਸ ਖਿਲਾਫ ਪਹਿਲਾ ਵੀ ਹੈਰੋਇਨ ਦੇ 2 ਮਾਮਲੇ ਦਰਜ ਹਨ ਉਹਨਾਂ ਕਿਹਾ ਕਿ ਇਸਨੂੰ ਅੱਜ ਅਦਾਲਤ ਵਿਚ ਪੇਸ਼ ਕਰ ਇਸਦਾ ਰਿਮਾਂਡ ਹਾਸਲ ਕਰ ਇਸ ਕੋਲੋ ਹੋਰ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਅਸਲਾ ਇਸ ਕੋਲ ਕਿੱਥੋਂ ਆਇਆ ਅਤੇ ਇਹ ਨਸ਼ੀਲੀਆਂ ਗੋਲੀਆਂ ਕਿਥੋਂ ਲਿਆ ਕੇ ਕਿਥੇ ਸਪਲਾਈ ਕਰਦਾ ਸੀ

Today Now News

RELATED ARTICLES
- Advertisment -

POPULAR POSTS