ਨਰਸਰੀ ਤੇ ਐਲ.ਕੇ.ਜੀ. ਦੇ ਵਿਦਿਆਰਥੀਆਂ ਨੇ ਪੇਸ਼ ਕੀਤੀਆਂ ਖੂਬਸੂਰਤ ਕਵਿਤਾਵਾਂ

ਮੋਗਾ (ਹਰਪਾਲ ਸਹਾਰਨ) : ਐਸ. ਐਫ. ਸੀ. ਕਾਨਵੈਂਟ ਸਕੂਲ, ਧਰਮਕੋਟ ਰੋਡ, ਮੋਗਾ ਵਿਖੇ ਆਈ.ਸੀ.ਐਸ.ਈ. ਤੋਂ ਮਾਨਤਾ ਪ੍ਰਾਪਤ ਸਕੂਲ ਹੈ ਅੱਜ ਸਕੂਲ ਵਿਚ ਕਿੰਡਰਗਾਰਟਨ ਦੇ ਵਿਦਿਆਰਥੀਆਂ ਨੇ ਕਵਿਤਾ ਮੁਕਾਬਲਿਆਂ ਵਿਚ ਹਿੱਸਾ ਲਿੱਤਾ ਸਕੂਲ ਦੇ ਡਾਇਰੈਕਟਰ ਅਭਿਸ਼ੇਕ ਜਿੰਦਲ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਾਸਤੇ ਬਚਪਨ ਤੋਂ ਹੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਣਾ ਚਾਹੀਦਾ ਹੈ ਸਕੂਲ ਦੀ ਡਾਇਰੈਕਟਰ ਸ਼ੀਨਾਮ ਜਿੰਦਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਈ ਪੁਰਸਕਾਰ ਵੀ ਵੰਡੇ ਨਰਸਰੀ ਦੇ ਅਵਿਰਾਜ, ਪ੍ਰਨੀਤ ਕੌਰ, ਗੁਰਮਨ ਸਿੰਘ, ਐਲ ਕੇ ਜੀ ਦੇ ਐਸ਼ਲੀਨ ਕੌਰ, ਜਸਲੀਨ ਕੌਰ, ਸਹਿਜਵੀਰ ਕੌਰ, ਵੀਰਜੋਤ ਕੌਰ, ਜਸਮਾਨਜੋਤ ਕੌਰ, ਕੋਮਲਪ੍ਰੀਤ ਕੌਰ, ਗੁਰਮਨ ਸਿੰਘ ਤੇ ਹਰਗੁਨ ਸਿੰਘ ਨੇ ਹਿੱਸਾ ਲਿੱਤਾ ਸਕੂਲ ਅਧਿਆਪਕ ਸੁਮਨਦੀਪ ਕੌਰ, ਰੇਣੁ, ਚਰਨਜੀਤ ਕੌਰ, ਨਾਵਿਤਾ ਦਾ ਵਿਸ਼ੇਸ਼ ਸਹਿਯੋਗ ਰਿਹਾ ਪ੍ਰਿੰਸੀਪਲ ਕੋਮਲ ਅਰੋੜਾ ਨੇ ਕਿਹਾ ਸਕੂਲ ਅੱਗੇ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਦਾ ਰਹੇਗਾ





