ਅੱਜ ਦੀ ਕੈਮੀਕਲ ਅਤੇ ਫਾਸਟ ਫੂਡ ਦੀ ਖੁਰਾਕ ਨੇਂ ਨੌਜਵਾਨਾਂ ਸਮੇਤ ਬੱਚਿਆਂ ਬਜੁਰਗਾਂ ਸਭ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ

ਬਰਨਾਲਾ (ਕਰਨਪਰੀਤ ਧੰਦਰਾਲ) : ਪੰਜਾਬ ਭਰ ਵਿਚ ਟੁੱਟੀਆਂ, ਉੱਤਰੀਆਂ ਹੱਡੀਆਂ ਨੂੰ ਜੋੜਨ ਦੇ ਮਹਿਰ ਮਲੇਰ ਕੋਲਾ ਵਾਲੇ ਡਾਕਟਰਾਂ ਨੇਂ ਬਰਨਾਲਾ ਵਿਚ ਵੀ ਦਸਤਕ ਦੇ ਕੇ ਹੱਡੀਆਂ ਦੇ ਮਰੀਜਾਂ ਲਈ ਸ਼ੁਭ ਸੰਕੇਤ ਦਿੱਤਾ ਹੈ । ਬਰਨਾਲਾ ਦੇ ਸੇਖਾ ਰੋਡ ਗਲੀ ਨੰਬਰ ਚਾਰ ਵਿਚ ਡਾਕਟਰ ਮੁਹੰਮਦ ਅਰਮਾਨ ੳਸਤਾਦ ਦੀਦਾਰ ਅਲੀ ਖਾਂ ਤੋਂ ਟ੍ਰੇਨਿੰਗ ਲੈ ਕੇ ਫਿਜ਼ੀੳਥਰੈਪੀ ਦੀ ਪ੍ਰੈਕਟਿਸ ਰਾਹੀਂ ਹੱਡੀਆਂ ਤੇ ਕੰਮ ਕਰ ਰਹੇ ਹਨ। ਉਹਨਾਂ ਦੱਸਿਆ ਕਿ ਅੱਜ ਦੀ ਕੈਮੀਕਲ ਅਤੇ ਫਾਸਟ ਫੂਡ ਦੀ ਖੁਰਾਕ ਨੇਂ ਨੌਜਵਾਨਾਂ ਸਮੇਤ ਬੱਚਿਆਂ ਬਜੁਰਗਾਂ ਸਭ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ । ਜਿਸ ਕਾਰਣ ਹੱਡੀਆਂ ਦੀਆਂ ਕਮਜੋਰੀਆਂ ਵਧ ਰਹੀਆਂ ਹਨ ਪਰ ਪਿਛਲੇ ਸਾਲਾਂ ਤੋਂ ਸੈਂਕੜੇ ਮਰੀਜਾਂ ਨੂੰ ਬਿਨਾਂ ਕਿਸੇ ਦਵਾਈ ਜਾਂ ਟੀਕੀਆਂ ਤੋਂ ਠੀਕ ਕਰ ਰਹੇ ਹਾਂ। ਜਿਸ ਵਿਚ ਡਿਸਕ ਪ੍ਰੋਬਲਮ, ਲੱਤਾਂ ਦਾ ਅਧਰੰਗ ਸਰਵਾਈਕਲ ਲੱਤਾਂ ਦਾ ਖੜਨਾਂ ਆਦਿ ਦਾ ਮਾਲਿਸਾਂ ਰਾਹੀਂ ਅਤੇ ਸਪੈਸ਼ਲ ਦੇਸੀ ਨੂਕਤਿਆਂ ਨਾਲ ਕੀਤਾ ਜਾਂਦਾ ਹੈ । ਇਸ ਮੌਕੇ ਕੇ ਨਰਿੰਦਰ ਬੀਰਾ ਡਾ ਗਗਨ ਜਗਵਿੰਦਰ ਸਿੰਘ ਭੋਲਾ ਵਿੱਕੀ ਸੇਖਾ ਭਜਨ ਸਿੰਘ ਜੰਡੂ ਆਦਿ ਹਾਜਿਰ ਸਨ।






