ਪੁਲੀਸ ਵੱਲੋਂ ਬਣਦੀਆਂ ਧਰਾਵਾਂ ਤਹਿਤ ਮਾਮਲਾ ਦਰਜ : ਦੋਸ਼ੀਆ ਖਿਲਾਫ ਕਾਰਵਾਈ ਅਮਲ ਵਿਚ ਲਿਆਂਦੀ

ਤਰਨਤਾਰਨ (ਜਸਬੀਰ ਸਿੰਘ) : ਤਰਨਤਾਰਨ ਦੇ ਨਜ਼ਦੀਕੀ ਪਿੰਡ ਜਮਸਤਪੁਰ ਦੇ ਅਵਤਾਰ ਸਿੰਘ ਜੋ ਕਿ ਆਪਣੀ ਭਤੀਜੀ ਸੁਖਬੀਰ ਕੌਰ ਨਾਲ ਤਰਨਤਾਰਨ ਨੂੰ ਆ ਰਿਹਾ ਉਸ ਉਪਰ ਪੁਰਾਣੀ ਰੰਜਿਸ਼ ਦੇ ਪਿੰਡ ਦੇ ਕੁਝ ਲੋਕਾਂ ਵਲੋਂ ਕੀਤੇ ਹਮਲੇ ਵਿਚ ਵਿਚ ਇੱਕ ਲੜਕੀ ਸਮੇਤ 4 ਜ਼ਖਮੀ ਹੋ ਗਏ
ਇਸ ਬਾਰੇ ਜ਼ਖਮੀ ਅਵਤਾਰ ਸਿੰਘ ਨੇ ਦੱਸਿਆ ਕਿ ਕਰੀਬ ਇੱਕ ਸਾਲ ਪਹਿਲਾ ਉਨ੍ਹਾਂ ਵਲੋਂ ਉਨ੍ਹਾਂ ਦੇ ਘਰ ਦੇ ਨਾਲ ਲੱਗਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਕੇਵਲ ਸਿੰਘ ਜਿਸਦੀ ਆਦਤਾਂ ਸਹੀ ਨਾ ਹੋਣ ਕਰਕੇ ਅਤੇ ਉਸ ਵਲੋਂ ਨਸ਼ਾ ਕੀਤੇ ਜਾਣ ਦੀ ਸ਼ਿਕਾਇਤ ਪਿੰਡ ਦੀ ਪੰਚਾਇਤ ਕੋਲ ਕਰ ਉਸਨੂੰ ਗ੍ਰੰਥੀ ਦੇ ਅਹੁਦੇ ਤੋਂ ਹਟਵਾ ਦਿੱਤਾ ਸੀ ਜਿਸਦੀ ਰੰਜਿਸ਼ ਦੇ ਚੱਲਦੇ ਉਸ ਵਲੋਂ ਉਸ ਉੱਪਰ ਅਤੇ ਉਸਦੀ ਭਤੀਜੀ ਉੱਪਰ 20- 25 ਵਿਅਕਤੀਆਂ ਸਮੇਤ ਹਮਲਾ ਕਰ ਦਿੱਤਾ ਉਸਦੀ ਦਸਤਾਰ ਉਤਾਰੀ ਗਈ ਕੇਸਾਂ ਦੀ ਬੇਅਦਬੀ ਕੀਤੀ ਅਤੇ ਉਸਦੇ ਦੰਦ ਵੀ ਤੋੜ ਦਿੱਤੇ ਅਤੇ ਉਕਤ ਦੋਸ਼ੀ ਉਸਦੀ ਦਸਤਾਰ ਵੀ ਆਪਣੇ ਨਾਲ ਲੈ ਗਏ ਅਤੇ ਉਸ ਕੋਲ ਇੱਕ ਬੈਗ ਜਿਸ ਵਿਚ ਉਸਦੀ ਲੜਕੀ ਦੇ ਵਿਆਹ ਲਈ 45 ਹਜ਼ਾਰ ਰੁਪਏ ਅਤੇ ਕੁਝ ਘਰੇਲੂ ਗਹਿਣੇ ਸਨ ਉਹ ਵੀ ਖੋਹ ਕੇ ਲੈ ਗਏ
ਇਸ ਮੌਕੇ ਜ਼ਖਮੀ ਸੁਖਬੀਰ ਕੌਰ ਨੇ ਦੱਸਿਆ ਕਿ ਉਹ ਆਪਣੇ ਚਾਚਾ ਜੀ ਨਾਲ ਜਾ ਰਹੀ ਕਿ ਉਨ੍ਹਾਂ ਤੇ ਪਿੰਡ ਦੇ ਕੁਝ ਲੋਕਾਂ ਵਲੋਂ ਹਮਲਾ ਕਰਕੇ ਉਨ੍ਹਾਂ ਨੂੰ ਅਤੇ ਨਾਲ ਝਗੜੇ ਵਿਚ ਉਨ੍ਹਾਂ ਨੂੰ ਛੁਡਾਉਣ ਆਏ ਪ੍ਰਤਾਪ ਸਿੰਘ ਅਤੇ ਸੁਖਦੇਵ ਸਿੰਘ ਨੂੰ ਵੀ ਜ਼ਖ਼ਮੀ ਕਰ ਉਨ੍ਹਾਂ ਦੀਆਂ ਬਾਹਵਾਂ ਤੋੜ ਦਿੱਤੀਆਂ ਉਨ੍ਹਾਂ ਪੁਲੀਸ ਕੋਲੋ ਉਕਤ ਦੋਸ਼ੀਆ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਇਸ ਮੌਕੇ ਸਾਬਕਾ ਸਰਪੰਚ ਨਿਰਮਲ ਸਿੰਘ ਨੇ ਕਿਹਾ ਕਿ ਪੀੜਿਤ ਪਰਿਵਾਰ ਨਾਲ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੁਣ ਦੋਸ਼ੀਆ ਖਿਲਾਫ ਸ਼ਖ਼ਤ ਕਾਰਵਾਈ ਕੀਤੀ ਜਾਵੇ
ਇਸ ਮਾਮਲੇ ਵਿਚ ਜਦ ਦੂਜੀ ਧਿਰ ਦੇ ਕੇਵਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਫੋਨ ਬੰਦ ਆਇਆ ਜਾਂਚ ਅਧਿਕਾਰੀ ਵੇਦ ਪ੍ਰਕਾਸ਼ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਵਲ ਸਿੰਘ ਸਮੇਤ 14 ਵਿਆਕਤੀ ਅਤੇ 4 ਅਣਪਛਾਤੇ ਵਿਅਕਤੀਆਂ ਖਿਲਾਫ ਬਣਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਦੋਸ਼ੀਆ ਖਿਲਾਫ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ






