ਜ਼ਿਲ੍ਹਾ ਮਾਨਸਾ ਤੋਂ ਦੋ ਬੱਸਾਂ ਸਰਦੂਲਗੜ ਤੋਂ ਵਰਕਰਾਂ ਨਾਲ ਭਰਕੇ ਤੇ ਦੂਸਰੀ ਬੱਸ ਬਰੇਟਾ ਤੋਂ ਵਾਇਆ ਭੀਖੀ ਹੋ ਕੀ ਪਟਿਆਲਾ ਜਾਵੇਗੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਪੰਜਾਬ ਐਂਡ ਯੂ ਸੀ ਮੁਜਾਲਿਮ ਸੰਯੁਕਤ ਮੋਰਚਾ ਪੰਜਾਬ ਜ਼ਿਲ੍ਹਾ ਮਾਨਸਾ ਦੀ ਮੀਟਿੰਗ ਸ੍ਰੀ ਗੁਰਪਿਆਰ ਸਿੰਘ ਕੋਟਲੀ ਦੀ ਪ੍ਰਧਾਨਗੀ ਹੇਠ ਵਾਟਰ ਵਰਕਸ ਕਚਿਹਰੀਆ ਮਾਨਸਾ ਵਿਖੇ ਹੋਈ ਜਿਸ ਵਿੱਚ ਫੈਲਸਾ ਕੀਤਾ ਗਿਆ ਕਿ ਜੋ ਸਾਂਝੇ ਮੋਰਚੇ ਵੱਲੋਂ 7 ਮਾਰਚ ਨੂੰ ਪਟਿਆਲਾ ਵਿਖੇ ਰੋਸ ਰੈਲੀ ਤੇ ਮੁਜ਼ਾਹਰਾ ਕੀਤਾ ਜਾਵੇਗਾ ਉਸ ਵਿਚ ਮਾਨਸਾ ਦੇ ਵਰਕ ਵੱਧ-ਚੜ੍ਹ ਕੇ ਹਿੱਸਾ ਲਿਆ ਜਾਵੇਗਾ ਤੇ ਜ਼ਿਲ੍ਹਾ ਮਾਨਸਾ ਤੋਂ (ਦੋ ਬੱਸਾਂ ) ਸਰਦੂਲਗੜ ਤੋਂ ਵਰਕਰਾਂ ਨਾਲ ਭਰਕੇ ਤੇ ਦੂਸਰੀ ਬੱਸ ਬਰੇਟਾ ਤੋਂ ਵਾਇਆ ਭੀਖੀ ਹੋ ਕੀ ਪਟਿਆਲਾ ਜਾਵੇਗੀ ! ਆਗੂ ਸਾਥੀਆ ਨੇ ਪੰਜਾਬ ਸਰਕਾਰ ਤੇ ਮੰਗ ਕੀਤੀ ਆਸਾਂ ਵਰਕਰਾਂ.ਮਿਡ ਡੇ, ਮੀਲ,ਪਾਰਟ ਟਾਈਮ ਵਰਕਰ ਨੂੰ ਅਤੇ ਠੇਕੇ ਤੇ ਕੰਮ ਕਰਦੇ ਵਰਕਰਾਂ ਨੂੰ ਪੱਕਾ ਕੀਤਾ ਜਾਵੇ ਤੇ 01-12-2011ਨੂੰ ਸੋਧੇ ਸਕਦੇ ਦੀਆਂ ਤਰੁੱਟੀਆਂ ਦੂਰ ਕਰਕੇ ਛੇਵਾਂ ਨੇ ਕਮਿਸ਼ਨਰ ਲਾਗੂ ਕੀਤਾ ਜਾਵੇ, ਪੁਰਾਣੀ ਪਨੈਸਨ ਬਹਾਲ ਕੀਤੀ ਜਾਵੇ, ਮਹਿਕਮਿਆਂ ਦਾ ਨਿੱਜੀਕਰਨ ਕਰਨਾ ਬੰਦ ਕੀਤਾ ਜਾਵੇ,ਨਵੀਂ ਸਰਕਾਰੀ ਭਰਤੀ ਚਾਲੂ ਕੀਤੀ ਜਾਵੇ , ਜਨਵਰੀ 2018 ਤੋਂ ਡੀ,ਏ,ਦਾ 185 ਮਹੀਨਿਆ ਦਾ ਬਕਾਇਆ ਦਿੱਤਾ ਜਾਵੇ, ਨਵੀਂ ਭਰਤੀ ਹੋਏ ਮੁਲਾਜਿਮਾ ਤੋਂ ਤਿੰਨ ਸਾਲ ਦਾ ਪ੍ਰਮੀਸਨ ਪੀਰਡ ਖਤਮ ਕਰਕੇ ਪੂਰੀ ਤਨਖਾਹ ਦਿੱਤੀ ਜਾਵੇ ਆਦਿ ਮੰਗਾਂ ਜੇਕਰ ਸਰਕਾਰ ਫਿਰ ਵੀ ਨਹੀਂ ਮੰਨਦੀ ਤਾਂ ਜ਼ਿਲ੍ਹਾ ਮਾਨਸਾ ਸਾਂਝੇ ਮੋਰਚੇ ਦੇ ਸੰਘਰਸ਼ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾਵੇਗਾ ਇਸ ਮੌਕੇ ਤੇ ਮੀਟਿੰਗ ਵਿੱਚ ਬਿੱਕਰ ਸਿੰਘ ਮਾਖਾ, ਜਗਜੀਵਨ ਸਿੰਘ ਹਸਨਪੁਰ, ਜਗਦੇਵ ਸਿੰਘ ਘੁਰਕਣੀ, ਸੱਤਪਾਲ ਭੈਣੀ, ਪਰਮਿੰਦਰ ਸਿੰਘ, ਜਗਮੇਲ ਸਿੰਘ ਅਤਲਾ, ਹਿੰਮਤ ਸਿੰਘ ਦੂਲੋਵਾਲ,ਹਰਦੇਵ ਸਿੰਘ ਖਿਆਲਾਂ, ਰਘਬੀਰ ਸਿੰਘ ਬਰਨਾਲਾ, ਕਰਨੈਲ ਸਿੰਘ ਧਨਪੁਰਾ ਅਤੇ ਮੇਜਰ ਸਿੰਘ ਬਾਜੇਵਾਲਾ ਸਾਥੀ ਸ਼ਾਮਿਲ ਸਨ






