16 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਰਮਿੰਦਰ ਵਾਲੀਆ (ਕਵਿੱਤਰੀ ਰਮਿੰਦਰ ਰਮੀ) ਉਂਨਟਾਰੀਓ ਫ਼ਰੈਂਡਜ਼ ਕਲੱਬ ਕੈਨੇਡਾ ਇਸਤਰੀ ਵਿੰਗ ਦੀ...

ਰਮਿੰਦਰ ਵਾਲੀਆ (ਕਵਿੱਤਰੀ ਰਮਿੰਦਰ ਰਮੀ) ਉਂਨਟਾਰੀਓ ਫ਼ਰੈਂਡਜ਼ ਕਲੱਬ ਕੈਨੇਡਾ ਇਸਤਰੀ ਵਿੰਗ ਦੀ ਸਰਪ੍ਰਸਤ ਤੇ ਓ.ਐਫ਼ . ਸੀ ਦੀ ਮੀਡੀਆ ਡਾਇਰੈਕਟਰ ਨਿਯੁਕਤ

ਰਮਿੰਦਰ ਵਾਲੀਆ ਦੇ ਪਹਿਲਾਂ ਪ੍ਰਧਾਨ ਤੇ ਹੁਣ ਸਰਪ੍ਰਸਤ ਬਨਣ ਨਾਲ ਇਸ ਸੰਸਥਾ ਵਿੱਚ ਨਵੀਂ ਰੂਹ ਫੂਕੀ ਗਈ ਹੈ

ਉਨਟਾਰੀਓ (ਵਾਲੀਆ) : ਸ: ਰਵਿੰਦਰ ਸਿੰਘ ਜੀ ਕੰਗ ਪ੍ਰਧਾਨ ਓ ਐਫ਼ ਸੀ ਨੇ ਰਮਿੰਦਰ ਵਾਲੀਆ ਨੂੰ ਓ ਐਫ ਸੀ ਵੂਮੈਨ ਵਿੰਗ ਦੀ ਪਹਿਲਾਂ ਪ੍ਰਧਾਨ ਤੇ ਹੁਣ ਸਰਪ੍ਰਸਤ ਨਿਯੁਕਤ ਕੀਤਾ ਹੈ । ਰਮਿੰਦਰ ਵਾਲੀਆ ਲੰਬੇ ਸਮੇਂ ਤੋਂ ਓ ਐਫ਼ ਸੀ ਨਾਲ ਜੁੜੇ ਹੋਏ ਹਨ । ਇਹ ਬਹੁਤ ਵਧੀਆ ਕੰਮ ਕਰਦੇ ਹਨ । ਇਹਨਾਂ ਦੀ ਇਹ ਖ਼ੂਬੀ ਹੈ ਕਿ ਇਹਨਾਂ ਨੂੰ ਜੋ ਵੀ ਕੰਮ ਕਿਹਾ ਜਾਂਦਾ ਹੈ , ਇਹ ਬਹੁਤ ਮਿਹਨਤ , ਲਗਨ ਤੇ ਹੌਂਸਲੇ ਨਾਲ ਇਕ ਦਮ ਹੀ ਕਰ ਦਿੰਦੇ ਹਨ । ਰਮਿੰਦਰ ਵਾਲੀਆ ਜੋ ਆਪ ਬਹੁਤ ਅੱਛਾ ਲਿੱਖਦੇ ਨੇ , ਇਹਨਾਂ ਨੂੰ ਮਿਨੀ ਕਹਾਣੀ ਕਿਤਾਬ ਜੋ ਕਿ ਸ : ਰਵਿੰਦਰ ਸਿੰਘ ਕੰਗ ਪ੍ਰਧਾਨ ਓ ਐਫ਼ ਸੀ ਵੱਲੋਂ ਛਾਪਣ ਦਾ ਉਪਰਾਲਾ ਕਰ ਰਹੇ ਹਨ , ਰਮਿੰਦਰ ਨੂੰ ਮੈਸੇਜ ਪਾਉਣ ਲਈ ਕਿਹਾ ਸੀ ਤੇ ਥੋੜੇ ਜਿਹੇ ਸਮੇਂ ਵਿੱਚ ਹੀ ਇਹਨਾਂ ਨੇ ਓ ਐਫ਼ ਸੀ ਨਾਲ ਬਹੁਤ ਵੱਡੇ ਵਿਦਵਾਨਾਂ ਤੇ ਸਾਹਿਤਕਾਰਾਂ ਨੂੰ ਜੋੜਿਆ । ਓ ਐਫ਼ ਸੀ 2008 ਵਿੱਚ ਹੋਂਦ ਵਿੱਚ ਆਈ ਸੀ ਤੇ ਹੁਣ ਤੱਕ ਬਾਕੀ ਸੰਸਥਾਵਾਂ ਨਾਲ ਮਿਲ ਕੇ 5 ਵਰਲਡ ਪੰਜਾਬੀ ਕਾਨਫ਼ਰੰਸਾਂ ਕਰਾ ਚੁੱਕੀ ਹੈ । ਜੀਵਨ ਜਾਂਚ ਪ੍ਰੋਗਰਾਮ ਤੇ ਨੈਤਿਕਤਾ ਦੀ ਕਿਤਾਬ ਵੀ ਤਿਆਰ ਕਰਾਈ ਗਈ ਤੇ ਹੋਰ ਬਹੁਤ ਵੱਡੇ ਕੰਮ ਸ : ਰਵਿੰਦਰ ਸਿੰਘ ਜੀ ਕੰਗ ਦੀ ਅਗਵਾਈ ਵਿੱਚ ਓ ਐਫ਼ ਸੀ ਵੱਲੋਂ ਕਰਾਏ ਗਏ । ਹੁਣ ਕੁਝ ਮੈਂਬਰਜ਼ ਨੂੰ ਲੈ ਕੇ ਕਾਰਜਕਾਰਨੀ ਕਮੇਟੀ ਵੀ ਬਣਾਈ ਗਈ ਹੈ । ਜਿਸਦੀ ਸਰਪ੍ਰਸਤ ਰਮਿੰਦਰ ਵਾਲੀਆ ਨੂੰ ਬਣਾਇਆ ਗਿਆ ਹੈ । ਰਮਿੰਦਰ ਵਾਲੀਆ ਦੇ ਪਹਿਲਾਂ ਪ੍ਰਧਾਨ ਤੇ ਹੁਣ ਸਰਪ੍ਰਸਤ ਬਨਣ ਨਾਲ ਇਸ ਸੰਸਥਾ ਵਿੱਚ ਨਵੀਂ ਰੂਹ ਫੂਕੀ ਗਈ ਹੈ ਤੇ ਇਹ ਸੰਸਥਾ ਉਹਨਾਂ ਦੇ ਜੁੜਣ ਨਾਲ ਹੋਰ ਵਧੀਆ ਕੰਮ ਕਰ ਸਕੇਗੀ । ਓ ਐਫ ਸੀ ਦੇ ਪ੍ਰਬੰਧਕਾਂ ਤੇ ਸਮੂਹ ਮੈਂਬਰਜ਼ ਵੱਲੋਂ ਰਮਿੰਦਰ ਵਾਲੀਆ ਨੂੰ ਢੇਰ ਸਾਰੀਆਂ ਮੁਬਾਰਕਾਂ ਤੇ ਸ਼ੁੱਭ ਇੱਛਾਵਾਂ । ਇਹ ਜਾਣਕਾਰੀ ਚੇਅਰਮੈਨ ਸ : ਅਜੈਬ ਸਿੰਘ ਜੀ ਚੱਠਾ ਤੇ ਪ੍ਰਧਾਨ ਸ : ਰਵਿੰਦਰ ਸਿੰਘ ਜੀ ਕੰਗ ਵੱਲੋਂ ਸਾਂਝੀ ਕੀਤੀ ਗਈ । ਧੰਨਵਾਦ ਸਹਿਤ ।

Today Now News

RELATED ARTICLES
- Advertisment -

POPULAR POSTS