ਕਰੋੜਾਂ ਰੂਪੈ ਦੀਆਂ ਗਰਾਂਟਾਂ ਨਾਲ ਸ਼ਹਿਰ ਦੇ ਸਾਰੇ ਵਾਰਡਾਂ ਦੀ ਕਾਇਆ-ਕਲਪ ਹੋਵੇਗੀ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਸਰਦਾਰ ਕੇਵਲ ਸਿੰਘ ਢਿੱਲੋਂ ਵੱਲੋਂ ਵਿਕਾਸ ਕਾਰਜਾਂ ਲਈ ਲਿਆਂਦੀਆਂ ਜਾ ਰਹੀਆਂ ਕਰੋੜਾਂ ਰੂਪੈ ਦੀਆਂ ਗਰਾਂਟਾਂ ਨਾਲ ਸ਼ਹਿਰ ਦੇ ਸਾਰੇ ਵਾਰਡਾਂ ਦੀ ਕਾਇਆ-ਕਲਪ ਹੋਵੇਗੀ ਤੇ ਸ਼ਹਿਰ ਨਿਵਾਸੀਆਂ ਨਾਲ ਕੀਤਾ ਇੱਕ ਇੱਕ ਵਾਅਦਾ ਪੂਰਾ ਕੀਤਾ ਜਾਵੇਗਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰ ਅਤੇ ਸਾਬਕਾ ਐਮ.ਸੀ ਜਸਮੇਲ ਡੇਅਰੀ ਵਾਲਾ ਨੇਂ ਸੇਖਾ ਰੋਡ ਸੜਕ ਤੇ ਬਣਾਏ ਜਾ ਰਹੇ ਚੈਂਬਰਾਂ ਦੇ ਵਿਕਾਸ ਕਾਰਜਾਂ ਸਮੇਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਕਿਹਾ ਕਿ ਵਿਕਾਸ ਦੇ ਨਾਂ ਤੇ ਹੀ ਨਗਰ ਕੌਂਸਿਲ ਦੀਆਂ ਲੜੀਆਂ ਚੋਣਾਂ ਵਿੱਚ ਕਾਂਗਰਸੀ ਉਮੀਦਵਾਰਾਂ ਦੀਆਂ ਵੱਡੀ ਗਿਣਤੀ ਵਿਚ ਹੋਈਆਂ ਜਿੱਤਾਂ ਨੇਂ ਕੇਵਲ ਢਿੱਲੋਂ ਦਾ ਰਾਜਨੀਤਕ ਕੱਦ ਹੋਰ ਵੀ ਉਚਾ ਕਰ ਦਿੱਤਾ । ਕੁਝ ਸਮਾਂ ਪਹਿਲਾਂ ਸੇਖਾ ਰੋਡ ਸੜਕ ਦੀ ਮਾੜੀ ਦੁਰਦਸ਼ਾ ਸਬੰਧੀ ਕੇਵਲ ਢਿੱਲੋਂ ਨੂੰ ਜਾਣੂ ਕਰਵਾਇਆ ਗਿਆ ਸੀ ਜਿਹਨਾਂ ਤਰੰਤ ਹੀ ਵਿਕਾਸ ਕਾਰਜਾਂ ਦੀ ਲੜੀ ਤਹਿਤ ਸੇਖਾ ਰੋਡ ਸੜਕ ਦਾ ਟੈਂਡਰ ਪਾਸ ਕਰਵਾ ਕੇ ਜੋ ਕਿਹਾ ਕਰਕੇ ਦਿਖਾ ਦਿੱਤਾ ਨਗਰ ਕੌਂਸਿਲ ਚੋਣਾਂ ਦੇ ਖਤਮ ਹੁੰਦਿਆਂ ਹੀ ਸੇਖਾ ਚੌਕ ਤੋਂ ਸੇਖਾ ਫਾਟਕਾਂ ਤੱਕ ਸੜਕ ਦੇ ਦੋਹਾਂ ਪਾਸੇ ਬਣ ਰਹੇ ਚੈਂਬਰਾਂ ਤੋਂ ਬਾਅਦ ਬਨਣ ਜਾ ਰਹੀ ਆਲੀਸ਼ਾਨ ਸੜਕ ਦਾ ਉਦਘਾਟਨ ਜਲਦ ਹੀ ਕੇਵਲ ਸਿੰਘ ਢਿੱਲੋਂ ਕਰਨਗੇ । ਇਸ ਮੌਕੇ ਕੁਲਵਿੰਦਰ ਸਿੰਘ ਬਾਜਵਾ ਅਮਰਜੀਤ ਸਿੰਘ ਟੈਂਟ ਹਾਊਸ ਗੁਰਚਰਨ ਸਿੰਘ ਹਰਜਿੰਦਰ ਸਿੰਘ ਬੀ.ਕੇ ਪਰਮਜੀਤ ਚੋਹਾਨ ਚਾਂਦੀ ਰਾਮ ਸੁਖਵਿੰਦਰ ਸਿੰਘ ਭੋਲਾ ਅਜੈ ਕੁਮਾਰ ਕਿਰਨਜੀਤ ਸਿੰਘ ਜਗਜੀਤ ਸੇਖਾ ਪਰੇਮ ਕੁਮਾਰ ਰੰਗੀਆਂ ਵਾਲੇ ਆਦਿ ਹਾਜਿਰ ਸਨ।





