17.1 C
Chandigarh

TODAY NOW NEWS

Friday, March 20, 2026
HomeWEIRD NEWSਭੋਗ ਸਮਾਗਮ ਤੋਂ ਵਾਪਸ ਆਉਂਦੇ ਸਮੇਂ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਦੋ...

ਭੋਗ ਸਮਾਗਮ ਤੋਂ ਵਾਪਸ ਆਉਂਦੇ ਸਮੇਂ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਦੋ ਜਣਿਆਂ ਦੀ ਮੌਕੇ ‘ਤੇ ਮੌਤ, ਪੰਜ ਗੰਭੀਰ ਜ਼ਖ਼ਮੀ

ਬਰਨਾਲਾ-ਬਠਿੰਡਾ ਕੌਮੀ ਮੁੱਖ ਮਾਰਗ ਤੇ ਤਪਾ ਨਜ਼ਦੀਕ ਵਾਪਰੇ ਭਿਆਨਕ ਸੜਕ ਹਾਦਸੇਚ ਦੋ ਕਾਰ ਸਵਾਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇਕ ਬੱਚੇ ਸਣੇ ਪੰਜ ਜਣੇ ਗੰਭੀਰ ਰੂਪਚ ਜ਼ਖ਼ਮੀ ਹੋ ਗਏ

ਬਰਨਾਲਾ (ਕਰਨਪਰੀਤ ਧੰਦਰਾਲ) : ਬਠਿੰਡਾ ਕੌਮੀ ਮੁੱਖ ਮਾਰਗ ਤੇ ਤਪਾ ਨਜ਼ਦੀਕ ਵਾਪਰੇ ਭਿਆਨਕ ਸੜਕ ਹਾਦਸੇਚ ਦੋ ਕਾਰ ਸਵਾਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇਕ ਬੱਚੇ ਸਣੇ ਪੰਜ ਜਣੇ ਗੰਭੀਰ ਰੂਪਚ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ, ਕੌਮੀ ਮਾਰਗ ਤੇ ਬਣੇ ਓਵਰਬ੍ਰਿਜ਼ਤੇ ਬਰਨਾਲਾ ਤੋਂ ਇਕ ਭੋਗ ਸਮਾਗਮ ਤੋਂ ਵਾਪਸ ਪਰਤਦਿਆਂ ਮਲੋਟ ਨੇੜੇ ਪਿੰਡ ਘਰੋੜ ਨੂੰ ਜਾਂਦਿਆਂ ਇਕ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਡਿਵਾਈਡਰ ਨਾਲ ਟਕਰਾ ਗਈ। ਹਾਦਸਾ ਐਨਾ ਜਬਰਦਸਤ ਸੀ ਕਿ ਕਾਰਾਂ ਪੂਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਜਿਸ ਕਾਰਨ ਕਾਰ ਚ ਸਵਾਰ ਦੋ ਵਿਅਕਤੀਆਂ ਜਗਸੀਰ ਸਿੰਘ ਉਰਫ਼ ਜੱਗੀ ਤੇ ਵੀਰਾ ਸਿੰਘ ਦੀ ਮੌਕੇਤੇ ਹੀ ਮੌਤ ਹੋ ਗਈ ਜਦਕਿ ਕਾਰ ਚ ਸਵਾਰ ਸ਼ਿੰਦੋ, ਸੀਮਾ, ਮਨਜੀਤ, ਲੱਖੀ ਸਣੇ ਬੱਚਾ ਰਾਮਲਾਲ ਗੰਭੀਰ ਰੂਪਚ ਜ਼ਖ਼ਮੀ ਹੋ ਗਏ।
ਘਟਨਾ ਦਾ ਪਤਾ ਲੱਗਦਿਆਂ ਹੀ ਸਰਕਾਰੀ ਤੇ ਸਮਾਜਿਕ ਸੰਸਥਾਵਾਂ ਦੀਆਂ ਐਂਬੂਲੈਂਸਾਂ ਘਟਨਾ ਸਥਾਨ ਤੇ ਪੁੱਜੀਆਂ ਜਿਨ੍ਹਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ। ਜ਼ਖ਼ਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਘਟਨਾ ਸਥਾਨਤੇ ਪੁਲਿਸ ਵੀ ਪੁੱਜੀ। ਪੁਲਿਸ ਕਰਮਚਾਰੀਆਂ ਨੇ ਸਥਿਤੀ ਨੂੰ ਕਾਬੂ `ਚ ਲਿਆ। ਸੜਕ ਹਾਦਸੇ ਦਾ ਪਤਾ ਲੱਗਦਿਆਂ ਹੀ ਜਿੱਥੇ ਸਿਵਲ ਹਸਪਤਾਲ ਦਾ ਸਿਹਤ ਅਮਲਾ ਜ਼ਖ਼ਮੀਆਂ ਦੀ ਸੰਭਾਲ ਲਈ ਪੂਰੀ ਤਰ੍ਹਾਂ ਤਤਪਰ ਵਿਖਾਈ ਦੇ ਰਿਹਾ, ਉੱਥੇ ਪੁਲਿਸ ਵਲੋਂ ਵੀ ਮ੍ਰਿਤਕਾਂ ਦੇ ਵਾਰਸਾਂ ਨਾਲ ਸੰਪਰਕ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

Today Now News

RELATED ARTICLES
- Advertisment -

POPULAR POSTS