ਜਿਸ ਦਿਨ ਤਿੰਨੇ ਕਾਨੂੰਨ ਰੱਦ ਹੋ ਗਏ ਉਸੇ ਦਿਨ ਕੇਂਦਰ ਸਰਕਾਰ ਟੁੱਟ ਜਾਵੇਗੀ : ਰੁਲਦੂ ਸਿੰਘ ਮਾਨਸਾ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਵੱਲੋਂ ਗਿੱਦੜਬਾਹਾ ਵਿਖੇ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕੀਤਾ । ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਸਾਡਾ ਅੰਦੋਲਨ ਹੁਣ ਲੰਮਾ ਚੱਲੇਗਾ ਉਨ੍ਹਾਂ ਕਿਹਾ ਕਿ ਜੇਕਰ ਹਰ ਵਰਗ ਸਾਡੇ ਅੰਦੋਲਨ ਵਿਚ ਸਾਥ ਦੇਵੇ ਤਾਂ ਅਸੀਂ ਅੰਦੋਲਨ ਜਲਦੀ ਜਿੱਤ ਲਵਾਂਗੇ ਅਤੇ ਸ਼ਾਂਤੀਮਈ ਚੱਲੇਗਾ ਉਨ੍ਹਾਂ ਕਿਹਾ ਕਿ ਸਾਡੇ ਅੰਦੋਲਨ ਵਿਚ ਆੜ੍ਹਤੀ ਵੀਰਾਂ ਦੀ ਹਾਜ਼ਰੀ ਬਹੁਤ ਘੱਟ ਹੈ ਉਨ੍ਹਾਂ ਕਿਹਾ ਕਿ ਆੜ੍ਹਤੀ ਵੀਰਾਂ ਨੂੰ ਡਰਨ ਦੀ ਲੋੜ ਨਹੀਂ ਜੇਕਰ ਕੇਂਦਰ ਦੀ ਸਰਕਾਰ ਆੜ੍ਹਤੀਆਂ ਨੂੰ ਕਿਸੇ ਤਰੀਕੇ ਨਾਲ ਡਰਾਉਂਦੀ ਹੈ। ਕਿਸਾਨ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ ਛੱਬੀ ਤਰੀਕ ਵਾਲੀ ਘਟਨਾ ਤੇ ਉਨ੍ਹਾਂ ਨੇ ਬੋਲਦੇ ਹੋਏ ਕਿਹਾ ਕਿ ਇਹ ਕੰਮ ਬਹੁਤ ਜ਼ਿਆਦਾ ਵਿਗੜ ਗਿਆ ਸੀ ਪਰ ਹੁਣ ਹੀ ਸਾਡੀ ਪਕੜ ਵਿੱਚ ਹੈ ਤੇ ਅੰਦੋਲਨ ਵਧੀਆ ਚੱਲ ਰਿਹਾ ਹੈ ਉਨ੍ਹਾਂ ਕਿਹਾ ਕਿ ਸਰਕਾਰ ਹੁਣ ਫਸੀ ਹੋਈ ਹੈ ਇਕ ਹੱਥ ਮੋਦੀ ਦਾ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਹੈ ਅਤੇ ਦੂਸਰਾ ਹੱਥ ਸਾਡੇ ਹੱਥ ਵਿੱਚ ਹੈ ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਨੂੰਨਾਂ ਨੂੰ ਡੇਢ ਸਾਲ ਲਈ ਰੋਕਣ ਦੀ ਗੱਲ ਕਰ ਰਹੀ ਹੈ ਪਰ ਅਸੀਂ ਕਿਹਾ ਵੀ ਅਸੀਂ ਕਾਨੂੰਨ ਰੱਦ ਹੋਣ ਤੋਂ ਬਾਅਦ ਹੀ ਆਪਣਾ ਇਹ ਅੰਦੋਲਨ ਸਮਾਪਤ ਕਰਾਂਗੇ ਉਨ੍ਹਾਂ ਕਿਹਾ ਕਿ ਛੇ ਤਰੀਕ ਨੂੰ ਸਾਡੇ ਵੱਲੋਂ ਦਿੱਲੀ ਦੇ ਵੱਡੇ ਰੋਡ ਜਾਮ ਕੀਤੇ ਜਾਣਗੇ ਇਸ ਮੌਕੇ ਤੇ ਉਨ੍ਹਾਂ ਨੇ ਲੱਖਾ ਸਿਧਾਣਾ ਬਾਰੇ ਬੋਲਦੇ ਹੋਏ ਕਿਹਾ ਕਿ ਲੱਖਾ ਸਿਧਾਣਾ ਵੀ ਸਾਡੇ ਅੰਦੋਲਨ ਦਾ ਹਿੱਸਾ ਬਣ ਕੇ ਚੱਲੇ ਜੇਕਰ ਉਸਦੇ ਮਗਰ ਨੌਜਵਾਨ ਹਨ ਤਾਂ ਉਹ ਆਪਣੀ ਜਥੇਬੰਦੀ ਬਣਾ ਕੇ ਸਾਡੇ ਨਾਲ ਆ ਕੇ ਖੜ੍ਹੇ ਪਰ ਉੱਥੇ ਲੱਖਾ ਸਿਧਾਣਾ ਦੀ ਨਹੀਂ ਚੱਲੇਗੀ ਜੋ ਜਥੇਬੰਦੀਆਂ ਫ਼ੈਸਲਾ ਕਰਨਗੀਆਂ ਉਹੀ ਮੰਨਣਾ ਪਏਗਾ।




