ਲੋਕਾਂ ਨੇ ਕੰਮ ਰੁਕਵਾਇਆ : ਸਰਕਾਰ ਨੂੰ ਵਧੀਆ ਕਵਾਲਿਟੀ ਦੇ ਪਾਈਪ ਪਾਉਣ ਦੀ ਕੀਤਾ ਅਪੀਲ

ਤਰਨਤਾਰਨ (ਰਿੰਪਲ ਗੋਲਣ) : ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਭੁੱਚਰ ਵਿਖੇ 187 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਜਾ ਰਹੇ ਪਲਾਟ ਜਿਸ ਵਿਚ ਨਹਿਰੀ ਪਾਣੀ ਨੂੰ ਸਾਫ਼ ਅਤੇ ਫਿਲਟਰ ਕਰਕੇ ਜਿਲ੍ਹੇ ਦੇ 95 ਪਿੰਡਾਂ ਨੂੰ ਪਾਣੀ ਦੀ ਸਪਲਾਈ 24 ਘੰਟੇ ਦਿੱਤੀ ਜਾਣੀ ਹੈ। ਇਸ ਸ਼ੁੱਧ ਪਾਣੀ ਨੂੰ ਘਰ ਪੁੱਜਦਾ ਕਰਨ ਲਈ ਪਾਈਪ ਲਾਈਨ ਦੀ ਵਸਾਈ ਕੀਤੀ ਜਾ ਰਹੀ ਹੈ। ਜੋ ਬਹੁਤ ਹੀ ਘਟੀਆ ਅਤੇ ਸਕਰੈਪ ਦੀ ਬਣੀ ਹੋਈ ਪਾਈਪ ਪਾਈ ਜਾ ਰਹੀ ਹੈ। ਜੋ ਹੱਥ ਲਗਾਉਣ ਨਾਲ ਹੀ ਟੁੱਟ ਜਾਂਦੀ ਹੈ। ਇਸ ਘਟੀਆ ਕਵਾਲਟੀ ਦੀ ਪਾਇਪ ਵਰਤਣ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ। ਲੋਕਾਂ ਨੇ ਇਸ ਕੰਮ ਦਾ ਵਿਰੋਧ ਕੀਤਾ ਇਸ ਕੰਮ ਨੂੰ ਰੁਕਵਾ ਦਿੱਤਾ ਗਿਆ ਇਸ ਮੌਕੇ ਗੁਰਜੀਤ ਸਿੰਘ ਜੰਡ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਘਰਾਂ ਤੱਕ ਜੋ ਪਾਣੀ ਦੇਣਾ ਹੈ ਉਹ ਵਧੀਆ ਪਾਈਪ ਪਾਏ ਜਾਣ ਅਤੇ ਇਹ ਘਟੀਆ ਮਟੀਰੀਅਲ ਪਾਉਣ ਵਾਲੇ ਖਿਲਾਫ ਕਾਰਵਾਈ ਕੀਤੀ ਜਾਵੇ






