ਪਿੰਡ ਵਾਸੀਆਂ ਨੇ ਮੌਕੇ ਤੇ ਹੀ ਦੋਸ਼ੀ ਹਰਦੀਪ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ

ਹੁਸ਼ਿਆਰਪੁਰ (ਦਲਜੀਤ ਅਜਨੋਹਾ) : ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਬਘੌਰਾ ਵਿਖੇ ਅੱਜ ਸਵੇਰੇ ਕਰੀਬ 10-30 ਵਜੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਵਿਅਕਤੀ ਬੁੱਲੇਟ ਮੋਟਰ ਸਾਈਕਲ ਤੇ ਆਇਆ ਤੇ ਘਰ ਵਿਚ ਦਾਖਲ ਹੋ ਕੇ ਕਮਰੇ ਅੰਦਰ ਪਈ ਔਰਤ ਨੂੰ ਤੇਜ ਧਾਰ ਹਥਿਆਰ ਨਾਲ ਹਮਲਾ ਕਰਕੇ ਮਰ ਦਿੱਤਾ ਤੇ ਬਾਹਰ ਬੈਠੇ ਸੱਸ ਸਹੁਰੇ ਨੂੰ ਜ਼ਖਮੀ ਕਰ ਦਿੱਤਾ ਪਿੰਡ ਵਾਲਿਆਂ ਨੇ ਉਸ ਨੂੰ ਫੜਕੇ ਪੁਲਸ ਹਵਾਲੇ ਕਰ ਦਿੱਤਾ
ਪੁਲਸ ਮੁਤਾਬਕ ਮ੍ਰਿਤਕ ਆਸ਼ਾ ਰਾਣੀ ਦੇ ਪਤੀ ਹਰਦੀਪ ਜੋਂ ਕੇ ਰੇਲਵੇ ਵਿੱਚ ਸੀ ਉਸਦੇ 3 ਬੇਟੇ ਹਨ ਤਿੰਨੋ ਵਿਦੇਸ਼ ਵਿਚ ਹਨ
ਇਨਾ ਦੋਨਾਂ ਦਾ ਅਕਸਰ ਝਗੜਾ ਰਹਿੰਦਾ ਸੀ ਪਿਛਲੇ ਕੁਝ ਦਿਨ ਪਹਿਲਾਂ ਵੀ ਇਨਾ ਦਾ ਝਗੜਾ ਹੋਇਆ ਸੀ ਤੇ ਜਿਸ ਦਾ ਫਗਵਾੜਾ ਥਾਣਾ ਵਿਖੇ ਮਾਮਲਾ ਦਰਜ ਹੈ
ਅੱਜ ਸਵੇਰੇ ਹਰਦੀਪ ਆਪਣੇ ਸਹੁਰੇ ਘਰ ਆਇਆ ਤੇ ਕਮਰੇ ਅੰਦਰ ਪਈ ਆਪਣੀ ਪਤਨੀ ਆਸ਼ਾ ਦਾ ਕਤਲ ਕਰ ਦਿੱਤਾ ਸੱਸ ਸਹੁਰਾ ਜ਼ਖਮੀ ਕਰ ਦਿੱਤਾ ਪਿੰਡ ਵਾਲੀਆਂ ਨੇ ਹਰਦੀਪ ਨੂੰ ਫੜਕੇ ਪੁਲਸ ਹਵਾਲੇ ਕਰ ਦਿੱਤਾ
ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ






