ਮ੍ਰਿਤਕ ਦੇ ਚਚੇਰੇ ਭਰਾ ਦੇ ਬਿਆਨ ਤੇ ਦੋਸ਼ੀ ਦੋਸਤ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਸ਼ੁਰੂ ਕੀਤੀ ਕਾਰਵਾਈ

ਤਰਨਤਾਰਨ (ਜਸਬੀਰ ਸਿੰਘ) : ਮਨਪ੍ਰੀਤ ਸਿੰਘ ਉਮਰ 27ਸਾਲ ਪੁਤਰ ਮਿਲਖਾ ਸਿੰਘ ਵਾਸੀ ਪੱਖੋਕੇ ਅਤੇ ਮਨਦੀਪ ਸਿੰਘ ਪੁੱਤਰ ਬਲਬੀਰ ਸਿੰਘ ਦੋਵੇ ਦੋਸਤ ਸਨ ਜਦ ਕੀ ਸਾਮ ਕੰਮ ਤੋ ਬਾਅਦ ਆਪਣਾ ਘਰ ਨੁੰ ਜਾਦੇ ਪੱਖੋਕੇ ਮੇਨ ਚੋਕ ਵਿਚ ਕਿਸੇ ਗਲ ਨੁੰ ਲੈ ਕੇ ਤਕਰਾਰ ਹੋ ਮਨਦੀਪ ਸਿੰਘ ਨੇ ਕਿਰਚ ਨਾਲ ਮਨਪ੍ਰੀਤ ਸਿੰਘ ਦੇ ਪੇਟ ਵਿਚ ਮਾਰ ਕੇ ਭੱਜਣ ਵਿਚ ਸਫਲ ਹੋ ਗਾਏ
ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਸਦਰ ਐਸ ਐਚ ਓ ਪ੍ਰਭਜੀਤ ਸਿੰਘ ਇੰਸਪੈਕਟਰ ਪੁਲੀਸ ਪਾਰਟੀ ਸਮੇਤ ਜਾ ਕੇ ਮਨਪ੍ਰੀਤ ਸਿੰਘ ਦੀ ਲਾਸ਼ ਕਬਜੇ ਵਿੱਚ ਲੈ ਕੇ ਤਰਨਤਾਰਨ ਸਿਵਲ ਹਸਪਤਾਲ ਪੋਸਟਮਾਰਟਮ ਕਰਵਾਉਣ ਲਈ ਭੇਜ ਦਿਤੀ ਅਤੇ ਪ੍ਰਵਾਰ ਦੇ ਚਾਚਾ ਦਾ ਲੜਕਾ ਸਤਬੀਰ ਸਿੰਘ ਦੇ ਬਿਆਨ ਤੇ ਦੋਸੀ ਮਨਦੀਪ ਸਿੰਘ ਵਾਸੀ ਰਖ ਸੇਖਫਤਾ ਖਿਲਾਫ 302ਧਾਰਾ ਲੈ ਕੇ ਮੁਕੱਦਮਾ ਨੰਬਰ 22ਫਰਵਰੀ ਦਰਜ ਕੀਤਾ ਗਏ ਹੈ
ਚਾਚਾ ਦਾ ਲੜਕਾ ਸਤਬੀਰ ਸਿੰਘ ਨੇ ਦਸਿਆ ਕਿ ਕਲ ਸਾਮ ਵੇਲੇ ਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਦੋਵੇ ਦੀ ਦੋਸਤੀ ਸੀ
ਕਲ ਸਾਮ ਵੇਲੇ ਮਨਪ੍ਰੀਤ ਸਿੰਘ ਕੰਮ ਤੋ ਵਾਪਿਸ ਆਉਦੇ ਨੁੰ ਅਗੋ ਮਨਦੀਪ ਸਿੰਘ ਮਿਲ ਗਾਏ (ਕਿਸੇ ਗਲ ਨੁੰ ਲੈ ਕੇ ਤਕਰਾਰ ਇੰਨਾ ਵਾਧਾ ਕਿ ਮਨਦੀਪ ਸਿੰਘ ਨੇ ਮਨਪ੍ਰੀਤ ਸਿੰਘ ਦੇ ਪੇਟ ਵਿਚ ਕਿਰਚ ਮਾਰੀ ਮੌਕੇ ਤੇ ਮੌਤ ਹੋ ਗਈ
ਪਿੰਡ ਵਾਸੀ ਪੱਖੋਕੇ ਦੇ ਗੁਰਮੇਜ ਸਿੰਘ ਨੇ ਪਿੰਡ ਦੇ ਲੋਕਾ ਤੌ ਪਤਾ ਲਗਾ ਕਿ ਇਹਨਾ ਦੋਵੇ ਦਾ ਵੀਹ ਰੁਪਏ ਨੁੰ ਲੈ ਕੇ ਝੜਪ ਦੌਰਾਨ ਮਨਦੀਪ ਸਿੰਘ ਵਾਸੀ ਰਖ ਸੇਖ ਨੇ ਕਿਰਚ ਨਾਲ ਮਨਪ੍ਰੀਤ ਸਿੰਘ ਉਪਰ ਪੇਟ ਵਿਚ ਮਾਰ ਮੌਕੇ ਤੇ ਮੌਤ ਹੋ ਗਈ
ਥਾਣਾ ਸਦਰ ਐਸ ਐਚ ਓ ਪ੍ਰਭਜੀਤ ਸਿੰਘ ਨੇ ਦਸਿਆ ਕਿ ਕਲ ਪਿੰਡ ਪੱਖੋਕੇ ਤੋ ਸੂਚਨਾ ਮਿਲਣ ਤੇ ਮੌਕੇ ਤੇ ਪੁਲੀਸ ਪਾਰਟੀ ਸਮੇਤ ਪਹੁੰਚ ਕੇ ਮਨਪ੍ਰੀਤ ਸਿੰਘ ਦੀ ਲਾਸ਼ ਆਪਣਾ ਕਬਜਾ ਵਿਚ,ਲੈ ਕੇ ਤਰਨਤਾਰਨ ਸਿਵਲ ਹਸਪਤਾਲ ਪੋਸਟਮਾਰਟਮ ਕਰਵਾਉਣ ਲਈ ਭੇਜ ਦਿਤੀ ਗਈ ਹੈ
ਚਾਚਾ ਦਾ ਲੜਕਾ ਸਤਬੀਰ ਸਿੰਘ ਦੇ ਬਿਆਨ ਤੇ ਮਾਮਲਾ ਮਨਦੀਪ ਸਿੰਘ ਵਾਸੀ ਰੱਖ ਸੇਖ ਵਿਰੁੱਧ ਪਰਚਾ ਦਰਜ ਕਰਕੇ ਮੌਕੇ ਤੇ ਕਾਬੂ ਕਰ ਲਿਆ ਗਿਆ ਅਜ ਮਨਦੀਪ ਸਿੰਘ ਨੁੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਹੇ






