ਦੁਰਘਟਨਾ ਵਿੱਚ ਦਰਜਨ ਦੇ ਕਰੀਬ ਮਜਦੂਰ ਔਰਤਾਂ ਮਰਦ ਹੋਏ ਜ਼ਖਮੀ

ਬਾਘਾਪੁਰਾਣਾ (ਹਰਪਾਲ ਸਹਾਰਨ) : ਕਸਬਾ ਬਾਘਾਪੁਰਾਣਾ ਵਿਖੇ ਇਕ ਬਹੁਤ ਹੀ ਦੁੱਖ ਭਾਰੀ ਖ਼ਬਰ ਸਾਹਮਣੇ ਆਈ ਜਦੋਂ ਮਜ਼ਦੂਰਾਂ ਨਾਲ ਭਰੀ ਟਰਾਲੀ ਅਚਾਨਕ ਪਲਟ ਗਈ, ਜਿਸ ਨਾਲ ਦਰਜਨ ਤੋਂ ਵੱਧ ਮਜ਼ਦੂਰ ਬੁਰੀ ਤਰ੍ਹਾਂ ਫੱਟੜ ਹੋ ਗਏ। ਜਿਨ੍ਹਾਂ ਨੂੰ ਸਰਕਾਰੀ ਸਿਵਲ ਹਸਪਤਾਲ ਬਾਘਾ ਪੁਰਾਣਾ ਵਿਖੇ ਭਰਤੀ ਕਰਵਾਇਆ ਗਿਆ। ਕੁਝ ਕੁ ਜ਼ਿਆਦਾ ਸੀਰੀਅਸ ਹੋਣ ਕਾਰਨ ਉਨ੍ਹਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ‘ਚ ਰੈਫਰ ਕੀਤਾ ਗਿਆ। ਮਜ਼ਦੂਰ ਆਗੂ ਗੁਰਤੇਜ ਸਿੰਘ ਘੋਲੀਆ, ਸੁਖਜਿੰਦਰ ਸਿੰਘ ਘੋਲੀਆ ਤੇ ਕੁਲਵਿੰਦਰ ਕੌਰ ਨੇ ਦੱਸਿਆ ਕਿ ਇਨ੍ਹਾਂ ਮਜ਼ਦੂਰਾਂ ਨੂੰ ਇੱਕ ਕਿਸਾਨ ਦਾ ਨਾਬਾਲਿਗ ਬੇਟਾ ਆਲੂ ਪੁੱਟਣ ਲਈ ਲੈ ਜਾ ਰਿਹਾ ਸੀ ਉਸ ਤੋਂ ਟਰੈਕਟਰ ਟਰਾਲੀ ਸੰਭਲੀ ਨਹੀਂ ਤੇ ਟਰਾਲੀ ਪਲਟ ਗਈ ਅਤੇ ਗ਼ਰੀਬ ਪਰਿਵਾਰਾ ਦਾ ਨੁਕਸਾਨ ਹੋ ਗਿਆ। ਡਿਪਟੀ ਮੋਗਾ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਇਨ੍ਹਾਂ ਮਰੀਜ਼ਾਂ ਦਾ ਇਲਾਜ ਮੁਫ਼ਤ ਕਰਵਾਇਆ ਜਾਵੇ ਤੇ ਜਿੰਨਾ ਚਿਰ ਇਹ ਮਜ਼ਦੂਰ ਤੰਦਰੁਸਤ ਨਹੀਂ ਹੋ ਜਾਂਦੇ ਇਨ੍ਹਾਂ ਦੇ ਘਰਾਂ ਦਾ ਰਾਸ਼ਨ ਮੁਫਤ ਦਿੱਤਾ ਜਾਵੇ।






