ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦੇ ਵੱਲੋਂ ਡਗਰੂ ਸਟੇਸ਼ਨ ‘ਤੇ ਟਰੇਨ ਦੇ ਅੱਗੇ ਧਰਨਾ

ਮੋਗਾ (ਹਰਪਾਲ ਸਹਾਰਨ) : ਮੋਗਾ ਵਿੱਚ ਇੱਕ ਵਾਰ ਮੁੜ ਤੋਂ ਕਿਸਾਨਾਂ ਨੇ ਅਡਾਨੀ ਦੀ ਮਾਲ ਨਾਲ ਲੋਡ ਟਰੇਨ ਨੂੰ ਰੋਕ ਦਿੱਤਾ ਹੈ, ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦੇ ਵੱਲੋਂ ਡਗਰੂ ਸਟੇਸ਼ਨ ‘ਤੇ ਟਰੇਨ ਦੇ ਅੱਗੇ ਧਰਨਾ ਲਾ ਦਿੱਤਾ ਗਿਆ,ਕਿਸਾਨਾਂ ਦਾ ਸਾਫ਼ ਕਹਿਣਾ ਸੀ ਕਿ ਜਿਹੜੀ ਨਿੱਜੀ ਟ੍ਰੇਨ ਅਡਾਨੀ ਐਗਰੋ ਪਲਾਂਟ ਤੋਂ ਨਿਕਲੇਗੀ ਉਸ ਨੂੰ ਉਹ ਜਾਣ ਨਹੀਂ ਦੇਣਗੇ, ਭਾਰਤ ਕਿਸਾਨ ਯੂਨੀਅਨ ਕਰਾਂਤੀਕਾਰੀ ਦੇ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਜੀਰਾ ਨੇ ਇਲਜ਼ਾਮ ਲਗਾਇਆ ਸੀ ਕਿ 4 ਟ੍ਰੇਨਾਂ ਪਲਾਂਟ ਤੋਂ ਨਿਕਲਿਆਂ ਸਨ ਪਰ ਉਨ੍ਹਾਂ ਨੂੰ ਰੋਕਿਆ ਨਹੀਂ ਗਿਆ ਜਦਕਿ ਪਲਾਂਟ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਉਗਰਾਹ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਟਰੇਨਾਂ ਦੇ ਜਾਣ ਨੂੰ ਲੈਕੇ ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਨੇ ਇਤਰਾਜ਼ ਕੀਤਾ ਜਿਸ ਤੋਂ ਬਾਅਦ ਇਸ ਟਰੇਨ ਨੂੰ ਰੋਕਿਆ ਗਿਆ
ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੇ ਪਲਾਂਟ ਦੇ ਬਾਹਰ ਧਰਨੇ ‘ਤੇ ਬੈਠੇ ਉਗਰਾਹ ਗਰੁੱਪ ਨਾਲ ਗੱਲਬਾਤ ਕੀਤਾ ਤਾਂ ਉਨ੍ਹਾਂ ਨੇ ਅਡਾਨੀ ਗਰੁੱਪ ਨਾਲ ਸਮਝੌਤਾ ਦੀ ਗੱਲ ਕਹੀ ਪਰ ਜਦੋਂ ਸੂਬਾ ਲੀਡਰਸ਼ਿਪ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕੀ ਅਡਾਨੀ ਗਰੁੱਪ ਦੀ ਟ੍ਰੇਨ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ, ਹਾਲਾਂਕਿ ਕਿਸਾਨਾਂ ਨੇ ਸਾਫ਼ ਕਰ ਦਿੱਤਾ ਕਿ ਰੇਲਵੇ ਵੱਲੋਂ ਚਲਾਈ ਜਾ ਰਹੀਆਂ ਟ੍ਰੇਨਾਂ ਨੂੰ ਬਿਲਕੁਲ ਵੀ ਨਹੀਂ ਰੋਕਣਗੇ, ਲੰਮੇ ਵਕਤ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਮੋਗਾ ਵਿੱਚ ਅਡਾਨੀ ਗਰੁੱਪ ਦੇ ਐਗਰੀ ਪਲਾਂਟ ਦੇ ਬਾਹਰ ਧਰਨਾ ਚੱਲ ਰਿਹਾ ਹੈ





