ਸਿਹਤ ਵਿਭਾਗ ਆਇਆ ਹਰਕਤ ‘ਚ, 49 ਬੱਚਿਆਂ ਦੇ ਲਏ ਸੈਂਪਲ

ਮੋਗਾ (ਹਰਪਾਲ ਸਹਾਰਨ) : ਅੱਜ ਮੋਗਾ ਦੇ ਐੱਸ ਡੀ ਸਕੂਲ ਦੀਆਂ 2 ਮਿਡ ਡੇ ਮੀਲ ਵਰਕਰਾਂ ਦੁਪਹਿਰ ਦਾ ਖਾਣਾ ਤਿਆਰ ਕਰਨ ਵਾਲੀਆਂ ਬੀਬੀਆਂਦੇ ਕਰੋਨਾ ਪਾਜ਼ਿਟਿਵ ਆਉਣ ਨਾਲ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਤੁਰੰਤ ਹਰਕਤ ਵਿਚ ਆ ਗਿਆ ਅਤੇ ਸਕੂਲ ਵਿਚ ਪੜ੍ਹਦੇ 49 ਬੱਚਿਆਂ ਦੇ ਤੁਰੰਤ ਸੈਂਪਲ ਲਏ ਗਏ ਜਿਹਨਾਂ ਦੀ ਰਿਪੋਰਟ ਕੱਲ 25 ਫਰਵਰੀ ਨੂੰ ਆਵੇਗੀ। ਸਹਾਇਕ ਸਿਵਲ ਸਰਜਨ ਡਾ: ਜਸਵੰਤ ਸਿੰਘ ਨੇ ‘ ਦੱਸਿਆ ਕਿ ਸਕੂਲ ਦੇ ਸਾਰੇ 18 ਅਧਿਆਪਕਾਂ ਦੇ ਕਰੋਨਾ ਟੈਸਟ ਨੈਗੇਟਿਵ ਆਏ ਹਨ।
ਜ਼ਿਕਰਯੋਗ ਹੈ ਕਿ ਮੋਗਾ ਵਿਚ ਅੱਜ ਕੁੱਲ 8 ਵਿਅਕਤੀ ਕਰੋਨਾ ਪਾਜ਼ਿਟਿਵ ਪਾਏ ਗਏ ਜਦਕਿ ਪਿਛਲੇ ਦੋ ਦਿਨ ਦੌਰਾਨ 21 ਵਿਅਕਤੀ ਕਰੋਨਾ ਪਾਜ਼ਿਟਿਵ ਪਾਏ ਗਏ।






