ਦੋਸ਼ੀ ਨੇ ਆਪਣਾ ਨਾਮ ਬਲਰਾਜ ਸਿੰਘ ੳਰਫ ਬਾਜਾ ਪੁਤਰ ਬਲਬੀਰ ਸਿੰਘ ਵਾਸੀ ਰਾਜੋਕੇ ਦੱਸਿਆ

ਤਰਨਤਾਰਨ (ਜਸਬੀਰ ਸਿੰਘ) : ਸ੍ਰੀ ਧਰੂਮਨ ਐਚ ਨਿੰਬਾਲੇ ਆਈ.ਪੀ.ਐਸ/ਐਸ.ਐਸ.ਪੀ ਸਾਹਿਬ ਤਰਨ ਤਾਰਨ ਜੀ ਵੱਲੋ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰੀ ਮਹਿਤਾਬ ਸਿੰਘ ਆਈ.ਪੀ.ਐਸ/ਐਸ.ਪੀ ਇਨਵੈਸਟੀਗੈਸ਼ਨ ਅਤੇ ਸ੍ਰੀ ਰਾਜਬੀਰ ਸਿੰਘ ਡੀ.ਐਸ.ਪੀ ਸਬਡਵੀਜਨ ਭਿਖੀਵਿੰਡ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਏ.ਐਸ.ਆਈ ਬਲਵਿੰਦਰ ਸਿੰਘ ਚੌਂਕੀ ਇੰਚਾਰਜ ਰਾਜੋਕੇ ਵੱਲੋਂ ਸਮੇਤ ਪੁਲਿਸ ਪਾਰਟੀ ਗਸ਼ਤ ਬਾ ਤਲਾਸ਼ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਰੋਡਾ ਪੁਲ ਵਾਂ ਤਾਰਾ ਸਿੰਘ ਰਾਜੋਕੇ ਸਾਈਡ ਨਾਕਾਬੰਦੀ ਲਗਾ ਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਪਿੰਡ ਰਾਜੋਕੇ ਵੱਲੋਂ ਇਕ ਮੋਨਾ ਨੌਜਵਾਨ ਪੈਦਲ ਤੁਰਿਆ ਆਉਂਦਾ ਦਿਖਾਈ ਦਿੱਤਾ।ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਨ ਲੱਗਾ ਜਿਸਨੂੰ ਏ.ਐਸ.ਆਈ ਨੇ ਸਾਥੀ ਕ੍ਰਮਚਾਰੀਆਂ ਦੀ ਮਦਦ ਨਾਲ ਰੋਕ ਕੇ ਨਾਮ ਪਤਾ ਪੁੱਛਿਆ।ਜਿਸ ਨੇ ਆਪਣਾ ਨਾਮ ਬਲਰਾਜ ਸਿੰਘ ੳਰਫ ਬਾਜਾ ਪੁਤਰ ਬਲਬੀਰ ਸਿੰਘ ਵਾਸੀ ਰਾਜੋਕੇ ਦੱਸਿਆ।ਜਿਸ ਤੇ ਏ.ਐਸ.ਆਈ ਬਲਵਿੰਦਰ ਸਿੰਘ ਵੱਲੋਂ ਸ੍ਰੀ ਰਾਜਬੀਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ-ਡਵੀਜਨ ਭਿੱਖੀਵਿੰਡ ਨੂੰ ਹਲਾਤਾਂ ਤੋਂ ਜਾਣੂ ਕਰਵਾਇਆ ਤੇ ਮੌਕਾ ਤੇ ਪੁੱਜਣ ਲਈ ਕਿਹਾ।ਜੋ ਸ੍ਰੀ ਰਾਜਬੀਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ-ਡਵੀਜਨ ਭਿੱਖੀਵਿੰਡ ਮੌਕੇ ਤੇ ਪੁੱਜੇ ਤੇ ਉਕਤ ਦੋਸ਼ੀ ਦੀ ਤਲਾਸ਼ੀ ਹਸਬ ਜਾਬਤਾ ਅੁਨਸਾਰ ਅਮਲ ਵਿੱਚ ਲਿਆਂਦੀ।ਜੋ ੳਕਤ ਦੋਸ਼ੀ ਬਲਰਾਜ ਸਿੰਘ ਉਰਫ ਬਾਜਾ ਪੁਤਰ ਬਲਬੀਰ ਸਿੰਘ ਵਾਸੀ ਰਾਜੋਕੇ ਦੀ ਪਹਿਨੀ ਲੋਅਰ ਦੀ ਸੱਜੀ ਜੇਬ ਵਿੱਚੋਂ ਮੋਮੀ ਲਿਫਾਫੇ ਵਿੱਚ ਲਪੇਟੀ ਹੋਈ ਹੈਰੋਇਨ ਬਰਾਮਦ ਹੋਈ।ਬ੍ਰਾਮਦ ਹੋਈ ਹੈਰੋਇਨ ਦਾ ਇਲੈਕਟ੍ਰੋਨਿਕ ਕੰਡੇ ਪਰ ਵਜਨ 258 ਗ੍ਰਾਮ ਹੋਇਆ।ਜਿਸ ਤੇ ਬਲਰਾਜ ਸਿੰਘ ਉਰਫ ਬਾਜਾ ਪੁਤਰ ਬਲਬੀਰ ਸਿੰਘ ਵਾਸੀ ਰਾਜੋਕੇ ਪਾਸੋਂ ਹੈਰੋਇਨ ਬਰਾਮਦ ਕਰਕੇ ਮੁਕੱਦਮਾ ਨੰਬਰ 11 ਮਿਤੀ 23-02- 2021 ਜੁਰਮ 21(ਛ),61,85 ਐਨ.ਡੀ.ਪੀ.ਐਸ ਐਕਟ ਥਾਣਾ ਖਾਲੜਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ। ਦੋਰਾਨੇ ਤਫਤੀਸ਼ ਬਲਰਾਜ ਸਿੰਘ ਉਰਫ ਬਾਜ ਪੁੱਤਰ ਬਲਬੀਰ ਸਿੰਘ ਨੇ ਦੱਸਿਆ ਕਿ ਉਸ ਨੇ ਕੁਝ ਦਿਨ ਪਹਿਲਾ ਬਾਰਡਰ ਤੋਂ ਆਪਣੇ ਭਰਾ ਜੋਗਰਾਜ ਸਿੰਘ ਉਰਫ ਜੋਗ, ਹਰਚੰਦ ਸਿੰਘ ਅਤ ੇ ਸਤਿੰਦਰ ਸਿੰਘ ਨਾਲ ਮਿਲ ਕੇ 2 ਕਿਲੋ ਹੈਰੋਇਨ ਲਿਆਂਦੀ ਸੀ। ਜਿਸ ਵਿੱਚੋ 1200 ਗ੍ਰਾਮ ਹਰਚੰਦ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਰਾਜੋਕੇ ਜਿਲ੍ਹਾ ਤਰਨ ਤਾਰਨ ਦੇ ਘਰ ਦੇ ਤੂੜੀ ਵਾਲੇ ਕਮਰੇ ਵਿੱਚੋ ਟੋਏ ਵਿੱਚੋਂ ਪ੍ਰਾਪਤ ਹੋਈ ਹੈ।ਜੋਗਰਾਜ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਰਾਜੋਕੇ ਐਨ.ਆਈ.ਏ ਅਤੇ ਐਸ.ਐਸ.ਓ.ਸੀ ਅੰਮ੍ਰਿਤਸਰ ਵੱਲੋਂ ਡਰੋਨ ਰਾਂਹੀ ਪਾਕਿਸਤਾਨ ਤੋਂ ਹ ੈਰੋਇਨ ਅਤੇ ਅਸਲਾ ਲਿਆਉਣ ਦੇ ਮਾਮਲਿਆਂ ਵਿੱਚ ਲੋੜੀਦਾ ਹੈ।ਬਾਕੀ ਰਹਿੰਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ। ਇਹਨਾਂ ਦੋਸੀਆਂ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਧਰਾਵਾਂ ਹੇਠ ਮੁਕੱਦਮੇ ਦਰਜ ਹਨ।






