28 ਫ਼ਰਵਰੀ 2021 ਦਿਨ ਐਤਵਾਰ ਨੂੰ 10 ਵਜੇ ਸਵੇਰੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿੱਚ ਸਮਾਗਮ ਹੋ ਰਿਹਾ ਹੈ ।

ਸਟੇਟ ਬਿਊਰੋ : ਜਗਤ ਪੰਜਾਬੀ ਸਭਾ ਵਲੋੰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਸਹਿਯੋਗ ਨਾਲ 28 ਫ਼ਰਵਰੀ 2021 ਦਿਨ ਐਤਵਾਰ ਨੂੰ 10 ਵਜੇ ਸਵੇਰੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿੱਚ ਸਮਾਗਮ ਹੋ ਰਿਹਾ ਹੈ । ਸਮਾਗਮ ਵਿੱਚ ਸ਼ਾਮਿਲ ਹੋਣ ਲਈ ਮੈਂਬਰਜ਼ ਵਿੱਚ ਭਾਰੀ ਉਤਸ਼ਾਹ ਹੈ । “ ਦੁਨੀਆਂ ਦੇ 101 ਸਿਰਮੌਰ ਪੰਜਾਬੀ “ ਸੂਚੀ ਵਿੱਚੋਂ 20 ਹੱਸਤੀਆਂ ਨੂੰ ਸਨਮਾਨਿਤ ਕੀਤਾ ਜਾਏਗਾ । ਸ : ਸੁਰਜੀਤ ਸਿੰਘ ਸੀਚੇਵਾਲ ਨੇ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹਨ । ਸੰਤ ਬਲਬੀਰ ਸਿੰਘ ਸੀਚੇਵਾਲ ਜੀ ਖੁੱਦ ਆਪ ਸਮਾਗਮ ਵਿੱਚ ਸ਼ਾਮਿਲ ਹੋਣਗੇ । ਕੈਨੇਡਾ ਤੋਂ ਸ : ਨੱਛਤਰ ਸਿੰਘ ਮਾਨ ਵਾਈਸ ਪ੍ਰਧਾਨ ਵਰਲਡ ਪੰਜਾਬੀ ਕਾਨਫ਼ਰੰਸ 2021 ਪਹੁੰਚ ਰਹੇ ਹਨ । ਸ : ਹਰਬੰਸ ਸਿੰਘ ਚੱਠਾ ਇੰਗਲੈਂਡ ਤੋਂ ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਹੋਣਗੇ । ਡਾ: ਐਸ ਐਸ ਗਿੱਲ ਸਰਪ੍ਰਸਤ ਜਗਤ ਪੰਜਾਬੀ ਸਭਾ ਕੈਨੇਡਾ ਨੇ ਕਿਹਾ ਕਿ ਇਹ ਸਮਾਗਮ ਵੀ ਖਾਲਸਾ ਕਾਲਜ ਪਟਿਆਲਾ ਦੇ ਸਮਾਗਮ ਵਾਂਗ ਹੀ ਕਾਮਯਾਬ ਹੋਏਗਾ । ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ । ਗੁਰਦੁਆਰਿਆਂ ਦੇ ਦਰਸ਼ਨ ਵੀ ਕਰਾਏ ਜਾਣਗੇ । ਹੋਰ ਜਾਣਕਾਰੀ ਲਈ ਸ : ਸੁਰਜੀਤ ਸਿੰਘ ਸੀਚੇਵਾਲ ਨਾਲ 9463060363 ਤੇ ਸੰਪਰਕ ਕੀਤਾ ਜਾ ਸਕਦਾ ਹੈ । ਸਤਿੰਦਰ ਕੌਰ ਕਾਹਲੋਂ ਤੇ ਡਾ: ਸਤਿੰਦਰਜੀਤ ਕੌਰ ਬੁੱਟਰ ਇਸ ਸਮਾਗਮ ਦੇ ਪ੍ਰਬੰਧਾਂ ਵਿੱਚ ਹਿੱਸਾ ਲੈ ਰਹੇ ਹਨ । ਧੰਨਵਾਦ ਸਹਿਤ ।
ਅਜੈਬ ਸਿੰਘ ਚੱਠਾ ਚੇਅਰਮੈਨ






