25 ਫਰਵਰੀ ਨੂੰ ਜ਼ਿਲਾ ਮੋਗਾ ਦੇ ਕਸਬਾ ਕੋਟ ਈਸੇ ਖਾਂ ਵਿਖੇ ਆਯੋਜਿਤ ਹੋਵੇਗਾ ਰੋਜ਼ਗਾਰ ਕੈਂਪ

ਮੋਗਾ (ਹਰਪਾਲ ਸਹਾਰਨ) : ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਦੇ ਤਹਿਤ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਦਫ਼ਤਰਾਂ ਜਰੀਏ ਰੋਜ਼ਗਰ ਕੈਂਪ ਲਗਾ ਕੇ ਯੋਗ ਨੌਜਵਾਨ ਲੜਕੇ ਲੜਕੀਆਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਰੋਜ਼ਗਾਰ ਹਾਸਲ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਕੈਂਪਾਂ ਵਿੱਚ ਵਿਦਿਆਰਥੀ ਆਪਣਾ ਪੂਰਾ ਉਤਸ਼ਾਹ ਦਿਖਾ ਰਹੇ ਹਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਮੋਗਾ ਸ੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਰੋਜ਼ਗਾਰ ਦਫ਼ਤਰ ਮੋਗਾ ਵੱਲੋਂ ਇੱਕ ਪਲੇਸਮੈਂਟ ਕੈਂਪ, 25 ਫਰਵਰੀ, 2021 ਦਿਨ ਵੀਰਵਾਰ, ਦਫ਼ਤਰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਕੋਟ ਈਸੇ ਖਾਂ (ਜਿਲਾ-ਮੋਗਾ) ਵਿਖੇ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਆਰਤੀ ਇੰਟਰਨੈਸ਼ਨਲ, ਕੰਪਨੀ ਅਤੇ ਪੋਡਰ ਟਾਇਰਜ਼ ਲੁਧਿਆਣਾ ਵੱਲੋਂ ਯੋਗ ਉਮੀਦਵਾਰਾਂ ਦੀ ਰੋਜ਼ਗਾਰ ਲਈ ਚੋਣ ਇੰਟਰਵਿਊ ਜਰੀਏ ਕੀਤੀ ਜਾਵੇਗੀ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਮੋਗਾ ਸ੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਇਸ ਕੰਪਨੀ ਵਿੱਚ ਮਸ਼ੀਨ ਆਪਰੇਟਰ ਆਸਾਮੀ ਤੇ ਸਿਰਫ ਲੜਕੀਆਂ ਦੀ ਚੋਣ ਕੀਤੀ ਜਾਵੇਗੀ। ਜਿਹੜੀਆਂ ਵੀ ਲੜਕੀਆਂ ਇਸ ਆਸਾਮੀ ਉੱਪਰ ਕੰਮ ਕਰਨ ਦੀਆਂ ਚਾਹਵਾਨ ਹਨ ਉਨ੍ਹਾਂ ਦੀ ਉਮਰ- 18 ਤੋਂ 25 ਸਾਲ, ਪੜ੍ਹਾਈ- 5ਵੀਂ ਤੋਂ 12ਵੀਂ ਤੱਕ ਹੋਣੀ ਚਾਹੀਦੀ ਹੈ। ਚੁਣੀਆਂ ਗਈਆਂ ਲੜਕੀਆਂ ਨੂੰ ਟ੍ਰੇਨਿੰਗ ਦੌਰਾਨ 7488 ਰੁਪਏ ਤਨਖਾਹ, 3 ਮਹੀਨੇ ਬਾਅਦ 8384/- ਰੁਪਏ ਤਨਖਾਹ ਅਤੇ 5 ਮਹੀਨੇ ਬਾਅਦ 9814/- ਰੁਪਏ ਤਨਖਾਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 8 ਘੰਟੇ ਡਿਊਟੀ ਨਾਲ 26 ਦਿਨ ਪੂਰੇ ਕਰਨ ਤੇ ਇਨਾਮ 500 ਤੋਂ 1000/- ਰੁਪਏ, ਰਹਿਣ ਦੀ ਸੁਵਿਧਾ ਮੁਫਤ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਕੰਮ ਸਿੱਖਣ ਤੋਂ ਬਾਅਦ ਨੌਕਰੀ ਪੱਕੀ ਕੀਤੀ ਜਾਣ ਦੀ ਸੁਵਿਧਾ, 17 ਹਜ਼ਾਰ ਦੇ ਲਗਭਗ ਬੋਨਸ, ਡਿਸਪੈਂਸਰੀ, ਏ.ਟੀ.ਐਮ, ਰਾਸ਼ਨ , ਆਪਣੀ ਤੇ ਪਰਿਵਾਰ ਦੀ ਇੰਸ਼ੋਰੈਂਸ ਦੀ ਸੁਵਿਧਾ ਵੀ ਕਰਮਚਾਰੀ ਨੂੰ ਮੁਹੱਈਆ ਕਰਵਾਈ ਜਾਵੇਗੀ।
ਉਨ੍ਰਾਂ ਅੱਗੇ ਦੱਸਿਆ ਕਿ ਇਸ ਰੋਜ਼ਗਾਰ ਕੈਂਪ ਵਿੱਚ ਭਾਗ ਲੈਣ ਵਾਲੀ ਦੂਜੀ ਕੰਪਨੀ ਪੋਡਰ ਟਾਇਰਜ਼ ਲੁਧਿਆਣਾ ਸਿਰਫ ਲੜਕਿਆਂ ਦੀ ਮਸ਼ੀਨ ਆਪਰੇਟਰ ਆਸਾਮੀ ਲਈ ਚੋਣ ਕਰੇਗੀ। ਇਸ ਵਾਸਤੇ ਲੜਕੇ ਦੀ ਉਮਰ- 18 ਤੋਂ 35 ਸਾਲ, ਪੜ੍ਹਾਈ 8ਵੀਂ, 10ਵੀਂ ਜਾਂ 12ਵੀਂ ਤੱਕ ਲਾਜ਼ਮੀ ਹੈ। ਤਨਖਾਹ ਬਾਰੇ ਦੱਸਦਿਆਂ ਸ੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਉਮੀਦਵਾਰ ਨੂੰ ਟਰੇਨਿੰਗ ਦੌਰਾਨ 10700 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਤਨਖਾਹ ਦਿੱਤੀ ਜਾਵੇਗੀ। ਨਾਮਾਤਰ ਖਰਚੇ ਉੱਪਰ ਰਿਹਾਇਸ਼ ਵੀ ਉਪਲੱਬਧ ਕਰਵਾਈ ਜਾਵੇਗੀ। ਤਜਰਬੇਕਾਰ ਵਿਅਕਤੀਆਂ ਲਈ ਤਨਖਾਹ ਵੱਧ ਵੀ ਹੋ ਸਕਦੀ ਹੈ।
ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਮੋਗਾ ਨੇ ਅੱਗੇ ਦੱਸਿਆ ਕਿ ਚਾਹਵਾਨ ਉਮੀਦਵਾਰ ਵਧੇਰੇ ਜਾਣਕਾਰੀ ਲਈ 62392-66860 ਉੱਪਰ ਵੀ ਸੰਪਰਕ ਕਰ ਸਕਦੇ ਹਨ। ਇਸ ਰੋਜ਼ਗਾਰ ਕੈਂਪ ਵਿੱਚ ਭਾਗ ਲੈਣ ਲਈ ਪ੍ਰਾਰਥੀ ਆਪਣਾ ਰਜਿਊਮ (ਬਾਇਓ-ਡਾਟਾ) ਜਰੂਰ ਨਾਲ ਲੈ ਕੇ ਆਉਣ। ਸ੍ਰੀਮਤੀ ਪਰਮਿੰਦਰ ਕੌਰ ਨੇ ਮੋਗਾ ਜ਼ਿਲ੍ਹੇ ਦੇ ਸਮੂਹ ਯੋਗ ਲੜਕੇ ਲੜਕੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਰੋਜ਼ਗਾਰ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ ਨੂੰ ਯਕੀਨੀ ਬਣਾਉਣ।




