16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰSFC ਕੋਨਵੇਂਟ ਸਕੂਲ ਦੇ ਬੱਚਿਆਂ ਨੇ ਚੌਥੇ ਪੰਜਾਬ ਤਾਈਕਵਾਂਡੋ ਕਪ 2021...

SFC ਕੋਨਵੇਂਟ ਸਕੂਲ ਦੇ ਬੱਚਿਆਂ ਨੇ ਚੌਥੇ ਪੰਜਾਬ ਤਾਈਕਵਾਂਡੋ ਕਪ 2021 ਵਿੱਚ ਹਿੱਸਾ ਲੈ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ

ਵਿਜੇਤਾ ਖਿਡਾਰੀ ਮਨਿੰਦਰ ਸਿੰਘ (ਅੰਡਰ 14), ਬਰੌਂਜ਼ ਮੈਡਲ, ਆਰਿਅਨ (ਅੰਡਰ 14), ਬਰੌਂਜ਼ ਮੈਡਲ

ਮੋਗਾ (ਹਰਪਾਲ ਸਹਾਰਨ) : 20 ਤੋਂ 21 ਫਰਵਰੀ ਤਕ ਪਟਿਆਲਾ ਵਿਖੇ ਹੋਏ ਚੌਥੇ ਪੰਜਾਬ ਤਾਈਕਵਾਂਡੋ ਕਪ 2021 ਵਿੱਚ ਹਿੱਸਾ ਲੈ ਕੇ SFC ਕੋਨਵੇਂਟ ਸਕੂਲ, ਫਤਹਿਗੜ ਕੋਰੋਟਾਣਾ, ਜ਼ਿਲਾ ਮੋਗਾ ਦੇ ਬੱਚਿਆਂ ਨੇ ਸਕੂਲ ਦਾ ਨਾਮ ਰੋਸ਼ਨ ਕੀਤਾ

ਚੌਥੇ ਪੰਜਾਬ ਤਾਈਕਵਾਂਡੋ ਕਪ 2021 ਦਾ ਉਦਘਾਟਨ ਪੰਜਾਬ ਪੁਲਿਸ ਦੇ ਏ.ਡੀ.ਜੀ.ਪੀ. ਸ਼੍ਰੀ ਅਰਪਿਤ ਸ਼ੁਕਲਾ ਆਈ.ਪੀ.ਐਸ. ਜੀ ਦੁਆਰਾ ਕੀਤਾ ਗਿਆ

ਵਿਜੇਤਾ ਖਿਡਾਰੀ ਮਨਿੰਦਰ ਸਿੰਘ (ਅੰਡਰ 14), ਬਰੌਂਜ਼ ਮੈਡਲ, ਆਰਿਅਨ (ਅੰਡਰ 14), ਬਰੌਂਜ਼ ਮੈਡਲ, ਅਤੇ ਮਾਸਟਰ ਕੇਹਰ ਸਿੰਘ ਕੋਚ ਜੀ ਦਾ ਮੋਗਾ ਪਹੁੰਚਣ ਤੇ ਸਕੂਲ ਦੇ ਡਾਇਰੈਕਟਰ ਅਭਿਸ਼ੇਕ ਜਿੰਦਲ ਜੀ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ

ਸਕੂਲ ਦੀ ਡਾਇਰੈਕਟਰ ਸ਼੍ਰੀਮਤੀ ਸ਼ੀਨਾਮ ਜਿੰਦਲ ਅਤੇ ਪ੍ਰਿੰਸੀਪਲ ਸ਼੍ਰੀਮਤੀ ਕੋਮਲ ਅਰੋੜਾ ਜੀ ਨੇ ਵਿਜੇਤਾ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਦੱਸਿਆ ਕੇ ਬੱਚਿਆਂ ਵਾਸਤੇ ਤਾਈਕਵਾਂਡੋ ਮਾਰਸ਼ੀਆਲ ਆਰਟਸ ਬਹੁਤ ਹੀ ਜ਼ਰੂਰੀ ਹੈ ਇਹ ਬੱਚੇ ਅੱਗੇ ਵੀ ਇਸ ਤਰ੍ਹਾਂ ਦੇ ਮੁਕਾਬਲੇ ਖੇਡਦੇ ਰਹਿਣਗੇ ਤੇ ਸਕੂਲ ਦਾ ਨਾਮ ਰੋਸ਼ਨ ਕਰਦੇ ਰਹਿਣਗੇ

ਇਸ ਮੌਕੇ ਸਕੂਲ ਦੇ ਡਾਇਰੈਕਟਰ ਅਤੇ ਪ੍ਰਿੰਸੀਪਲ ਨੇ ਕੋਚ ਕੇਹਰ ਸਿੰਘ ਜੀ ਦੀ ਵਧੀਆ ਟ੍ਰੇਨਿੰਗ ਕਰਕੇ ਬੱਚਿਆਂ ਦੇ ਮੈਡਲ ਜਿੱਤਣ ਤੇ ਵਧਾਈ ਦਿੱਤੀ

Today Now News

RELATED ARTICLES
- Advertisment -

POPULAR POSTS