17.4 C
Chandigarh

TODAY NOW NEWS

Friday, March 20, 2026
HomeWEIRD NEWSਗੁਰੂ ਹਰਸਹਾਏ ਦੇ ਰਹਿਣ ਵਾਲੇ ਨੌਜਵਾਨ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ...

ਗੁਰੂ ਹਰਸਹਾਏ ਦੇ ਰਹਿਣ ਵਾਲੇ ਨੌਜਵਾਨ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ : ਮਾਂ ਨੇ ਲਗਾਏ ਨੂੰਹ ਤੇ ਗੰਭੀਰ ਆਰੋਪ

ਮ੍ਰਿਤਕ ਦਾ ਵਿਆਹ ਪੰਜ ਮਹੀਨੇ ਪਹਿਲਾਂ ਮਮਤਾ ਨਾਮ ਦੀ ਲੜਕੀ ਜੋ ਡੀ.ਜੇ. ਐਂਕਰ ਹੈ, ਨਾਲ ਹੋਇਆ ਸੀ

ਮੋਗਾ (ਹਰਪਾਲ ਸਹਾਰਨ) : ਗੁਰੂ ਹਰਸਹਾਏ ਦੇ ਪਿੰਡ ਚੱਕ ਮੇਰਾ ਵੀਰਾ ਦੀ ਰਹਿਣ ਵਾਲੀ ਕੁਲਵੰਤ ਕੌਰ ਨੇ ਆਪਣੀ ਨੂੰਹ ਮਮਤਾ ਉੱਪਰ ਗੰਭੀਰ ਆਰੋਪ ਲਗਾਉਂਦੇ ਹੋਏ ਕਿਹਾ ਕਿ ਪੰਜ ਮਹੀਨੇ ਪਹਿਲਾਂ ਉਸ ਦੇ ਪੁੱਤ ਨਿਰਵੈਰ ਸਿੰਘ ਦਾ ਵਿਆਹ ਮਮਤਾ ਨਾਮ ਦੀ ਲੜਕੀ ਨਾਲ ਹੋਇਆ ਸੀ । ਵਿਆਹ ਮਗਰੋਂ ਉਸ ਦੀ ਨੂੰਹ ਮਮਤਾ ਕੌਰ ਨੇ ਪਹਿਲਾਂ ਤਾਂ ਉਸ ਦੇ ਪੁੱਤਰ ਨੂੰ ਘਰੋਂ ਵੱਖ ਕਰ ਦਿੱਤਾ। ਫੇਰ ਵਿਆਹ ਪਿੱਛੋਂ ਉਨ੍ਹਾਂ ਦਾ ਪੁੱਤਰ ਪਤਨੀ ਨਾਲ ਮੋਗਾ ਦੇ ਦੁੱਨੇਕੇ ਸਥਿਤ ਬਾਬਾ ਜੀਵਨ ਸਿੰਘ ਨਗਰ ਵਿਚ ਆ ਕੇ ਰਹਿਣ ਲੱਗਿਆ ਸੀ। ਮਮਤਾ, ਡੀਜੇ ਵਿਚ ਐਂਕਰਿੰਗ ਕਰਦੀ ਸੀ। ਮਾਂ ਕੁਲਵੰਤ ਕੌਰ ਨੇ ਦੋਸ਼ ਲਾਏ ਹਨ ਕਿ ਮੋਗਾ ਵਿਚ ਆਉਣ ਮਗਰੋਂ ਉਸ ਦੀ ਨੂੰਹ ਮਮਤਾ ਨੇ ਕਦੇ ਵੀ ਪੁੱਤਰ ਨੂੰ ਉਸ ਦੇ ਨਾਲ ਮਿਲਣ ਨਹੀਂ ਦਿੱਤਾ ਸੀ। ਪੁੱਤਰ ਨਿਰਵੈਰ ਫੋਨ ਕਰ ਕੇ ਦੱਸਦਾ ਹੁੰਦਾ ਸੀ ਕਿ ਮਮਤਾ ਬਹੁਤ ਮਾੜਾ ਸਲੂਕ ਕਰਦੀ ਹੈ ਤੇ ਲੜਦੀ ਹੈ। ਓਧਰ ਨਿਰਵੈਰ ਦੀ ਵਿਧਵਾ ਮਮਤਾ ਨੇ ਕਿਹਾ ਹੈ ਕਿ ਜਦੋਂ ਵੀ ਕਿਤੇ ਫੰਕਸ਼ਨ ਹੁੰਦਾ ਸੀ, ਪਤੀ ਛੱਡ ਕੇ ਆਉਂਦਾ ਸੀ ਤੇ ਲੈਣ ਜਾਂਦਾ ਸੀ। ਐਤਵਾਰ ਨੂੰ ਵੀ ਉਹ ਸਵੇਰੇ ਉਸ ਨੂੰ ਫੰਕਸ਼ਨ ਛੱਡ ਕੇ ਆਇਆ ਪਰ ਬਾਅਦ ਵਿਚ ਉਹ ਲਗਾਤਾਰ ਫੋਨ ਕਰਦੀ ਰਹੀ ਜਦਕਿ ਪਤੀ ਨੇ ਫੋਨ ਨਹੀਂ ਚੁੱਕਿਆ ਸੀ। ਉਦੋਂ ਉਸ ਨੇ ਸਹੇਲੀ ਨੂੰ ਆਪਣੇ ਘਰ ਭੇਜਿਆ ਤਾਂ ਉਸ ਨੇ ਇਤਲਾਹ ਕੀਤੀ ਕਿ ਨਿਰਵੈਰ ਨੇ ਫਾਹਾ ਲੈ ਲਿਆ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਮਥੁਰਾ ਦਾਸ ਸਿਵਲ ਹਸਪਤਾਲ ਵਿਚ ਉਸ ਦਾ ਪੋਸਟਮਾਰਟਮ ਕਰਵਾਇਆ ਹੈ। ਥਾਣਾ ਸਿਟੀ ਵੰਨ ਦੀ ਪੁਲਿਸ ਮੁਤਾਬਕ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

Today Now News

RELATED ARTICLES
- Advertisment -

POPULAR POSTS