ਗਿਰਫ਼ਤਾਰ ਨੌਜਵਾਨਾਂ ਦੀ ਰਿਹਾਈ ਵਾਸਤੇ ਇਹ ਮਾਰਚ ਪਿੰਡ ਹਰੀ ਨੌ ਤੋਂ ਉਦੇਕਰਨ ਤਕ ਕੱਢਿਆ ਗਿਆ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਦਿੱਲੀ ਸੰਘਰਸ਼ ਦੌਰਾਨ ਗਿਰਫਤਾਰ ਨੌਜਵਾਨਾਂ ਦੇ ਹਕ ਚ ਵਿਸ਼ਾਲ ਮਾਰਚ ਦੀਪ ਸਿੱਧੂ, ਲਖਾ ਸਿਧਾਣਾ ਅਤੇ ਦਿੱਲੀ ਚ ਗਿਰਫਤਾਰ ਨੌਜਵਾਨਾਂਦੇ ਹਕ ਚ ਪਿੰਡ ਹਰੀ ਨੌ ਤੋਂ ਉਦੇਕਰਨ ਤਕ ਮਾਰਚ ਕੱਢਿਆ ਗਿਆ। ਇਸ ਦੌਰਾਨ ਵੱਡੀ ਗਿਣਤੀ ਚ ਨੌਜਵਾਨਾਂ ਨੇ ਸ਼ਿਰਕਤ ਕੀਤੀ।ਕਿਸਾਨ ਅੰਦੋਲਨ ਦੌਰਾਨ 26 ਜਨਵਰੀ ਦੀ ਲਾਲ ਕਿਲੇਘਟਨਾ ਤੋਂ ਬਾਅਦ ਗਿਰਫਤਾਰ ਨੌਜਵਾਨਾਂ, ਦੀਪ ਸਿੱਧੂ ਅਤੇ ਲਖਾ ਸਿਧਾਣਾ ਦੇ ਹਕ ਚ ਨੌਜਵਾਨਾਂ ਵੱਲੋ ਮਾਰਚ ਕੀਤਾਗਿਆ। ਇਹ ਮਾਰਚ ਪਿੰਡ ਹਰੀ ਨੌ ਤੋਂ ਸ਼ੁਰੂ ਹੋਇਆ ਅਤੇ ਵਖ ਵਖ ਪਿੰਡਾਂ ਚੋਂ ਹੁੰਦਾ ਹੋਇਆ ਦੀਪ ਸਿੱਧੂਦੇ ਜੱਦੀ ਪਿੰਡ ਉਦੇਕਰਨ ਵਿਖੇ ਪਹੁੰਚਿਆ। ਇਸ ਦੌਰਾਨ ਸੰਬੋਧਨ ਕਰਦਿਆ ਵਖ ਵਖ ਬੁਲਾਰਿਆਂ ਨੇ ਕਿਹਾ ਕਿਕਿਸਾਨ ਅੰਦੋਲਨ ਵਿਚ ਜਿੱਤ ਪਕੀ ਹੈ। ਉਹਨਾਂ ਕਿਹਾ ਕਿ ਸਾਨੂੰ ਗਿਰਫਤਾਰ ਨੌਜਵਾਨਾਂ ਦੀ ਰਿਹਾਈ ਲਈ ਇਕਜੁੱਟਹੋ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਉਹਨਾ 23 ਫਰਵਰੀ ਨੂੰ ਪਿੰਡ ਮਹਿਰਾਜ ਵਿਖੇ ਹੋ ਰਹੇ ਇਕਠ ਵਿਚਨੌਜਵਾਨਾਂ ਨੂੰ ਵੱਡੀ ਗਿਣਤੀ ਚ ਪਹੁੰਚਣ ਦੀ ਅਪੀਲ ਕੀਤੀ।






