17.1 C
Chandigarh

TODAY NOW NEWS

Friday, March 20, 2026
HomeWEIRD NEWSਅਮਰੀਕਾ ਦੇ ਨਿਊ ਓਰੀਲੀਅਨਸ ਵਿਖੇ ਬੰਦੂਕ ਦੀ ਦੁਕਾਨ 'ਤੇ ਇਕ ਵਿਅਕਤੀ ਨੇ...

ਅਮਰੀਕਾ ਦੇ ਨਿਊ ਓਰੀਲੀਅਨਸ ਵਿਖੇ ਬੰਦੂਕ ਦੀ ਦੁਕਾਨ ‘ਤੇ ਇਕ ਵਿਅਕਤੀ ਨੇ ਚਲਾਈਆਂ ਅੰਨੇਵਾਹ ਗੋਲੀਆਂ

ਦੁਕਾਨ ਕਰਮਚਾਰੀਆਂ ਨੇ ਵੀ ਜਵਾਬੀ ਫਾਇਰਿੰਗ ਕਰ ਹਮਲਾਵਰ ਨੂੰ ਕੀਤਾ ਖ਼ਤਮ

ਮੇਤੈਰੀ (ਅਮਰੀਕਾ) (ਏਜੇਂਸੀ) : ਸਥਾਨਿਕ ਇਲਾਕੇ ਵਿੱਚ ਇਕ ਬੰਦੂਕ ਦੀ ਦੁਕਾਨ ‘ਤੇ ਜਦੋ ਇਕ ਵਿਅਕਤੀ ਨੇ ਅੰਨੇਵਾਹ ਗੋਲੀਆਂ ਦੀ ਬਰਸਾਤ ਕਰ ਦਿੱਤੀ ਤਾਂ ਉੱਥੇ ਮੌਜੂਦ ਗਾਹਕਾਂ ਅਤੇ ਕਰਮਚਾਰੀਆਂ ਨੇ ਹਮਲਾਵਰ ਨੂੰ ਵੀ ਗੋਲ਼ੀ ਚਲਾ ਕੇ ਮਾਰ ਦਿੱਤਾ।

ਜੈਫਰਸਨ ਪੈਰਿਸ ਸ਼ੈਰਿਫ ਦੇ ਦਫ਼ਤਰ ਤੋਂ ਜਾਰੀ ਬਿਆਨ ਵਿਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਕੇ ਮੇਤੈਰੀ ਵਿਚ ਹੋਈ ਇਹ ਘਟਨਾ ਦੁਪਹਿਰ ਦੀ ਹੈ। ਹਮਲਾਵਰ ਨੇ ਪਹਿਲੇ ਦਾਖਲ ਹੁੰਦੇ ਹੀ ਦੋ ਲੋਕਾਂ ਨੂੰ ਨਿਸ਼ਾਨਾ ਬਣਾਇਆ। ਇਸ ਪਿੱਛੋਂ ਉੱਥੇ ਮੌਜੂਦ ਲੋਕਾਂ ਅਤੇ ਕਰਮਚਾਰੀਆਂ ਨੇ ਵੀ ਗੋਲ਼ੀ ਚਲਾਈ ਜਿਸ ਵਿਚ ਹਮਲਾਵਰ ਮਾਰਿਆ ਗਿਆ। ਗੋਲ਼ੀ ਚੱਲਣ ਵਿਚ ਦੋ ਹੋਰ ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਜਿੱਥੇ ਦੋਵਾਂ ਦੀ ਹਾਲਤ ਸਥਿਰ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਹਮਲੇ ਵਿਚ ਉਸ ਦੇ ਹੋਰ ਸਾਥੀ ਵੀ ਹੋ ਸਕਦੇ ਹਨ। ਘਟਨਾ ਕਿਉਂ ਅਤੇ ਕਿਸ ਤਰ੍ਹਾਂ ਹੋਈ, ਇਸ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰ ਸਮੇਤ ਤਿੰਨੋਂ ਮਰਨ ਵਾਲਿਆਂ ਦੀ ਅਜੇ ਤਕ ਪਛਾਣ ਨਹੀਂ ਹੋਈ ਹੈ। ਚਸ਼ਮਦੀਦਾਂ ਦਾ ਕਹਿਣਾ ਸੀ ਕਿ ਜਿਵੇਂ ਸ਼ੂਟਿੰਗ ਰੇਂਜ ਵਿਚ ਗੋਲ਼ੀਆਂ ਚੱਲਣ ਦੀ ਆਵਾਜ਼ ਹੁੰਦੀ ਹੈ, ਉਸ ਤੋਂ ਜ਼ਿਆਦਾ ਤੇਜ਼ ਇਨ੍ਹਾਂ ਗੋਲ਼ੀਆਂ ਦੀ ਆਵਾਜ਼ ਸੀ।

Today Now News

RELATED ARTICLES
- Advertisment -

POPULAR POSTS