ਮ੍ਰਿਤਕ ਆਪਣੇ ਪਿੱਛੇ ਪਤਨੀ , ਤਿੰਨ ਲੜਕੀਆਂ ਅਤੇ ਇੱਕ ਲੜਕਾ ਛੱਡ ਗਿਆ ਹੈ

ਤਲਵੰਡੀ ਭਾਈ (ਹਰਜਿੰਦਰ ਸਿੰਘ ਕਤਨਾ) : ਇੱਥੋਂ ਨਜਦੀਕੀ ਪਿੰਡ ਫਿਰੋਜ਼ਸ਼ਾਹ ਵਿੱਚ 30 ਫੁੱਟ ਦੇ ਕਰੀਬ ਮਿੱਟੀ ਦੀ ਢਿੱਗ ਡਿੱਗਣ ਕਰਕੇ ਇੱਕ ਮਜਦੂਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਜਸਵੀਰ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਫਿਰੋਜ਼ਸ਼ਾਹ ਵਜੋ ਹੋਈ ਹੈ। ਮ੍ਰਿਤਕ 37 ਸਾਲਾਂ ਦਾ ਸੀ ਅਤੇ ਉਹ ਆਪਣੇ ਪਿੱਛੇ ਪਤਨੀ , ਤਿੰਨ ਲੜਕੀਆਂ ਅਤੇ ਇੱਕ ਲੜਕਾ ਛੱਡ ਗਿਆ ਹੈ। ਇਹ ਸਾਰੇ ਹੀ ਬੱਚੇ ਅਜੇ ਬਹੁਤ ਛੋਟੀ ਉਮਾਰ ਦੇ ਹਨ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਜਸਵੀਰ ਸਿੰਘ ਰੇਲਵੇ ਦੇ ਠੇਕੇਦਾਰ ਨਾਲ ਦਿਹਾੜੀ ਤੇ ਮਜਦੂਰੀ ਕਰਦਾ ਹੈ। ਘਟਨਾ ਮੌਕੇ ਜਸਵੀਰ ਸਿੰਘ ਠੇਕੇਦਾਰ ਨਾਲ ਮਿਲਕੇ ਫਿਰੋਜ਼ਸਾਹ ਤੋਂ ਕਰਮੂਵਾਲਾ ਰਸਤੇ ਤੇ ਬਣੇ ਅੰਡਰਬਰਿੱਜ਼ ਤੇ ਪਾਣੀ ਦੀ ਨਿਕਾਸੀ ਲਈ ਬਣੀ ਖੂਹੀ ਵਿੱਚ ਪਾਈਪਾਂ ਪਾ ਰਿਹਾ ਸੀ ਕਿ ਅਚਾਨਕ ਉਸ ਉਪਰ ਮਿੱਟੀ ਦੀ ਢਿੱਗ ਡਿੱਗ ਪਈ ਪਰ ਮੌਕੇ ਤੇ ਕੋਈ ਮਿੱਟੀ ਹਟਾਉਣ ਦਾ ਸਾਧਨ ਨਾ ਹੋਣ ਕਰਕੇ ਆਸ ਪਾਸ ਦੇ ਲੋਕਾਂ ਇਕੱਠੇ ਹੋ ਕੇ ਆਪਣੇ ਪੱਧਰ ਤੇ ਮਿੱਟੀ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤੀ ਪਰ ਜਦੋਂ ਤੱਕ ਮਿੱਟੀਂ ਹਟਦੀ ਉਸ ਵਕਤ ਕਾਫੀ ਦੇਰ ਹੋ ਚੁੱਕੀ ਸੀ । ਮ੍ਰਿਤਕ ਨੂੰ ਇੱਕ ਵਾਰ ਐਬੂਲੈਸ ਰਾਹੀ ਹਸਪਤਾਲ ਵੀ ਲਿਜਾਇਆ ਗਿਆ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਇਨਸਾਫ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਰੇਲਵੇ ਦੇ ਪੁਲਸ ਅਧਿਕਾਰੀ ਛਿੰਦਰ ਪਾਲ ਨਾਲ ਮਾਮਲੇ ਸਬੰਧੀ ਗਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਕੁੱਝ ਵੀ ਕਹਿਣ ਤੋ ਇਨਕਾਰ ਕਰ ਦਿੱਤਾ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਮੀਡੀਆ ਨਾਲ ਗਲਬਾਤ ਕਰਦੇ ਹੋਏ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਅਤੇ ਪਰਿਵਾਰ ਨੂੰ ਸਰਕਾਰੀ ਨੋਕਰੀ ਸਮੇਤ ਆਰਥਿਕ ਸਹਾਇਤਾ ਕਰਨ ਦੀ ਮੰਗ ਕੀਤੀ ਹੈ।






