16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬਰਨਾਲਾ ਦੀ ਅਨਾਜ ਮੰਡੀ 'ਚ ਮਹਾ ਕਿਸਾਨ ਰੈਲੀ ਦੌਰਾਨ ਕਿਸਾਨਾਂ ਦਾ ਹੋਇਆ...

ਬਰਨਾਲਾ ਦੀ ਅਨਾਜ ਮੰਡੀ ‘ਚ ਮਹਾ ਕਿਸਾਨ ਰੈਲੀ ਦੌਰਾਨ ਕਿਸਾਨਾਂ ਦਾ ਹੋਇਆ ਬੇਮਿਸਾਲ ਭਰਵਾਂ ਇਕੱਠ

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਬਰਨਾਲਾ ਦੀ ਅਨਾਜ ਮੰਡੀ ਵਿੱਚ ਲੱਖਾਂ ਦੀ ਤਦਾਦ ਚ ਪੁੱਜੇ ਕਿਸਾਨ ਮਰਦ ਔਰਤਾਂ ਤੇ ਮਜ਼ਦੂਰਾਂ ਵੱਲੋਂ ਇਕਜੁਟਤਾ ਦਾ ਸੱਦਾ

ਬਰਨਾਲਾ (ਕਰਨਪਰੀਤ ਧੰਦਰਾਲ) : ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਬਰਨਾਲਾ ਦੀ ਅਨਾਜ ਮੰਡੀ ਵਿੱਚ ਲੱਖਾਂ ਦੀ ਤਦਾਦ ਚ ਪੁੱਜੇ ਕਿਸਾਨ ਮਰਦ ਔਰਤਾਂ ਤੇ ਮਜ਼ਦੂਰਾਂ ਵੱਲੋਂ ਇਕਜੁਟਤਾ ਦਾ ਸੱਦਾ ਦਿੰਦਿਆਂ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਮੁੱਢ ਬੰਨ੍ਹ ਦਿੱਤਾ ਹੈ।

ਮਹਾ ਰੈਲੀ ਵਿਚ ਸ਼ਾਮਲ ਹਜ਼ਾਰਾਂ ਦੀ ਤਦਾਦ ਸਿਰ ਤੇ ਪੀਲੀਆਂ ਚੁੰਨੀਆਂ ਲੈ ਤੇ ਹੱਥਾਂ ‘ਚ ਕਿਸਾਨੀ ਝੰਡੀ ਫੜ ਕੇ ਕਿਸਾਨ ਤੇ ਮਜ਼ਦੂਰ ਔਰਤਾਂ ਨੇ ਇਕ ਵੱਖਰਾ ਇਤਿਹਾਸ ਸਿਰਜ ਦਿੱਤਾ ਹੈ।

ਇਸ ਮਹਾ ਰੈਲੀ ਵਿਚ ਜਿੱਥੇ ਸੰਯੁਕਤ ਕਿਸਾਨ ਮੋਰਚੇ ਦੇ ਸੂਬਾ ਆਗੂਆਂ ਨੇ ਸ਼ਮੂਲੀਅਤ ਕੀਤੀ ਉਥੇ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਆਗੂ ਜੋਗਿੰਦਰ ਸਿੰਘ ਉਗਰਾਹਾਂ , ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਪ੍ਰੋ ਹਰਜੀਤ ਸਿੰਘ ਗਿੱਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸੇਵਾਮੁਕਤ ਪ੍ਰੋ ਪਰਮਿੰਦਰ ਸਿੰਘ , ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ , ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਪਵਿੱਤਰ ਸਿੰਘ ਵੀ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS