ਚੈੱਕ ਗਣਰਾਜ ਦੀ ਬਾਰਬੋਰਾ ਕ੍ਰੈਜੀਸਿਕੋਵਾ ਤੇ ਕੈਟਰੀਨਾ ਸਿਨੀਆਕੋਵਾ ਨੂੰ 6-2, 6-3 ਨਾਲ ਹਰਾ ਕੇ ਟੀਮ ਦੇ ਰੂਪ ਵਿਚ ਆਪਣਾ ਦੂਜਾ ਗਰੈਂਡ ਸਲੈਮ ਖ਼ਿਤਾਬ ਹਾਸਲ ਕੀਤਾ

ਮੈਲਬੌਰਨ (ਏਜੇਂਸੀ) : ਚੈੱਕ ਗਣਰਾਜ ਦੀ ਬਾਰਬੋਰਾ ਕ੍ਰੈਜੀਸਿਕੋਵਾ ਤੇ ਕੈਟਰੀਨਾ ਸਿਨੀਆਕੋਵਾ ਨੂੰ 6-2, 6-3 ਨਾਲ ਹਰਾ ਕੇ ਬੈਲਜੀਅਮ ਦੀ ਏਲਿਸ ਮਰਟੇਂਸ ਤੇ ਬੇਲਾਰੂਸ ਦੀ ਆਰਿਅਨਾ ਸਬਾਲੇਂਕਾ ਦੀ ਜੋੜੀ ਨੇ ਸ਼ੁੱਕਰਵਾਰ ਨੂੰ ਇੱਥੇ ਸਿੱਧੇ ਸੈੱਟਾਂ ਵਿਚ ਜਿੱਤ ਦਰਜ ਕਰ ਕੇ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਡਬਲਜ਼ ਦਾ ਖ਼ਿਤਾਬ ਜਿੱਤਿਆ। ਮਰਟੇਂਸ ਤੇ ਸਬਾਲੇਂਕਾ ਦੀ ਜੋੜੀ ਨੇ ਫਾਈਨਲ ਵਿਚ ਟੀਮ ਦੇ ਰੂਪ ਵਿਚ ਆਪਣਾ ਦੂਜਾ ਗਰੈਂਡ ਸਲੈਮ ਖ਼ਿਤਾਬ ਹਾਸਲ ਕੀਤਾ। ਉਨ੍ਹਾਂ ਨੇ 2019 ਵਿਚ ਯੂਐੱਸ ਓਪਨ ਦਾ ਖ਼ਿਤਾਬ ਵੀ ਜਿੱਤਿਆ ਸੀ। ਸਬਾਲੇਂਕਾ ਤੇ ਮਰਟੇਂਸ ਨੇ ਆਖ਼ਰੀ ਗੇਮ ਵਿਚ ਤਿੰਨ ਚੈਂਪੀਅਨਸ਼ਿਪ ਪੁਆਇੰਟ ਗੁਆਏ। ਸਬਾਲੇਂਕਾ ਨੇ ਏਸ ਲਾ ਕੇ ਚੌਥਾ ਚੈਂਪੀਅਨਸ਼ਿਪ ਪੁਆਇੰਟ ਹਾਸਲ ਕੀਤਾ ਜਿਸ ਤੋਂ ਬਾਅਦ ਸਿਨੀਆਕੋਵਾ ਦਾ ਬੈਕਹੈਂਡ ਬਾਹਰ ਚਲਾ ਗਿਆ। ਕ੍ਰੈਜੀਸਿਕੋਵਾ ਤੇ ਸਿਨੀਆਕੋਵਾ ਨੇ 2018 ਵਿਚ ਵਿੰਬਲਡਨ ਤੇ ਫਰੈਂਚ ਓਪਨ ਦੇ ਡਬਲਜ਼ ਖ਼ਿਤਾਬ ਜਿੱਤੇ ਸਨ। ਕ੍ਰੈਜੀਸਿਕੋਵਾ ਨੇ ਮਿਕਸਡ ਡਬਲਜ਼ ਦੇ ਫਾਈਨਲ ਵਿਚ ਵੀ ਥਾਂ ਬਣਾਈ ਸੀ।





