17.1 C
Chandigarh

TODAY NOW NEWS

Friday, March 20, 2026
HomeWEIRD NEWSਪਿਤਾ ਨੇ ਧੀ ਪੁੱਤ ਨੂੰ ਜ਼ਹਿਰ ਦੇਣ ਤੋਂ ਬਾਅਦ ਖੁਦ ਜ਼ਹਿਰ ਨਿਗਲ...

ਪਿਤਾ ਨੇ ਧੀ ਪੁੱਤ ਨੂੰ ਜ਼ਹਿਰ ਦੇਣ ਤੋਂ ਬਾਅਦ ਖੁਦ ਜ਼ਹਿਰ ਨਿਗਲ ਕੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

ਧੀ ਦੀ ਹੋਈ ਮੌਤ, ਪੁੱਤ ਦੀ ਤੇ ਪਿਤਾ ਦੀ ਹਾਲਤ ਬਣੀ ਹੋਈ ਗੰਭੀਰ

ਸ੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਇਕ ਪਿਤਾ ਨੇ ਪਹਿਲਾਂ ਆਪਣੇ ਪੁੱਤ ਤੇ ਧੀ ਨੂੰ ਸਲਫਾਸ ਖੁਆਈ ਤੇ ਬਾਅਦ ‘ਚ ਖ਼ੁਦ ਵੀ ਨਿਗਲ ਲਈ। ਇਸ ਕਾਰਨ ਧੀ ਦੀ ਮੌਤ ਹੋ ਗਈ, ਜਦਕਿ ਪਿਤਾ ਤੇ ਪੁੱਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਨਵੀਨ ਕੁਮਾਰ ਭੋਲਾ ਪੁੱਤਰ ਸ਼ਰਨਦਾਸ ਇਕ ਨਿੱਜੀ ਐਂਬੂਲੈਂਸ ਚਲਾਉਣ ਦਾ ਕੰਮ ਕਰਦਾ ਹੈ। ਬੀਤੀ ਦੇਰ ਰਾਤ ਸ਼ੱਕੀ ਹਾਲਾਤ ‘ਚ ਉਸ ਨੇ ਆਪਣੀ ਧੀ ਗੁੱਡੀ (7) ਅਤੇ ਪੁੱਤ ਕਾਕਾ (5) ਨੂੰ ਸਲਫਾਸ ਖੁਆ ਦਿੱਤੀ ਤੇ ਉਪਰੰਤ ਖੁਦ ਵੀ ਨਿਗਲ ਲਈ। ਘਰ ਵਾਲਿਆਂ ਨੇ ਪਤਾ ਚਲਦਿਆਂ ਹੀ ਉਨ੍ਹਾਂ ਨੂੰ ਨੇੜਲੇ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ, ਜਿਥੋਂ ਤਿੰਨਾਂ ਨੂੰ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ।

ਥਾਣਾ ਸਿਟੀ ਇੰਚਾਰਜ ਮੋਹਨ ਲਾਲ ਨੇ ਦੱਸਿਆ ਕਿ ਲੜਕੀ ਦੀ ਮੌਤ ਹੋ ਗਈ ਹੈ, ਜਦਕਿ ਪਿਓ-ਪੁੱਤ ਦੀ ਹਾਲਤ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਨਵੀਨ ਅਜੇ ਬਿਆਨ ਦੇਣ ਦੀ ਹਾਲਤ ‘ਚ ਨਹੀਂ ਹੈ। ਬਿਆਨ ਦਰਜ ਕਰਨ ਉਪਰੰਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

Today Now News

RELATED ARTICLES
- Advertisment -

POPULAR POSTS