ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ’ਚ ਸੋਨੇ ਦੀ ਕੀਮਤ 717 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋ ਗਿਆ

ਨਵੀਂ ਦਿੱਲੀ (ਏਜੇਂਸੀ) : ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਬੁੱਧਵਾਰ ਨੂੰ ਜ਼ਬਰਦਸਤ ਗਿਰਾਵਟ ਰਹੀ। ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ’ਚ ਸੋਨੇ ਦੀ ਕੀਮਤ 717 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋ ਕੇ 46,102 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਇਸ ਤੋਂ ਪਿਛਲੇ ਕਾਰੋਬਾਰ ’ਚ ਸੋਨੇ ਦਾ ਮੁੱਲ 46,819 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। ਐੱਚਡੀਐੱਫਸੀ ਸਿਕਉਰਿਟੀਜ਼ ਮੁਤਾਬਕ ਬੁੱਧਵਾਰ ਨੂੰ ਚਾਂਦੀ ਦੀ ਕੀਮਤ ’ਚ ਵੀ ਗਿਰਾਵਟ ਦੇਖਣ ਨੂੰ ਮਿਲੀ। ਦਿੱਲੀ ’ਚ ਚਾਂਦੀ ਦੀ ਕੀਮਤ 1,274 ਰੁਪਏ ਦੀ ਕਮੀ ਦੇ ਨਾਲ 68,239 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਰਹੀ। ਪਿਛਲੇ ਕਾਰੋਬਾਰ ’ਚ ਚਾਂਦੀ 69,513 ਰੁਪਏ ਪ੍ਰਤੀ ਕਿਲੋਗ੍ਰਾਮ ਸੀ।
ਐੱਚਡੀਐੱਫਸੀ ਸਿਕਉਰਿਟੀਜ਼ ਸੀਨੀਅਰ ਐਨਾਲਿਸਟ (ਕਮੋਡਿਟੀਜ਼) ਤਪਨ ਪਟੇਲ ਅਨੁਸਾਰ ਵਿਸ਼ਵ ਪੱਧਰ ’ਤੇ ਸੋਨੇ ਦੀਆਂ ਕੀਮਤਾਂ ’ਚ ਗਿਰਾਵਟ ਦੀ ਵਜ੍ਹਾ ਨਾਲ ਦਿੱਲੀ ’ਚ 24 ਕੈਰੇਟ ਦੇ ਸੋਨੇ ਦੀ ਕੀਮਤ 717 ਰੁਪਏ ਪ੍ਰਤੀ 10 ਗ੍ਰਾਮ ਤਕ ਡਿੱਗ ਗਏ। ਅੰਤਰਰਾਸ਼ਟਰੀ ਬਾਜ਼ਾਰ ’ਚ ਸੋਨਾ 1,786 ਅਮਰੀਕੀ ਡਾਲਰ ਪ੍ਰਤੀ ਔਸ ਤੇ ਚਾਂਦੀ 27.10 ਡਾਲਰ ਪ੍ਰਤੀ ਔਸ ’ਤੇ ਸਪਾਟ ਰਹੀ।






