17.1 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਸਟੇਫਾਨੋਸ ਸਿਤਸਿਪਾਸ ਹੱਥੋਂ ਹਾਰ ਕੇ ਰਾਫੇਲ ਨਡਾਲ ਆਸਟ੍ਰੇਲੀਅਨ ਓਪਨ 'ਚੋਂ ਬਾਹਰ

ਸਟੇਫਾਨੋਸ ਸਿਤਸਿਪਾਸ ਹੱਥੋਂ ਹਾਰ ਕੇ ਰਾਫੇਲ ਨਡਾਲ ਆਸਟ੍ਰੇਲੀਅਨ ਓਪਨ ‘ਚੋਂ ਬਾਹਰ

ਦੂਜੇ ਪਾਸੇ ਰੂਬਲੇਵ ਨੂੰ ਹਰਾ ਕੇ ਮੇਦਵੇਦੇਵ ਨੇ ਆਖ਼ਰੀ ਚਾਰ ‘ਚ ਥਾਂ ਕੀਤੀ ਪੱਕੀ

ਮੈਲਬੌਰਨ (ਏਜੇਂਸੀ ) : ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਰਾਫੇਲ ਨਡਾਲ ਬੁੱਧਵਾਰ ਨੂੰ ਇੱਥੇ ਆਸਟ੍ਰੇਲੀਅਨ ਓਪਨ ਦੇ ਕੁਆਰਟਰ ਫਾਈਨਲ ਵਿਚ ਸਟੇਫਾਨੋਸ ਸਿਤਸਿਪਾਸ ਹੱਥੋਂ ਹਾਰ ਕੇ ਟੂਰਨਾਮੈਂਟ ‘ਚੋਂ ਬਾਹਰ ਹੋ ਗਏ। ਸਪੈਨਿਸ਼ ਖਿਡਾਰੀ ਨਡਾਲ ਨੂੰ ਸਿਤਸਿਪਾਸ ਨੇ ਪੰਜ ਸੈੱਟ ਤਕ ਚੱਲੇ ਸਖ਼ਤ ਮੁਕਾਬਲੇ ਵਿਚ 3-6, 2-6, 7-6, 6-4, 7-5 ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਇਹ ਮੁਕਾਬਲਾ ਚਾਰ ਘੰਟੇ ਤੇ ਅੱਠ ਮਿੰਟ ਤਕ ਚੱਲਿਆ।

ਨਡਾਲ ਨੂੰ ਸ਼ੁਰੂਆਤੀ ਦੋ ਸੈੱਟ ਜਿੱਤਣ ਵਿਚ ਵੱਧ ਪਰੇਸ਼ਾਨੀ ਨਹੀਂ ਹੋਈ ਪਰ ਇਸ ਤੋਂ ਬਾਅਦ ਵਿਸ਼ਵ ਦੇ ਪੰਜਵੇਂ ਨੰਬਰ ਦੇ ਖਿਡਾਰੀ ਸਿਤਸਿਪਾਸ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਤੀਜਾ ਸੈੱਟ ਟਾਈ ਬ੍ਰੇਕਰ ਵਿਚ ਜਿੱਤ ਲਿਆ। ਫਿਰ ਉਨ੍ਹਾਂ ਨੇ ਚੌਥਾ ਸੈੱਟ 6-4 ਨਾਲ ਜਿੱਤ ਕੇ ਮੈਚ ਦੇ ਨਤੀਜੇ ਨੂੰ ਪੰਜਵੇਂ ਸੈੱਟ ਤਕ ਪਹੁੰਚਾ ਦਿੱਤਾ। ਮੈਚ ਦੇ ਫ਼ੈਸਲਾਕੁਨ ਸੈੱਟ ਵਿਚ ਸਿਤਸਿਪਾਸ ਸਪੈਨਿਸ਼ ਖਿਡਾਰੀ ‘ਤੇ ਭਾਰੀ ਪਏ ਤੇ ਟਾਈ ਬ੍ਰੇਕਰ ਵਿਚ ਜਾ ਕੇ ਸੈੱਟ ਤੇ ਮੈਚ ਆਪਣੇ ਨਾਂ ਕਰ ਲਿਆ।

ਸਿਤਸਿਪਾਸ ਦਾ ਸੈਮੀਫਾਈਨਲ ਵਿਚ ਮੁਕਾਬਲਾ ਡੇਨਿਲ ਮੇਦਵੇਦੇਵ ਨਾਲ ਹੋਵੇਗਾ। ਉਥੇ ਰੂਸ ਦੇ ਖਿਡਾਰੀ ਮੇਦਵੇਦੇਵ ਨੇ ਗਰਮੀ ਕਾਰਨ ਮਾਸਪੇਸ਼ੀਆਂ ਵਿਚ ਖਿਛਾਅ ਤੋਂ ਬਾਅਦ ਵੀ ਕੁਆਰਟਰ ਫਾਈਨਲ ਵਿਚ ਹਮਵਤਨ ਆਂਦਰੇ ਰੂਬਲੇਵ ਨੂੰ ਹਰਾ ਕੇ ਸੈਮੀਫਾਈਨਲ ਵਿਚ ਥਾਂ ਪੱਕੀ ਕੀਤੀ। ਮੇਦਵੇਦੇਵ ਪਹਿਲੀ ਪਾਰ ਆਪਣੇ ਕਰੀਅਰ ਦੇ ਸੈਮੀਫਾਈਨਲ ਵਿਚ ਪੁੱਜੇ ਹਨ। ਸਤੰਬਰ 2020 ਵਿਚ ਯੂਐੱਸ ਓਪਨ ਦਾ ਖ਼ਿਤਾਬ ਜਿੱਤਣ ਤੋਂ ਬਾਅਦ ਤੋਂ ਮੇਦਵੇਦੇਵ ਨੇ ਚੋਟੀ ਦੇ 10 ਵਿਚ ਸ਼ਾਮਲ ਖਿਡਾਰੀਆਂ ਖ਼ਿਲਾਫ਼ ਆਪਣੇ ਸਾਰੇ ਮੈਚ ਜਿੱਤੇ ਹਨ। ਏਟੀਪੀ ਫਾਈਨਲਜ਼ ਚੈਂਪੀਅਨ ਮੇਦਵੇਦੇਵ ਪਿਛਲੇ 19 ਮੈਚਾਂ ਵਿਚ ਅਜੇਤੂ ਰਹਿੰਦੇ ਹੋਏ ਸੈਮੀਫਾਈਨਲ ਵਿਚ ਪੁੱਜੇ ਹਨ। ਚੌਥਾ ਦਰਜਾ ਹਾਸਲ ਇਸ ਖਿਡਾਰੀ ਨੇ ਰੁਬਲੇਵ ਨੂੰ 7-5, 6-3, 6-2 ਨਾਲ ਹਰਾ ਕੇ ਲਗਾਤਾਰ 19ਵੀਂ ਜਿੱਤ ਨਾਲ ਤੀਜੀ ਵਾਰ ਗਰੈਂਡ ਸਲੈਮ ਦੇ ਸੈਮੀਫਾਈਨਲ ਵਿਚ ਥਾਂ ਪੱਕੀ ਕੀਤੀ। ਮੇਰੇ ਖੱਬੇ ਪੈਰ ਵਿਚ ਕਾਫੀ ਦਰਦ ਹੋ ਰਿਹਾ ਸੀ ਤੇ ਆਖ਼ਰੀ ਤਿੰਨ ਅੰਕ ਲਈ ਕਾਫੀ ਸੰਘਰਸ਼ ਕਰਨਾ ਪਿਆ। ਸਾਡੇ ਲਗਭਗ 30 ਡਿਗਰੀ ਸੈਲਸੀਅਸ ਤਾਪਮਾਨ ਵਿਚ ਖੇਡੇ ਗਏ ਇਸ ਮੈਚ ਵਿਚ ਕਈ ਲੰਬੀਆਂ ਰੈਲੀਆਂ ਦੇਖਣ ਨੂੰ ਮਿਲੀਆਂ। ਬਿਹਤਰੀਨ ਮੈਚ ‘ਚ ਕਈ ਵਧੀਆ ਰੈਲੀਆਂ ਸ਼ਾਮਲ ਹਨ ਤੇ ਅੰਕ ਹਾਸਲ ਕਰਨ ਤੋਂ ਬਾਅਦ ਸਾਹ ਲੈਣ ਵਿਚ ਵੀ ਪਰੇਸ਼ਾਨੀ ਹੋ ਰਹੀ ਸੀ।

Today Now News

RELATED ARTICLES
- Advertisment -

POPULAR POSTS