17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਅਮਰੀਕਾ ਅਤੇ ਇਰਾਕੀ ਗੱਠਜੋੜ ਫ਼ੌਜ ਨੂੰ ਨਿਸ਼ਾਨਾ ਬਣਾ ਇਰਾਕ ਰਾਕਟ ਨਾਲ ਹਮਲਾ

ਅਮਰੀਕਾ ਅਤੇ ਇਰਾਕੀ ਗੱਠਜੋੜ ਫ਼ੌਜ ਨੂੰ ਨਿਸ਼ਾਨਾ ਬਣਾ ਇਰਾਕ ਰਾਕਟ ਨਾਲ ਹਮਲਾ

ਇਰਾਕ ਦੇ ਇਰਬਿਲ ਸ਼ਹਿਰ ‘ਚ ਹਵਾਈ ਅੱਡੇ ਨੇੜੇ ਹੋਇਆ ਇਹ ਹਮਲਾ : ਅੱਠ ਲੋਕ ਜ਼ਖਮੀ

ਬਗ਼ਦਾਦ (ਏਜੇਂਸੀ) : ਇਰਾਕ ਦੇ ਕੁਰਦਿਸਤਾਨ ਖੇਤਰ ਦੇ ਇਰਬਿਲ ਸ਼ਹਿਰ ਵਿਚ ਹਵਾਈ ਅੱਡੇ ਨੇੜੇ ਰਾਕਟ ਨਾਲ ਹਮਲਾ ਕੀਤਾ ਗਿਆ। ਹਮਲਾ ਅਮਰੀਕਾ ਅਤੇ ਇਰਾਕੀ ਗੱਠਜੋੜ ਫ਼ੌਜ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਇਸ ਵਿਚ ਗੱਠਜੋੜ ਦੇ ਨਾਲ ਕੰਮ ਕਰਨ ਵਾਲੇ ਇਕ ਠੇਕੇਦਾਰ ਦੀ ਮੌਤ ਹੋ ਗਈ ਤੇ ਅੱਠ ਹੋਰ ਲੋਕ ਜ਼ਖ਼ਮੀ ਹੋ ਗਏ।

ਘਟਨਾ ਦੇ ਬਾਅਦ ਹੋਰ ਹਮਲਿਆਂ ਦਾ ਵੀ ਖ਼ਦਸ਼ਾ ਪ੍ਰਗਟ ਕੀਤਾ ਗਿਆ ਹੈ। ਅਮਰੀਕਾ-ਇਰਾਕ ਗੱਠਜੋੜ ਫ਼ੌਜ ਦੇ ਅਧਿਕਾਰਤ ਬੁਲਾਰੇ ਅਨੁਸਾਰ ਇਰਬਿਲ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਫ਼ੌਜੀ ਖੇਤਰ ਦੇ ਕੋਲ ਲਗਾਤਾਰ ਤਿੰਨ ਰਾਕਟ ਦਾਗੇ ਗਏ। ਗੱਠਜੋੜ ਫ਼ੌਜ ਲਈ ਕੰਮ ਕਰਨ ਵਾਲੇ ਇਕ ਠੇਕੇਦਾਰ ਦੀ ਹਮਲੇ ਵਿਚ ਮੌਤ ਹੋ ਗਈ ਹੈ। ਇਕ ਅਮਰੀਕੀ ਫ਼ੌਜੀ ਵੀ ਜ਼ਖ਼ਮੀ ਹੋਇਆ ਹੈ। ਇਹ ਨਹੀਂ ਦੱਸਿਆ ਗਿਆ ਹੈ ਕਿ ਮਰਨ ਵਾਲਾ ਠੇਕੇਦਾਰ ਕਿਸ ਦੇਸ਼ ਦਾ ਨਾਗਰਿਕ ਸੀ। ਇਰਾਕੀ ਗ੍ਹਿ ਮੰਤਰਾਲੇ ਅਨੁਸਾਰ ਰਾਕਟ ਕਿਰਕੁਕ ਖੇਤਰ ਤੋਂ ਦਾਗੇ ਗਏ ਹਨ। ਇਸ ਘਟਨਾ ਦੀ ਜ਼ਿੰਮੇਵਾਰੀ ਬਲੱਡ ਬਿ੍ਗੇਡ ਨੇ ਲਈ ਹੈ। ਇਸ ਸੰਗਠਨ ਨੇ ਕਿਹਾ ਹੈ ਕਿ ਉਸ ਨੇ ਲਗਾਤਾਰ 24 ਰਾਕਟ ਅਮਰੀਕੀ ਫ਼ੌਜੀ ਅੱਡੇ ‘ਤੇ ਦਾਗੇ ਹਨ। ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਸਾਡੀ ਜ਼ਮੀਨ ‘ਤੇ ਕੋਈ ਵੀ ਅਮਰੀਕੀ ਫ਼ੌਜੀ ਅੱਡਾ ਸੁਰੱਖਿਅਤ ਨਹੀਂ ਹੈ। ਇਰਾਕ ਦੇ ਰਾਸ਼ਟਰਪਤੀ ਬਰਹਮ ਸਾਲੇਹ ਨੇ ਹਮਲੇ ਦੀ ਨਿੰਦਾ ਕੀਤੀ ਹੈ।

Today Now News

RELATED ARTICLES
- Advertisment -

POPULAR POSTS