17.1 C
Chandigarh

TODAY NOW NEWS

Friday, March 20, 2026
HomeWEIRD NEWSਕੋਟਕਪੂਰਾ ਬਾਈ ਪਾਸ ਮੋਗਾ, ਸਾਈ ਧਾਮ ਮੰਦਿਰ ਦੇ ਨੇੜੇ ਬਲੈਰੋ ਤੇ ਮੋਟਰ...

ਕੋਟਕਪੂਰਾ ਬਾਈ ਪਾਸ ਮੋਗਾ, ਸਾਈ ਧਾਮ ਮੰਦਿਰ ਦੇ ਨੇੜੇ ਬਲੈਰੋ ਤੇ ਮੋਟਰ ਸਾਈਕਲ ਦਰਮਿਆਨ ਟੱਕਰ

22 ਸਾਲਾ ਲੁਵਪ੍ਰੀਤ ਸਿੰਘ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ

ਮੋਗਾ (ਹਰਪਾਲ ਸਹਾਰਨ) : ਕੋਟਕਪੂਰਾ ਬਾਈ ਪਾਸ ਮੋਗਾ ਵਿਖੇ ਸਾਈਂਧਾਮ ਮੰਦਰ ਦੇ ਨੇੜੇ ਇਕ ਤੇਜ਼ ਰਫ਼ਤਾਰ ਬਲੈਰੋ ਗੱਡੀ ਦੀ ਟੱਕਰ ’ਚ ਆ ਕੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਥਾਣਾ ਸਿਟੀ ਸਾਊਥ ਦੇ ਸਹਾਇਕ ਥਾਣੇਦਾਰ ਸੰਤੋਖ ਸਿੰਘ ਨੇ ਦੱਸਿਆ ਕਿ ਜਗਦੇਵ ਰਾਮ ਪੁੱਤਰ ਦੁਰਗਾ ਰਾਮ ਵਾਸੀ ਲੰਗੇਆਣਾ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਸ ਦਾ ਲੜਕਾ ਲਵਪ੍ਰੀਤ ਸ਼ਰਮਾ ਉਮਰ 22 ਸਾਲ ਜੋ ਕਿ ਆਪਣੇ ਮੋਟਰਸਾਈਕਲ ਤੇ ਸਾਈਂਧਾਮ ਮੋਗਾ ਵੱਲ ਨੂੰ ਜਾ ਰਿਹਾ ਸੀ ਤਾਂ ਰਸਤੇ ਵਿਚ ਇਕ ਬਲੈਰੋ ਗੱਡੀ ਨੰਬਰ ਪੀਬੀ 04 ਕਿਊ‑8586 ਦੇ ਅਣਪਛਾਤੇ ਚਾਲਕ ਨੇ ਆਪਣੀ ਗੱਡੀ ਨੂੰ ਲਾਪ੍ਰਵਾਹੀ ਨਾਲ ਚਲਾ ਕੇ, ਗਲਤ ਸਾਈਡ ਤੋਂ ਲਿਆ ਕੇ ਉਸ ਦੇ ਲੜਕੇ ਦੇ ਮੋਟਰਸਾਈਕਲ ਵਿਚ ਮਾਰੀ। ਇਸ ਹਾਦਸੇ ਵਿਚ ਉਸ ਦਾ ਲੜਕਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ, ਜਿਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਦਕਿ ਬਲੈਰੋ ਚਾਲਕ ਗੱਡੀ ਸਮੇਤ ਫਰਾਰ ਹੋ ਗਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਬਲੈਰੋ ਗੱਡੀ ਦੇ ਅਣਪਛਾਤੇ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Today Now News

RELATED ARTICLES
- Advertisment -

POPULAR POSTS