ਸਕੂਲ ਦੇ 15 ਬੱਚੇ ਅਤੇ 2 ਸਟਾਫ਼ ਮੈਂਬਰਾਂ ਦੇ ਕੋਰੋਨਾ ਪੋਜ਼ੀਟਿਵ ਆਉਣ ਦੀ ਖ਼ਬਰ

ਲੁਧਿਆਣਾ (ਬਿਊਰੋ) : ਪੰਜਾਬ ਵਿਚ ਸਕੂਲ ਖੁੱਲਣ ਮਗਰੋਂ ਲਗਾਤਾਰ ਟੀਚਰਾਂ ਅਤੇ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦਾ ਕੋਰੋਨਾ ਪਾਜ਼ੇਟਿਵ ਆਉਣਾ ਜਾਰੀ ਹੈ। ਅੱਜ ਪੀਐਚਸੀ ਬਲਾਕ ਕੂਮ ਕਲਾਂ ਦੇ ਅਧੀਨ ਪੈਂਦੇ ਪਿੰਡ ਚੌਂਤਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 15 ਬੱਚੇ ਅਤੇ 2 ਸਟਾਫ਼ ਮੈਂਬਰਾਂ ਦੇ ਕੋਰੋਨਾ ਪਾਜ਼ੇਟਿਵ ਆਉਣ ਦੀ ਜਾਣਕਾਰੀ ਮਿਲੀ ਹੈ।
ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਐਪੀਡਮੋਲੋਜਿਸਟ ਅਤੇ ਜ਼ਿਲ੍ਹੇ ਦੇ ਕੋਰੋਨਾ ਅਧਿਕਾਰੀ ਡਾ. ਰਮੇਸ਼ ਭਗਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਪੀਐੱਚਸੀ ਕੂੰਮਕਲਾਂ ਬਲਾਕ ਦੇ ਅਧੀਨ ਆਉਣ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 15 ਬੱਚੇ, ਇਕ ਟੀਚਰ ਅਤੇ ਇੱਕ ਚਪੜਾਸੀ ਕੋਰੋਨਾ ਪਾਜ਼ੇਟਿਵ ਆਇਆ ਹੈ।ਇਸ ਕਾਰਨ ਸਕੂਲ ਦੋ ਮਾਰਚ ਤਕ ਬੰਦ ਕੀਤਾ ਜਾਂਦਾ ਹੈ।






