17.1 C
Chandigarh

TODAY NOW NEWS

Friday, March 20, 2026
HomeWEIRD NEWSਬਾਜੇਵਾਲਾ ਚ ਗੁਰਦਾ ਪੀਡ਼ਤ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਇਲਾਜ...

ਬਾਜੇਵਾਲਾ ਚ ਗੁਰਦਾ ਪੀਡ਼ਤ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਇਲਾਜ ਚ ਮਦਦ ਦੀ ਮੰਗ

ਪੀਡ਼ਤ ਜੋਗਾ ਸਿੰਘ ਨੇ ਦੱਸਿਆ ਕਿ ਉਸ ਪਾਸ ਮਹਿਜ਼ ਦੋ ਤਿੰਨ ਕਨਾਲ ਜ਼ਮੀਨ ਬਚੀ ਹੈ ਜੋ ਵੀ ਗਹਿਣੇ ਪਈ ਹੈ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਪਿੰਡ ਬਾਜੇਵਾਲਾ ਦੇ ਨੌਜਵਾਨ ਕਿਸਾਨ ਦਾ ਗੁਰਦਾ ਖ਼ਰਾਬ ਹੋਣ ਕਾਰਨ ਜਿੱਥੇ ਉਹ ਸਿਹਤ ਪੱਖੋਂ ਕਮਜ਼ੋਰ ਹੋ ਰਿਹਾ ਹੈ ਉਥੇ ਆਰਥਿਕ ਪੱਖੋਂ ਵੀ ਕਮਜ਼ੋਰ ਹੋਣ ਕਾਰਨ ਆਪਣੇ ਇਲਾਜ ਲਈ ਸਮਾਜ ਸੇਵੀ ਸੰਸਥਾਵਾਂ ਤੋਂ ਸਹਿਯੋਗ ਦੀ ਮੰਗ ਕਰਦਾ ਹੈ ।ਜਾਣਕਾਰੀ ਅਨੁਸਾਰ ਪਿੰਡ ਬਾਜੇਵਾਲਾ ਦੇ ਰਾਜਪਾਲ ਸਿੰਘ ਪੁੱਤਰ ਜੋਗਾ ਸਿੰਘ ਪੁੱਤਰ ਮਾੜਾ ਸਿੰਘ ਦੇ ਛੋਟੀ ਉਮਰੇ ਗੁਰਦਾ ਖ਼ਰਾਬ ਹੋਣ ਕਾਰਨ ਪਰਿਵਾਰ ਬਹੁਤ ਪਰੇਸ਼ਾਨ ਹੈ।ਜੋਗਾ ਸਿੰਘ ਦੇ ਤਿੰਨ ਲੜਕੀਆਂ ਅਤੇ ਇੱਕ ਲੜਕਾ ਰਾਜਪਾਲ ਸਿੰਘ ਹੈ ਜਿਸ ਦੀ ਉਮਰ ਕਰੀਬ 22 ਸਾਲ ਹੈ।ਤਿੰਨੇ ਲੜਕੀਆਂ ਨੂੰ ਜੋਗਾ ਸਿੰਘ ਨੇ ਆਪਣੀ ਮਿਹਨਤ ਅਤੇ ਦਸਾਂ ਨਹੁੰਆਂ ਦੀ ਕਿਰਤ ਨਾਲ ਵਿਆਹ ਕੇ ਆਪੋ ਆਪਣੇ ਘਰ ਤੋਰ ਦਿੱਤਾ ਹੈ।ਲੇਕਿਨ ਚਾਰ ਪੰਜ ਮਹੀਨੇ ਪਹਿਲਾਂ ਇਸ ਨੌਜਵਾਨ ਨੂੰ ਗੁਰਦੇ ਦੀ ਤਕਲੀਫ਼ ਹੋਣ ਕਾਰਨ ਪੂਰਾ ਪਰਿਵਾਰ ਪਰੇਸ਼ਾਨ ਹੈ ।ਪੀਡ਼ਤ ਜੋਗਾ ਸਿੰਘ ਨੇ ਦੱਸਿਆ ਕਿ ਉਸ ਪਾਸ ਮਹਿਜ਼ ਦੋ ਤਿੰਨ ਕਨਾਲ ਜ਼ਮੀਨ ਬਚੀ ਹੈ ਜੋ ਵੀ ਗਹਿਣੇ ਪਈ ਹੈ ,ਉੱਪਰੋਂ ਕੁਦਰਤ ਦਾ ਪਹਾੜ ਇਹ ਗੁਰਦੇ ਦੀ ਬਿਮਾਰੀ ਲੱਗਣ ਕਾਰਨ ਉਹ ਇਸ ਦੇ ਇਲਾਜ ਕਰਾਉਣ ਤੋਂ ਅਸਮਰੱਥ ਹੈ ।ਉਨ੍ਹਾਂ ਸਮਾਜ ਦੀਆਂ ਸਮਾਜ ਸੇਵੀ ਸੰਸਥਾਵਾਂ ,ਪ੍ਰਸ਼ਾਸਨ ਅਤੇ ਸਰਕਾਰ ਤੋਂ ਆਪਣੇ ਪੁੱਤਰ ਦੇ ਇਲਾਜ ਲਈ ਸਹਿਯੋਗ ਦੀ ਮੰਗ ਕੀਤੀ ਹੈ।ਰਾਜਪਾਲ ਖ਼ੁਦ ਭੱਠੇ ਤੇ ਮਜ਼ਦੂਰੀ ਕਰਦਾ ਸੀ ਜੋ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ ।ਗੁਰਦੇ ਦੀ ਬਿਮਾਰੀ ਲੱਗਣ ਕਾਰਨ ਜਿੱਥੇ ਉਹ ਆਪਣੇ ਇਲਾਜ ਕਰਾਉਣ ਤੋਂ ਅਸਮਰੱਥ ਹੋ ਗਿਆ ਹੈ ਉਥੇ ਉਸ ਦੇ ਪਰਿਵਾਰ ਚ ਮਾਤਾ ਪਿਤਾ ਦਾ ਪਾਲਣ ਪੋਸਣ ਕਰਨਾ ਵੀ ਬਹੁਤ ਔਖਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਇਲਾਜ ਲਈ ਗੁਰਦਾ ਬਦਲਣ ਆਦਿ ਚ ਸੱਤ ਅੱਠ ਲੱਖ ਰੁਪਏ ਖਰਚਾ ਆਵੇਗਾ ।ਪਿੰਡ ਦੇ ਸਾਬਕਾ ਫੌਜੀ ਜਸਪਾਲ ਸਿੰਘ ਉਰਫ ਨੈਬ ਨੇ ਇਲਾਕਾ ਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਪੀਡ਼ਤ ਰਾਜਪਾਲ ਦੇ ਇਲਾਜ ਲਈ ਮਦਦ ਦੀ ਮੰਗ ਕੀਤੀ ਹੈ।

Today Now News

RELATED ARTICLES
- Advertisment -

POPULAR POSTS