ਤੇਈ ਸਾਲ ਦੀ ਜਵਾਨ ਲੜਕੀ ਘਰੋਂ ਸਕੂਲ ਜਾਣ ਲਈ ਨਿਕਲੀ ਸੀ ਪਰ ਵਾਪਿਸ ਨਹੀਂ ਪਰਤੀ

ਲੁਧਿਆਣਾ (ਬਿਊਰੋ) : ਸਥਾਨਕ ਹਾਥੀ ਕਾਲੋਨੀ ਗੋਬਿੰਦਗੜ੍ਹ ਰਹਿਣ ਵਾਲੇ ਪਰਿਵਾਰ ਦੀ ਨੌਜਵਾਨ ਲੜਕੀ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਈ। ਉਕਤ ਮਾਮਲੇ ਵਿਚ ਥਾਣਾ ਫੋਕਲ ਪੁਆਇੰਟ ਪੁਲਿਸ ਨੇ ਲਾਪਤਾ ਹੋਈ ਲੜਕੀ ਦੇ ਪਿਤਾ ਲਾਲੂ ਪ੍ਰਸਾਦ ਦੇ ਬਿਆਨਾਂ ਉਪਰ ਪਰਚਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਲਾਲੂ ਪ੍ਰਸਾਦ ਮੁਤਾਬਕ ਉਸ ਦੀ ਕਰੀਬ ਤੇਈ ਸਾਲ ਦੀ ਨੌਜਵਾਨ ਲੜਕੀ ਸਵੇਰੇ ਕਰੀਬ ਨੌਂ ਵਜੇ ਸ਼ਿਵਾਲਿਕ ਪਬਲਿਕ ਸਕੂਲ ਪਿੰਡ ਗੋਬਿੰਦਗੜ੍ਹ ਜਾਣ ਲਈ ਘਰੋਂ ਨਿਕਲੀ। ਦੇਰ ਸ਼ਾਮ ਤਕ ਲੜਕੀ ਘਰ ਵਾਪਸ ਨਾ ਆਈ ਤਾਂ ਉਨ੍ਹਾਂ ਆਪਣੇ ਪੱਧਰ ‘ਤੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ। ਕਾਫੀ ਭੱਜ ਦੌੜ ਦੇ ਬਾਵਜੂਦ ਜਦ ਲੜਕੀ ਦਾ ਖੁਰਾ ਖੋਜ ਨਾ ਲੱਭਾ ਤਾਂ ਉਨ੍ਹਾਂ ਥਾਣਾ ਫੋਕਲ ਪੁਆਇੰਟ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ।






