17.1 C
Chandigarh

TODAY NOW NEWS

Thursday, March 19, 2026
Homeਮਨੋਰੰਜਨਟੀ ਵੀਸੁਸ਼ਾਂਤ ਸਿੰਘ ਰਾਜਪੂਤ ਤੋਂ ਬਾਅਦ ਫਿਲਮ ਐੱਮ.ਐੱਸ.ਧੋਨੀ : ਦਿ ਅਨਟੋਲਡ ਸਟੋਰੀ ਦੇ...

ਸੁਸ਼ਾਂਤ ਸਿੰਘ ਰਾਜਪੂਤ ਤੋਂ ਬਾਅਦ ਫਿਲਮ ਐੱਮ.ਐੱਸ.ਧੋਨੀ : ਦਿ ਅਨਟੋਲਡ ਸਟੋਰੀ ਦੇ ਇਕ ਹੋਰ ਕਲਾਕਾਰ ਨੇ ਕੀਤੀ ਖ਼ੁਦਕੁਸ਼ੀ

ਅਭਿਨੇਤਾ ਸੰਦੀਪ ਨਾਹਰ ਨੇ ਸੁਸਾਈਡ ਨੋਟ ‘ਚ ਪਤਨੀ ਤੇ ਸੱਸ ਨੂੰ ਠਹਿਰਾਇਆ ਜ਼ਿੰਮੇਵਾਰ

ਮੁੰਬਈ (ਬਿਊਰੋ) : ਅਭਿਨੇਤਾ ਸੰਦੀਪ ਨਾਹਰ ਉਰਫ ਸੈਂਡੀ ਦੀ ਸੋਮਵਾਰ ਸ਼ਾਮ ਭੇਦਭਰੇ ਹਾਲਾਤ ‘ਚ ਮੌਤ ਹੋ ਗਈ। ਅਭਿਨੇਤਾ ਨੇ ਫੇਸਬੁੱਕ ਪੋਸਟ ‘ਚ ਖ਼ੁਦਕੁਸ਼ੀ ਕਰਨ ਦੀ ਗੱਲ ਕਹੀ ਹੈ। ਉਥੇ ਉਨ੍ਹਾਂ ਦੇ ਘਰ ਵਾਲਿਆਂ ਦਾ ਕਹਿਣਾ ਹੈ ਕਿ ਅਭਿਨੇਤਾ ਘਰ ‘ਚ ਸ਼ਰਾਬ ਪੀਂਦੇ ਸਮੇਂ ਡਿੱਗ ਗਿਆ ਤੇ ਹਸਪਤਾਲ ਲੈ ਕੇ ਜਾਣ ‘ਤੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਕਰ ਦਿੱਤਾ।

ਪੁਲਿਸ ਸੂਤਰਾਂ ਮੁਤਾਬਕ ਸੰਦੀਪ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਸੋਮਵਾਰ ਦੀ ਸ਼ਾਮ ਨੂੰ ਖ਼ੁਦਕੁਸ਼ੀ ਨੋਟ ਪੋਸਟ ਕੀਤਾ ਸੀ। ਅਭਿਨੇਤਾ ਨੇ ਇਸ ‘ਚ ਲਿਖਿਆ ਕਿ ਉਹ ਆਪਣੀ ਪਤਨੀ ਕੰਚਨ ਸ਼ਰਮਾ ਤੇ ਸੱਸ ਵੀਨੂੰ ਸ਼ਰਮਾ ਦੇ ਮਾਨਸਿਕ ਸ਼ੋਸ਼ਣ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਜਾ ਰਹੇ ਹਨ। ਸੰਦੀਪ ਨੇ ਅੱਗੇ ਲਿਖਿਆ ਹੈ ਕਿ ਸ਼ਾਦੀ ਦੇ 10 ਸਾਲ ਬਾਅਦ ਵੀ ਪਤਨੀ ਪੁਰਾਣੀਆਂ ਤੇ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਲੜਦੀ ਰਹਿੰਦੀ ਹੈ। ਸੱਸ ਵੀਨੂੰ ਸ਼ਰਮਾ ਫਰਜ਼ੀ ਮਾਮਲਿਆਂ ‘ਚ ਫਸਾਉਣ ਦੀ ਧਮਕੀ ਦਿੰਦੀ ਹੈ।

ਅਭਿਨੇਤਾ ਨੇ ਲਿਖਿਆ ਹੈ ਕਿ ਖ਼ੁਦਕੁਸ਼ੀ ਕਰਨੀ ਚੰਗੀ ਗੱਲ ਨਹੀਂ ਹੈ ਪਰ ਉਨ੍ਹਾਂ ਦੇ ਸਾਹਮਣੇ ਕੋਈ ਦੂਜਾ ਬਦਲ ਨਹੀਂ ਹੈ। ਉਸ ਨੇ ਮਾਨਸਿਕ ਸ਼ਾਂਤੀ ਲਈ ਪਤਨੀ ਤੇ ਸੱਸ ਤੋਂ ਅੱਡ ਰਹਿਣ ਫ਼ੈਸਲਾ ਕੀਤਾ ਪਰ ਉਸ ਦੀ ਸੱਸ ਨੇ ਉਥੇ ਵੀ ਉਸ ਨੂੰ ਸ਼ਾਂਤੀ ਨਾਲ ਨਹੀਂ ਰਹਿਣ ਦਿੱਤਾ। ਹਾਲਾਂਕਿ, ਸੰਦੀਪ ਨੇ ਇਹ ਵੀ ਕਿਹਾ ਕਿ ਉਸ ਦੀ ਮੌਤ ਲਈ ਉਸ ਦੀ ਪਤਨੀ ਤੇ ਸੱਸ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਵੇ ਤੇ ਉਨ੍ਹਾਂ ਖ਼ਿਲਾਫ਼ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਾ ਕੀਤੀ ਜਾਵੇ। ਪੁਲਿਸ ਨੇ ਦੱਸਿਆ ਕਿ ਜਦੋਂ ਉਹ ਅਭਿਨੇਤਾ ਦੇ ਕੋਰੇਗਾਂਵ ਵੈਸਟ ਸਥਿਤ ਘਰ ਪੁੱਜੀ ਤਾਂ ਕਿਸੇ ਨੇ ਵੀ ਮੌਤ ਦੇ ਕਾਰਨਾਂ ਬਾਰੇ ਕੁਝ ਨਹੀਂ ਦੱਸਿਆ। ਪੁਲਿਸ ਨੂੰ ਪੋਸਟ ਮਾਰਟਮ ਰਿਪੋਰਟ ਆਉਣ ਦਾ ਇੰਤਜ਼ਾਰ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Today Now News

RELATED ARTICLES
- Advertisment -

POPULAR POSTS