17.1 C
Chandigarh

TODAY NOW NEWS

Thursday, March 19, 2026
HomeWEIRD NEWSਡੋਡਾ 'ਚ ਸੋਮਵਾਰ ਨੂੰ ਦਰਦਨਾਕ ਸੜਕ ਹਾਦਸੇ 'ਚ ਪੰਜ ਲੋਕਾਂ ਦੀ ਮੌਤ

ਡੋਡਾ ‘ਚ ਸੋਮਵਾਰ ਨੂੰ ਦਰਦਨਾਕ ਸੜਕ ਹਾਦਸੇ ‘ਚ ਪੰਜ ਲੋਕਾਂ ਦੀ ਮੌਤ

ਕਾਰ ਵਿਚ ਪਰਿਵਾਰ ਨਾਲ ਸਵਾਰ ਚਾਰ ਸਾਲ ਦੀ ਬੱਚੀ ਦੀ ਜਾਨ ਬਚ ਗਈ

ਕਿਸ਼ਤਵਾੜ (ਏਜੇਂਸੀ) : ਡੋਡਾ ਤੋਂ 30 ਕਿਲੋਮੀਟਰ ਦੂਰ ਰਾਸ਼ਟਰੀ ਰਾਜਮਾਰਗ ‘ਤੇ ਚਿਨਾਬ ਦਰਿਆ ਨਾਲ ਲੱਗੇ ਰਿਗੀ ਨਾਲੇ ਕੋਲ ਸੋਮਵਾਰ ਨੂੰ ਦਰਦਨਾਕ ਸੜਕ ਹਾਦਸੇ ‘ਚ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਇਕ ਚਮਤਕਾਰ ਵੀ ਹੋਇਆ। ਕਰੀਬ 500 ਫੁੱਟ ਡੂੰਘੀ ਖੱਡ ‘ਚ ਡਿੱਗੀ ਕਾਰ ਵਿਚ ਪਰਿਵਾਰ ਨਾਲ ਸਵਾਰ ਚਾਰ ਸਾਲ ਦੀ ਬੱਚੀ ਦੀ ਜਾਨ ਬਚ ਗਈ। ਮਿ੍ਤਕਾਂ ਵਿਚੋਂ ਤਿੰਨ ਇੱਕੋ ਹੀ ਪਰਿਵਾਰ ਦੇ ਸਨ।

ਜਾਣਕਾਰੀ ਮੁਤਾਬਕ, ਡੋਡਾ ਤੋਂ ਬਟੋਤ ਜਾ ਰਹੀ ਕਾਰ ਜਿਵੇਂ ਹੀ ਅੱਸਰ ਖੇਤਰ ਕੋਲ ਪੁੱਜੀ ਤਾਂ ਕਾਰ ਬੇਕਾਬੂ ਹੋ ਕੇ ਰਿਗੀ ਨਾਲੇ ਵਿਚ ਜਾ ਡਿੱਗੀ। ਸ਼ਾਮ ਕਰੀਬ 7 ਵਜੇ ਹਾਦਸੇ ਦਾ ਪਤਾ ਲੱਗਦੇ ਹੀ ਲੋਕ ਰਿਗੀ ਨਾਲੇ ਕੋਲ ਇਕੱਠੇ ਹੋ ਗਏ। ਕੁਝ ਸਮੇਂ ਬਾਅਦ ਅੱਸਰ ਪੁਲਿਸ ਸਟੇਸ਼ਨ ਅਤੇ ਸੀਆਰਪੀਐੱਫ ਦੇ ਜਵਾਨ ਅਤੇ ਐੱਸਡੀਐੱਮ ਅੱਸਰ ਰਿਸ਼ੀ ਕੁਮਾਰ ਸ਼ਰਮਾ ਮੌਕੇ ‘ਤੇ ਪਹੁੰਚ ਗਏ। ਉਸ ਤੋਂ ਬਾਅਦ ਰਾਹਤ ਤੇ ਬਚਾਅ ਕੰਮ ਸ਼ੁਰੂ ਕੀਤੇ ਗਏ। ਹਨੇਰਾ ਹੋਣ ਕਾਰਨ ਕਾਫ਼ੀ ਦਿੱਕਤਾਂ ਆਈਆਂ। ਇਸ ਦੌਰਾਨ ਪੰਜ ਲੋਕਾਂ ਦੀਆਂ ਲਾਸ਼ਾਂ ਨੂੰ ਕੱਢਿਆ ਗਿਆ ਜਿਨ੍ਹਾਂ ਵਿਚ ਤਿੰਨ ਮਰਦ ਤੇ ਦੋ ਔਰਤਾਂ ਸਨ। ਪਰਿਵਾਰ ਨਾਲ ਚਾਰ ਸਾਲ ਦੀ ਬੱਚੀ ਅਨੰਨਿਆ ਲਾਪਤਾ ਮਿਲੀ।

ਐੱਸਐੱਸਪੀ ਡੋਡਾ ਮੁਮਤਾਜ ਅਹਿਮਦ ਨੇ ਦੱਸਿਆ ਹੈ ਕਿ ਭਾਲ ਕਰਨ ‘ਤੇ ਹਨੇਰੇ ਵਿਚ ਬੱਚੀ ਹਾਦਸਾ ਸਥਾਨ ਤੋਂ ਕੁਝ ਦੂਰੀ ‘ਤੇ ਹੀ ਸਹੀ ਸਲਾਮਤ ਮਿਲੀ। ਮੌਜੂਦ ਲੋਕਾਂ ਨੇ ਇਸ ਨੂੰ ਚਮਤਕਾਰ ਦੱਸਿਆ, ਕਿਉਂਕਿ ਸੜਕ ਤੋਂ ਹੇਠਾਂ ਕਾਰ ਕਰੀਬ 500 ਫੁੱਟ ਖੱਡ ‘ਚ ਨਾਲੇ ਵਿਚ ਡਿੱਗੀ ਸੀ। ਬੱਚੀ ਗਿੱਲੀ ਰੇਤ ‘ਤੇ ਡਿੱਗੀ ਜਿਸ ਨਾਲ ਉਸ ਦੀ ਜਾਨ ਬਚ ਗਈ। ਮਿ੍ਤਕਾਂ ਦੀ ਪਛਾਣ ਅਜੀਤ ਸਿੰਘ, ਉਨ੍ਹਾਂ ਦੀ ਪਤਨੀ ਚੰਦਰਰੇਖਾ, ਪੁੱਤਰ ਇਸ਼ਾਨ, ਰਾਕੇਸ਼ ਕੁਮਾਰ ਤੇ ਬਾਘ ਦੇਵੀ ਦੇ ਰੂਪ ਵਿਚ ਹੋਈ ਹੈ।

Today Now News

RELATED ARTICLES
- Advertisment -

POPULAR POSTS