ਖੜਕ ਸਿੰਘ ਵਾਲਾ ਦੇ ਪਾਰਕ ਵਿੱਚ ਪਿੰਡ ਵਾਸੀਆਂ ਵੱਲੋਂ ਮੀਟਿੰਗ ਕੀਤੀ ਗਈ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਨੇੜਲੇ ਪਿੰਡ ਖੜਕ ਸਿੰਘ ਵਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਨਵੀਂ ਇਕਾਈ ਦਾ ਗਠਨ ਕੀਤਾ ਗਿਆ। ਖੜਕ ਸਿੰਘ ਵਾਲਾ ਦੇ ਪਾਰਕ ਵਿੱਚ ਪਿੰਡ ਵਾਸੀਆਂ ਵੱਲੋਂ ਮੀਟਿੰਗ ਕੀਤੀ ਗਈ ਜਿਸ ਵਿੱਚ ਲੋਕ ਮਾਰੂ ਕਾਨੂੰਨ ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਖੇਤੀ ਦੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਤੱਕ ਲੋਕਾਂ ਵੱਲੋਂ ਅਹਿਦ ਲਿਆ ਗਿਆ। ਇਸ ਸਮੇਂ ਬਲਾਕ ਸਕੱਤਰ ਮੱਖਣ ਭੈਣੀ ਬਾਘਾ ਨੇ ਬੋਲਦਿਆਂ ਕਿਹਾ ਕਿ ਭੁੱਖੇ ਮਰਨ ਨਾਲੋਂ ਸਰਕਾਰ ਨਾਲ ਲੜ ਕੇ ਮਰਨ ਨੂੰ ਤਰਜੀਹ ਦਿੱਤੀ ਜਾਵੇ। ਪ੍ਰਧਾਨ ਮੰਤਰੀ ਦੇ ਭਾਸ਼ਣ ਦੀ ਨਿੰਦਿਆ ਕੀਤੀ ਗਈ ਜਿਸ ਵਿੱਚ ਉਹਨਾਂ ਵੱਲੋਂ ਕਿਸਾਨ ਆਗੂਆਂ ਨੂੰ ਅੰਦੋਲਨਜੀਵੀ ਕਿਹਾ ਗਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ 15 ਫਰਵਰੀ ਨੂੰ ਸੰਯੁਕਤ ਮੋਰਚੇ ਵੱਲੋਂ ਰੇਲ ਜਾਮ ਨੂੰ ਸਫਲ ਬਣਾਇਆ ਜਾਵੇ। ਇਸ ਸਮੇਂ ਪੰਜ ਮੈਂਬਰੀ ਕਮੇਟੀ ਚੁਣੀ ਗਈ ਜਿਸ ਵਿੱਚ ਪ੍ਰਧਾਨ ਗੁਰਚਰਨ ਸਿੰਘ, ਯਾਦ ਸਿੰਘ, ਜੋਗਿੰਦਰ ਸਿੰਘ, ਅਮਨਦੀਪ ਸਿੰਘ, ਗੁਰਮੇਲ ਸਿੰਘ ਅਹੁਦੇਦਾਰ ਚੁਣੇ ਗਏ। ਇਸ ਸਮੇਂ ਮਹਿੰਦਰ ਸਿੰਘ, ਅਜਮੇਰ ਮੈਂਬਰ ਬੁਰਜ ਰਾਠੀ, ਹਰਬੰਸ ਸਿੰਘ, ਸੁਖਦੇਵ ਸਿੰਘ ਉੱਭਾ, ਜੈਲਾ ਸਿੰਘ, ਭਜਨ ਸਿੰਘ ਬੁਰਜ ਢਿੱਲਵਾਂ, ਦਰਸ਼ਨ ਸਿੰਘ, ਬਲਜੀਤ ਸਿੰਘ ਆਦਿ ਹਾਜਰ ਸਨ।






