17.4 C
Chandigarh

TODAY NOW NEWS

Friday, March 20, 2026
HomeWEIRD NEWSਤਰਨਤਾਰਨ: ਦਿਲ ਦਹਿਲਾ ਦੇਣ ਵਾਲੀ ਵਾਰਦਾਤ ਆਈ ਸਾਹਮਣੇ : ਪਿਉ ਨੇ ਮਾਰੀ...

ਤਰਨਤਾਰਨ: ਦਿਲ ਦਹਿਲਾ ਦੇਣ ਵਾਲੀ ਵਾਰਦਾਤ ਆਈ ਸਾਹਮਣੇ : ਪਿਉ ਨੇ ਮਾਰੀ ਪੁੱਤ ਦੇ ਗੋਲੀ, ਮੌਤ

ਥਾਣਾ ਚੋਹਲਾ ਸਾਹਿਬ ਦੀ ਪੁਲੀਸ ਵੱਲੋਂ ਲਾਸ਼ ਕਬਜਾ ਚ ਲੈ ਕੇ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ

ਤਰਨਤਾਰਨ (ਰਿੰਪਲ ਗੋਲਣ) : ਨੇੜਲੇ ਪਿੰਡ ਕਿੜੀਆਂ ਵਿਖੇ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਪਿਉ ਪੁੱਤ ਦੇ ਮਾਮੂਲੀ ਤਕਰਾਰ ਨੇ ਖੂਨੀ ਰੂਪ ਧਾਰ ਲਿਆ ਜਿਸ ਦੌਰਾਨ ਪਿਉ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਪੁੱਤਰ ਤੇ ਗੋਲੀ ਚਲਾ ਦਿੱਤੀ ਪੁੱਤਰ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਦੋਸ਼ੀ ਮੌਕੇ ਤੋ ਫਰਾਰ ਹੋ ਗਿਆ। ਉਧਰ ਥਾਣਾ ਚੋਹਲਾ ਸਾਹਿਬ ਦੀ ਪੁਲੀਸ ਨੇ ਲਾਸ਼ ਕਬਜਾ ਚ ਲੈ ਕੇ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਜਾਣਕਾਰੀ ਮੁਤਾਬਿਕ ਪਿੰਡ ਕਿੜੀਆਂ ਦੇ ਰਹਿਣ ਵਾਲੇ ਸੁਬੇਗ ਸਿੰਘ ਦਾ ਆਪਣੇ ਪੁੱਤਰ ਰਾਜਦੀਪ ਸਿੰਘ ਨਾਲ ਘਰ ਚ ਤਕਰਾਰ ਹੋ ਗਿਆ.ਜਿਸ ਦੌਰਾਨ ਸੁਬੇਗ ਸਿੰਘ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਗੋਲੀ ਚਲਾਈ ਜਿਸ ਦੇ ਲੱਗਣ ਨਾਲ ਰਾਜਦੀਪ ਸਿੰਘ 30 ਦੀ ਮੌਕੇ ਤੇ ਮੌਤ ਹੋ ਗਈ। ਮੌਕੇ ਤੇ ਪੁਲੀਸ ਪਾਰਟੀ ਸਮੇਤ ਪਹੁੰਚੇ ਥਾਣਾ ਚੋਹਲਾ ਸਾਹਿਬ ਦੇ ਮੁਖ ਅਫਸਰ ਯਾਦਵਿੰਦਰ ਸਿੰਘ ਬਰਾੜ ਨੇ ਲਾਸ਼ ਕਬਜੇ ਚ ਲੈ ਕੇ ਕੇਸ ਦਰਜ ਕਰਨ ਤੋ ਬਾਅਦ ਅਗਲੇਰੀ ਆਰੰਭ ਕਰ ਦਿੱਤੀ ਉਧਰ ਦੂਜੇ ਪਾਸੇ ਪੀਡ਼ਤ ਵਿਅਕਤੀ ਦੀ ਪਤਨੀ ਨੇ ਜ਼ਿਲ੍ਹਾ ਤਰਨ ਤਾਰਨ ਦੇ ਐੱਸਐੱਸਪੀ ਤੋਂ ਇਨਸਾਫ ਦੀ ਗੁਹਾਰ ਲਾਉਂਦੇ ਕਹਿ ਕੇ ਉਕਤ ਵਿਅਕਤੀ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਇਨਸਾਫ ਮਿਲ ਸਕੇ

Today Now News

RELATED ARTICLES
- Advertisment -

POPULAR POSTS