16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਐਸ.ਐਫ.ਸੀ. ਪਬਲਿਕ ਸਕੂਲ ਮੋਗਾ ਵਿਖੇ "ਵਰਲਡ ਰੇਡੀਓ ਡੇ" ਮਨਾਇਆ ਗਿਆ

ਐਸ.ਐਫ.ਸੀ. ਪਬਲਿਕ ਸਕੂਲ ਮੋਗਾ ਵਿਖੇ “ਵਰਲਡ ਰੇਡੀਓ ਡੇ” ਮਨਾਇਆ ਗਿਆ

ਬੱਚਿਆਂ ਨੇ ਭਾਸ਼ਣ ਪ੍ਰਤੀਯੋਗਿਤਾ ਤੇ ਪੋਸਟਰ ਮੈਕਿੰਗ ਪ੍ਰਤੀਯੋਗਿਤਾ ਵਿੱਚ ਲਿੱਤਾ ਹਿੱਸਾ

ਮੋਗਾ (ਹਰਪਾਲ ਸਹਾਰਨ) : 13 ਫਰਵਰੀ, ਵਰਲਡ ਰੇਡੀਓ ਡੇ ਦੇ ਮੌਕੇ ਤੇ ਐਸ.ਐਫ.ਸੀ. ਪਬਲਿਕ ਸਕੂਲ ਜੋ ਕਿ ICSE ਤੋਂ ਮਾਨਤਾ ਪ੍ਰਾਪਤ ਸਕੂਲ ਹੈ ਅਤੇ ਮੋਗਾ ਧਰਮਕੋਟ ਰੋਡ ਤੇ ਸਥਿਤ ਹੈ ਵਿਖੇ ਵਿਦਿਆਰਥੀਆਂ ਵੱਲੋਂ ਭਾਸ਼ਣ ਪ੍ਰਸਤੁਤ ਕੀਤੇ ਗਏ ਸੀਨੀਅਰ ਵਰਗ ਦੇ ਬੱਚਿਆਂ ਨੇ ਪੋਸਟਰ ਮੈਕਿੰਗ ਮੁਕਾਬਲਿਆਂ ਵਿੱਚ ਹਿੱਸਾ ਲਿੱਤਾ ਪ੍ਰਾਇਮਰੀ ਵਰਗ ਦੀ ਚਾਰਮੀਨ ਗੁਪਤਾ, ਗੁਰਲੀਨ ਕੌਰ, ਮਹਿਕ ਪ੍ਰੀਤ ਕੌਰ, ਸੁਖਨੂਰ ਕੌਰ, ਅਰਸ਼ਦੀਪ ਕੌਰ, ਖੁਸ਼ਮੀਤ ਕੌਰ, ਕੋਮਲਪ੍ਰੀਤ ਕੌਰ ਅਤੇ ਸੀਨੀਅਰ ਵਰਗ ਵਿਚੋਂ ਸਿਮਰਨ ਕੌਰ, ਦੀਪਕ, ਸ਼ਿਵਮਪ੍ਰੀਤ ਕੌਰ, ਮਘਾਵਤੀ, ਜੈਸਮੀਨ ਕੌਰ, ਪ੍ਰਭਲੀਨ ਕੌਰ, ਅਮਨਪ੍ਰੀਤ ਕੌਰ, ਮਨਦੀਪ ਕੌਰ, ਹਰਲੀਨ ਕੌਰ, ਸੰਦੀਪ ਕੌਰ, ਫ਼ਰਮਾਨ ਦੀਪ ਸਿੰਘ ਨੇ ਭਾਸ਼ਣ ਅਤੇ ਪੋਸਟਰ ਦੁਆਰਾ ਵਿਚਾਰ ਪੇਸ਼ ਕੀਤੇ ਸਕੂਲ ਦੇ ਡਾਇਰੈਕਟਰ ਅਭਿਸ਼ੇਕ ਜਿੰਦਲ ਨੇ ਦੱਸਿਆ ਕੇ 13 ਫਰਵਰੀ ਨੂੰ ਵਰਲਡ ਰੇਡੀਓ ਡੇ ਮਨਾਇਆ ਜਾਂਦਾ ਹੈ ਸਪੇਨ ਰੇਡੀਓ ਅਕੈਡਮੀ ਨੇ 2010 ਵਿੱਚ ਪਹਿਲੀ ਵਾਰ ਇਸ ਦਾ ਪ੍ਰਸ੍ਤਾਵ ਰੱਖਿਆ ਸੀ 2011 ਵਿੱਚ ਯੂਨੈਸਕੋ ਦੀ ਮਹਾਸਭਾ ਦੇ 36 ਵੇ ਸਤਰ ਵਿੱਚ 13 ਫਰਵਰੀ ਨੂੰ ਰੇਡੀਓ ਦਿਵਸ ਦੀ ਘੋਸ਼ਣਾ ਕੀਤੀ ਗਈ ਸਕੂਲ ਦੀ ਡਾਇਰੈਕਟਰ ਸ਼ੀਨਾਮ ਜਿੰਦਲ ਨੇ ਕਿਹਾ ਕਿ ਰੇਡੀਓ ਸੰਚਾਰ ਦਾ ਬਹੁਤ ਪੁਰਾਣਾ ਸਾਧਨ ਹੈ ਲੇਕਿਨ ਰੇਡੀਓ ਐਫ.ਐਮ. ਤੇ ਵਿਵਿਧ ਭਾਰਤੀ ਜ਼ਰੀਏ ਇਸ ਨੂੰ ਇਕ ਨਵੀ ਪਹਿਚਾਣ ਮਿਲੀ ਹੈ ਸਕੂਲ ਦੀ ਪ੍ਰਿੰਸੀਪਲ ਕੋਮਲ ਅਰੋੜਾ ਨੇ ਦੱਸਿਆ ਕਿ ਇਸ ਤਰ੍ਹਾਂ ਦੀਆ ਗਤੀਵਿਧੀਆਂ ਨਾਲ ਵਿਦਿਆਰਥੀਆਂ ਦਾ ਵਿਕਾਸ ਹੁੰਦਾ ਹੈ ਸਕੂਲ ਦੇ ਅਧਿਆਪਕ ਨਵਪ੍ਰੀਤ ਰਾਣਾ ਤੇ ਰਿਤੂ ਸ਼ਰਮਾ ਦਾ ਵਿਸ਼ੇਸ਼ ਯੋਗਦਾਨ ਰਿਹਾ

Today Now News

RELATED ARTICLES
- Advertisment -

POPULAR POSTS